India Punjab

ਅਗਨੀਵੀਰ ਅਜੇ ਸਿੰਘ ਨੂੰ ਨਹੀਂ ਮਿਲਿਆ ਮੁਆਵਜ਼ਾ ! ਰਾਹੁਲ ਗਾਂਧੀ ਨੇ ਨਵੇਂ ਸਬੂਤ ਕੀਤੇ ਪੇਸ਼ ! ‘ਮੈਂ ਫੌਜ ਨੂੰ ਕਮਜ਼ੋਰ ਨਹੀਂ ਹੋਣ ਦੇਵਾਂਗਾ’ !

ਬਿਉਰੋ ਰਿਪੋਰਟ – ਸ਼ਹੀਦ ਅਗਨੀਵਾਰ ਅਜੇ ਸਿੰਘ ਦੇ ਪਰਿਵਾਰ ਨੂੰ ਮੁਆਵਜ਼ੇ ਦੀ ਰਕਮ ਮਿਲਣ ਦਾ ਮਾਮਲਾ ਠੰਡਾ ਨਹੀਂ ਪੈ ਰਿਹਾ ਹੈ । ਲੋਕਸਭਾ ਵਿੱਚ ਆਗੂ ਵਿਰੋਧੀ ਧਿਰ ਰਾਹੁਲ ਗਾਂਧੀ ਨੇ ਮੁੜ ਤੋਂ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਵੀਡੀਓ ਅਤੇ ਟੈਕਸ ਲਿਖ ਕੇ ਕੇਂਦਰ ਸਰਕਾਰ ਨੂੰ ਘੇਰਿਆ ਹੈ । ਉਨ੍ਹਾਂ ਨੇ ਕਿਹਾ ‘ਸ਼ਹੀਦ ਅਗਨੀਵੀਰ ਅਜੇ ਸਿੰਘ ਦੇ ਪਰਿਵਾਰ ਨੂੰ ਅੱਜ ਤੱਕ ਸਰਕਾਰ ਨੇ ਕੋਈ ਵੀ Compensation ਨਹੀਂ ਦਿੱਤਾ ਹੈ । ‘Compensation’ ਅਤੇ ‘Insurance’ ਵਿੱਚ ਫਰਕ ਹੁੰਦਾ ਹੈ,ਸ਼ਹੀਦ ਦੇ ਪਰਿਵਾਰ ਨੂੰ ਸਿਰਫ਼ ਬੀਮਾ ਕੰਪਨੀ ਨੇ ਭੁਗਤਾਨ ਕੀਤਾ ਹੈ । ਸਰਕਾਰ ਦੇ ਵੱਲੋਂ ਸ਼ਹੀਦ ਅਜੇ ਨੂੰ ਕੋਈ ਵੀ ਮਦਦ ਨਹੀਂ ਮਿਲੀ ਹੈ’।

ਰਾਹੁਲ ਗਾਂਧੀ ਨੇ ਕਿਹਾ ‘ਦੇਸ਼ ਦੇ ਲਈ ਜਾਨ ਦੇਣ ਵਾਲੇ ਪਰਿਵਾਰ ਦਾ ਸਨਮਾਨ ਕਰਨਾ ਚਾਹੀਦਾ ਹੈ ਪਰ ਮੋਦੀ ਸਰਕਾਰ ਉਨ੍ਹਾਂ ਦੇ ਨਾਲ ਭੇਦਭਾਵ ਕਰ ਰਹੀ ਹੈ । ਸਰਕਾਰ ਕੁਝ ਵੀ ਕਹੇ ਪਰ ਕੌਮੀ ਸੁਰੱਖਿਆ ਦਾ ਮਾਮਲਾ ਹੈ ਮੈਂ ਇਸ ਨੂੰ ਚੁੱਕ ਦਾ ਰਹਾਂਗਾ,ਇੰਡੀਆ ਗਠਜੋੜ ਫੌਜ ਨੂੰ ਕਮਜ਼ੋਰ ਨਹੀਂ ਹੋਣ ਦੇਵੇਗਾ’ ।

