The Khalas Tv Blog India ਬੀਜੇਪੀ ਵਰਕਰਾਂ ਵੱਲੋਂ ਰਾਹੁਲ ਗਾਂਧੀ ਨੂੰ ਧਮਕੀ! ‘ਦਾਦੀ ਵਰਗਾ ਹਾਲ ਕਰਾਂਗੇ!’ ‘ਅਸੀਂ ਚੂੜੀਆਂ ਨਹੀਂ ਪਾਈਆਂ!’
India Punjab

ਬੀਜੇਪੀ ਵਰਕਰਾਂ ਵੱਲੋਂ ਰਾਹੁਲ ਗਾਂਧੀ ਨੂੰ ਧਮਕੀ! ‘ਦਾਦੀ ਵਰਗਾ ਹਾਲ ਕਰਾਂਗੇ!’ ‘ਅਸੀਂ ਚੂੜੀਆਂ ਨਹੀਂ ਪਾਈਆਂ!’

ਬਿਉਰੋ ਰਿਪੋਰਟ – ਰਾਹੁਲ ਗਾਂਧੀ (RAHUL GANDHI) ਨੂੰ ਬੀਜੇਪੀ ਦੇ ਵਰਕਰਾਂ ਵੱਲੋਂ ਜਾਨੋਂ ਮਾਰਨ ਦੀ ਧਮਕੀ ਦੇ ਖ਼ਿਲਾਫ਼ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ (PUNJAB CONGRESS PRESIDENT AMRINDER SINGH RAJAWARRING) ਨੇ ਚਿਤਾਵਨੀ ਦਿੰਦੇ ਹੋਏ ਕਿ ਪ੍ਰਧਾਨ ਮੰਤਰੀ ਦੀ ਚੁੱਪੀ ’ਤੇ ਸਵਾਲ ਖੜੇ ਕੀਤੇ ਹਨ।

ਦਰਅਸਲ ਬੀਤੇ ਦਿਨ ਦਿੱਲੀ ਵਿੱਚ ਬੀਜੇਪੀ ਦੇ ਵਰਕਰ ਰਾਹੁਲ ਗਾਂਧੀ ਦੇ ਪੱਗ ਅਤੇ ਕੜੇ ਵਾਲੇ ਬਿਆਨ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ ਜਿਸ ਵਿੱਚ ਬੀਜੇਪੀ ਦੇ ਸੀਨੀਅਰ ਆਗੂ ਤਰਵਿੰਦਰ ਸਿੰਘ ਮਾਰਵਾ (Tarvinder Singh Marwah) ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ‘ਰਾਹੁਲ ਗਾਂਧੀ ਬਾਜ਼ ਆ ਜਾ … ਨਹੀਂ ਤਾਂ ਆਉਣ ਵਾਲੇ ਟਾਈਮ ਵਿੱਚ …ਤੇਰਾ ਵੀ ਉਹੀ ਹਾਲ ਹੋਵੇਗਾ ਰਾਹੁਲ ਗਾਂਧੀ ਜੋ ਤੇਰੀ ਦਾਦੀ ਦਾ ਹਾਲ ਹੋਇਆ …।’

ਵੜਿੰਗ ਨੇ ਕਿਹਾ ਰਾਹੁਲ ਗਾਂਧੀ ਵੱਲ ਕੋਈ ਅੱਖ ਚੁੱਕ ਕੇ ਨਹੀਂ ਵੇਖ ਸਕਦਾ ਹੈ। ਅਸੀਂ ਚੂੜੀਆਂ ਨਹੀਂ ਪਾਈਆਂ ਹੋਈਆਂ ਹਨ। ਰਾਹੁਲ ਗਾਂਧੀ ਨੇ ਸਿੱਖਾਂ ਦੇ ਖ਼ਿਲਾਫ਼ ਕੁਝ ਨਹੀਂ ਬੋਲਿਆ ਹੈ।

ਉਨ੍ਹਾਂ ਕਿਹਾ ਕਿ ਧਮਕੀ ਦੇਣ ਵਾਲਾ ਆਗੂ ਕਾਂਗਰਸ ਦਾ ਸਾਬਕਾ ਵਿਧਾਇਕ ਤਲਵਿੰਦਰ ਸਿੰਘ ਹੈ ਜੋ ਕੁਝ ਸਾਲਾਂ ਤੋਂ ਬੀਜੇਪੀ ਵਿੱਚ ਸ਼ਾਮਲ ਸੀ। ਫਿਰ ਵੜਿੰਗ ਬਿਨਾਂ ਬਿੱਟੂ ਦਾ ਨਾਂ ਲਏ ਕਿਹਾ ਜਿਨ੍ਹਾਂ ਲੋਕਾਂ ਨੂੰ ਰਾਹੁਲ ਨੇ ਬਣਾਇਆ ਉਨ੍ਹਾਂ ਨੂੰ ਹੁਣ ਬੀਜੇਪੀ ਵਰਤ ਰਹੀ ਹੈ। ਵੜਿੰਗ ਨੇ ਕਿਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੁਣ ਕੁਝ ਕਿਉਂ ਨਹੀਂ ਬੋਲਦੇ ਹਨ?

Exit mobile version