ਬਿਉਰੋ ਰਿਪੋਰਟ – ਰਾਹੁਲ ਗਾਂਧੀ ਨੇ 4 ਜੂਨ ਲੋਕ ਸਭਾ ਦੇ ਨਤੀਜੇ ਵਾਲੇ ਦਿਨ ਸਟਾਕ ਮਾਰਕੇਟ ਵਿੱਚ ਆਈ ਗਿਰਾਵਟ ਨੂੰ ਵੱਡਾ ਘੁਟਾਲਾ ਦੱਸਿਆ ਹੈ। ਉਨ੍ਹਾਂ ਨੇ ਕਿਹਾ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਸਟਾਕ ਮਾਰੇਕ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਗ੍ਰਹਿ ਮੰਤਰੀ ਨੇ ਸਿੱਧਾ ਕਿਹਾ ਕਿ 4 ਜੂਨ ਨੂੰ ਸ਼ੇਅਰ ਬਜ਼ਾਰ ਅੱਗੇ ਜਾਏਗਾ ਲੋਕਾਂ ਨੂੰ ਖਰੀਦਣਾ ਚਾਹੀਦਾ ਹੈ, ਇਸ ਦੇ ਬਾਅਦ ਛੋਟੇ ਨਿਵੇਸ਼ਕਾਂ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਹੈ।
ਰਾਹੁਲ ਗਾਂਧੀ ਨੇ ਇਲਜ਼ਾਮ ਲਗਾਇਆ ਕਿ ਇਹ ਬਹੁਤ ਵੱਡਾ ਘੁਟਾਲਾ ਹੈ ਇਸ ਦੀ JPC ਵੱਲੋਂ ਜਾਂਚ ਹੋਣੀ ਚਾਹੀਦੀ ਹੈ। 4 ਜੂਨ ਤੋਂ ਪਹਿਲਾਂ ਸ਼ੇਅਰ ਖਰੀਦੇ, 1 ਜੂਨ ਨੂੰ ਐਗਜ਼ਿਟ ਪੋਲ ਆਉਂਦਾ ਹੈ, ਬੀਜੇਪੀ ਦਾ ਇੰਟਰਨਲ ਸਰਵੇਂ ਉਨ੍ਹਾਂ ਨੂੰ 220 ਸੀਟਾਂ ਦੇ ਰਿਹਾ ਸੀ। ਖੁਫਿਆ ਵਿਭਾਗ ਨੇ ਕਿਹਾ ਸੀ ਕਿ ਸਰਕਾਰ ਦੀਆਂ 200 ਤੋਂ 220 ਸੀਟਾਂ ਆ ਰਹੀਆਂ ਹਨ। 3 ਜੂਨ ਨੂੰ ਸਟਾਕ ਮਾਰਕਿਟ ਨੇ ਰਿਕਾਰਡ ਤੋੜ ਦਿੱਤਾ। 4 ਜੂਨ ਨੂੰ ਸਟਾਕ ਮਾਰਕੇਟ ਹੇਠਾਂ ਆ ਗਈ। 31 ਮਈ ਨੂੰ ਭਾਰੀ ਸਟਾਕ ਐਕਟਿਵ ਸਨ ਇਹ ਉਹ ਲੋਕ ਹਨ ਜੋ ਜਾਣ ਦੇ ਸਨ ਕਿ ਕੋਈ ਨਾ ਕੋਈ ਘੁਟਾਨਾ ਹੋ ਰਿਹਾ ਹੈ। ਹਜ਼ਾਰਾਂ ਕਰੋੜਾਂ ਦਾ ਨਿਵੇਸ਼ ਹੋਇਆ, 30 ਲੱਖ ਕਰੋੜ ਦਾ ਨੁਕਸਾਨ ਹੋਇਆ। ਰੀਟੇਲ ਨਿਵੇਸ਼ਕਾਂ ਦਾ ਨੁਕਸਾਨ ਹੋਇਆ। ਇਹ ਹਿੰਦੁਸਤਾਨ ਦਾ ਸਭ ਤੋਂ ਵੱਡਾ ਸਕੈਮ ਹੈ।
ਲੋਕ ਸਭਾ ਚੋਣਾਂ ਦੇ ਨਤੀਜੇ ਵਾਲੇ ਦਿਨ ਯਾਨੀ 4 ਜੂਨ ਨੂੰ ਸੈਨਸੈਕਸ 4389 ਅੰਕ (5.74%) ਹੇਠਾਂ ਡਿੱਗ ਗਿਆ ਸੀ। ਇਸ ਦੇ ਨਾਲ ਨਿਵੇਸ਼ਕਾਂ ਦੇ 31 ਲੱਖ ਰੁਪਏ ਨੁਕਸਾਨੇ ਗਏ। 4 ਜੂਨ ਨੂੰ BSE ‘ਤੇ ਲਿਸਟੇਡ ਕੰਪਨੀਆਂ ਦਾ ਓਵਰ ਆਲ ਮਾਰੇਕਟ ਕੈਪ 395 ਲੱਖ ਕਰੋੜ ਹੋ ਗਿਆ ਸੀ। ਜੋ ਇੱਕ ਦਿਨ ਪਹਿਲਾਂ ਤਕਰੀਬਨ 426 ਲੱਖ ਕਰੋੜ ਸੀ।
ਇਹ ਵੀ ਪੜ੍ਹੋ – TDP ਤੇ BJP ਵਿਚਾਲੇ ਸਮਝੌਤਾ, ਚੰਦਰਬਾਬੂ ਨਾਇਡੂ ਦੀਆਂ ਇਨ੍ਹਾਂ ਸ਼ਰਤਾਂ ’ਤੇ ਬਣੀ ਸਹਿਮਤੀ