ਦਰਅਸਲ ਸ਼ਹੀਦ ਦੇ ਘਰ ਸ਼ੁੱਕਰਵਾਰ ਨੂੰ 5 ਜੁਲਾਈ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਐੱਮਪੀ ਡਾ. ਅਮਰ ਸਿੰਘ ਗਏ ਸਨ ਜਿੰਨਾਂ ਨੇ ਦੱਸਿਆ ਕਿ ਸ਼ਹੀਦ ਦੇ ਪਰਿਵਾਰ ਨੂੰ ਸਿਰਫ਼ ਬੀਮਾ ਕੰਪਨੀ ਵੱਲੋਂ ਮੁਆਵਜ਼ਾ ਮਿਲਿਆ ਸੀ । ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਨਵਾਂ ਵੀਡੀਓ ਜਾਰੀ ਕਰਕੇ ਇਲਜ਼ਾਮ ਲਗਾਇਆ ਹੈ ।

ਇਸ ਤੋਂ ਪਹਿਲਾਂ ਬੀਤੇ ਦਿਨੀ ਸ਼ਹੀਦ ਦੇ ਪਿਤਾ ਨੇ ਦੱਸਿਆ ਕਿ ਪਹਿਲਾਂ 48 ਲੱਖ ਦੇ ਕਰੀਬ ਐਕਾਉਂਟ ਆਏ ਸਨ । ਫਿਰ ਦੂਜੇ ICICI ਐਕਾਉਂਟ ਵਿੱਚ 50 ਲੱਖ ਆਏ ਸਨ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਇਹ ਬੀਮਾ ਦੀ ਰਕਮ ਸੀ । ਰਾਹੁਲ ਗਾਂਧੀ ਨੂੰ ਵੀ ਇਸ ਬਾਰੇ ਨਹੀਂ ਪਤਾ ਸੀ । ਮੈਂ ਹੁਣ ਫੌਜ ਅਤੇ ਸਰਕਾਰ ਦੇ ਸੰਪਰਕ ਵਿੱਚ ਹਾਂ ਉਮੀਦ ਸਾਰਾ ਮੁਆਵਜ਼ਾ ਛੇਤੀ ਮਿਲ ਜਾਵੇਗਾ ।

ਪਿਤਾ ਦੇ ਬਿਆਨ ਤੋਂ ਬਾਅਦ ਫੌਜ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਸੀ । ਉਨ੍ਹਾਂ ਕਿਹਾ ਸੀ ਕਿ ‘ਭਾਰਤੀ ਫੌਜ ਅਗਨੀਵੀਰਾਂ ਦੀ ਭਲਾਈ ਦੇ ਲਈ ਵਚਨਬੱਧ ਹੈ’ । ਰਾਹੁਲ ਦੀ ਪੋਸਟ ਤੋਂ ਬਾਅਦ ਫੌਜ ਨੇ ਐਕਸ ’ਤੇ ਇਕ ਪੋਸਟ ’ਚ ਲਿਖਿਆ- ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਗਨੀਵੀਰ ਅਜੇ ਦੇ ਪਰਿਵਾਰ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ। ਅਜਿਹਾ ਨਹੀਂ ਹੈ। ਪਰਿਵਾਰ ਨੂੰ 98.39 ਲੱਖ ਰੁਪਏ ਮੁਆਵਜ਼ੇ ਵਜੋਂ ਦਿੱਤੇ ਗਏ ਹਨ। ਫੌਜ ਨੇ ਇਹ ਵੀ ਲਿਖਿਆ ਹੈ ਕਿ ਪਰਿਵਾਰ ਨੂੰ 67 ਲੱਖ ਰੁਪਏ ਹੋਰ ਦਿੱਤੇ ਜਾਣਗੇ। ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਪੈਸੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਜਾਣਗੇ। ਮੁਆਵਜ਼ੇ ਦੀ ਕੁੱਲ ਰਕਮ 1.65 ਕਰੋੜ ਰੁਪਏ ਹੋਵੇਗੀ। ਫੌਜ ਅਗਨੀਵੀਰ ਅਜੈ ਦੀ ਕੁਰਬਾਨੀ ਨੂੰ ਸਲਾਮ ਕਰਦੀ ਹੈ। ਰੱਖਿਆ ਮੰਤਰੀ ਦੇ ਦਫ਼ਤਰ ਨੇ ਫੌਜ ਦੀ ਪੋਸਟ ਨੂੰ ਦੁਬਾਰਾ ਪੋਸਟ ਕੀਤਾ ਅਤੇ ਲਿਖਿਆ- ਭਾਰਤੀ ਫੌਜ ਅਗਨੀਵੀਰਾਂ ਦੀ ਭਲਾਈ ਲਈ ਵਚਨਬੱਧ ਹੈ।