The Khalas Tv Blog Others ‘ਭਾਰਤ ਜੋੜੋ ਯਾਤਰਾ ਦੌਰਾਨ ