‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸੀ ਲੀਡਰ ਰਾਹੁਲ ਗਾਂਧੀ ਨੇ ਚੀਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਫਿਰ ਤੋਂ ਨਿਸ਼ਾਨਾ ਕੱਸਿਆ ਹੈ। ਇਸ ਵਾਰ ਰਾਹੁਲ ਗਾਂਧੀ ਨੇ ਨਵੇਂ ਸਾਲ ਮੌਕੇ ਚੀਨ ਵੱਲੋਂ ਗਲਵਾਨ ਵਿੱਚ ਚੀਨੀ ਝੰਡਾ ਲਹਿਰਾਉਣ ਨੂੰ ਲੈ ਕੇ ਮੋਦੀ ‘ਤੇ ਨਿਸ਼ਾਨਾ ਕੱਸਿਆ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਗਲਵਾਨ ‘ਤੇ ਸਾਡਾ ਤਿਰੰਗਾ ਹੀ ਚੰਗਾ ਲੱਗਦਾ ਹੈ। ਚੀਨ ਨੂੰ ਜਵਾਬ ਦੇਣਾ ਹੋਵੇਗਾ। ਮੋਦੀ ਜੀ ਚੁੱਪ ਤੋੜੇ। ਰਾਹੁਲ ਗਾਂਧੀ ਨੇ ਨਵੇਂ ਸਾਲ ਦੇ ਅਖੀਰਲੇ ਦਿਨ ਵੀ ਟਵੀਟ ਕਰਕੇ ਚੀਨ ਦੇ ਅਰੁਣਾਚਲ ਪ੍ਰਦੇਸ਼ ਵਿੱਚ 15 ਜਗ੍ਹਾਵਾਂ ਦੇ ਨਵੇਂ ਨਾਮ ਰੱਖਣ ਨੂੰ ਲੈ ਕੇ ਵੀ ਮੋਦੀ ਨੂੰ ਚੁਣੌਤੀ ਦਿੱਤੀ ਸੀ।
ਰਾਹੁਲ ਗਾਂਧੀ ਨੇ ਇੱਕ ਅਖ਼ਬਾਰ ਵਿੱਚ ਛਪੀ ਇੱਕ ਰਿਪੋਰਟ ਨੂੰ ਸ਼ੇਅਰ ਕਰਦਿਆਂ ਆਪਣੇ ਟਵੀਟ ਵਿੱਚ ਲਿਖਿਆ ਸੀ ਕਿ ਹੁਣ ਕੁੱਝ ਦਿਨ ਪਹਿਲਾਂ ਅਸੀਂ 1971 ਵਿੱਚ ਭਾਰਤ ਦੀ ਗੌਰਵਮਈ ਜਿੱਤ ਨੂੰ ਯਾਦ ਕਰ ਰਹੇ ਸਨ। ਦੇਸ਼ ਦੀ ਸੁਰੱਖਿਆ ਅਤੇ ਵਿਜੈ ਦੇ ਲਈ ਸੂਝ-ਬੂਝ ਅਤੇ ਮਜ਼ਬੂਤ ਫੈਸਲਿਆਂ ਦੀ ਜ਼ਰੂਰਤ ਹੁੰਦੀ ਹੈ। ਖੋਖਲੇ ਜੁਮਲਿਆਂ ਨਾਲ ਜਿੱਤ ਨਹੀਂ ਮਿਲਦੀ।
ਹਾਲਾਂਕਿ, ਅਰੁਣਾਚਲ ਪ੍ਰਦੇਸ਼ ਵਿੱਚ ਨਾਮਾਂ ਨੂੰ ਬਦਲਣ ਦੇ ਮੁੱਦੇ ‘ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਆਪਣਾ ਵਿਰੋਧ ਜਤਾਇਆ ਸੀ ਅਤੇ ਕਿਹਾ ਸੀ ਕਿ ਚੀਨ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਸ਼ਿਸ਼ ਕਰ ਚੁੱਕਿਆ ਹੈ ਪਰ ਇਸ ਦੇ ਨਾਲ ਤੱਥ ਨਹੀਂ ਬਦਲ ਜਾਂਦੇ। ਪਰ ਗਲਵਾਨ ਦੀ ਘਟ ਨਾ ਨੂੰ ਲੈ ਕੇ ਭਾਰਤ ਸਰਕਾਰ ਨੇ ਹਾਲੇ ਤੱਕ ਕੁੱਝ ਨਹੀਂ ਕਿਹਾ ਹੈ।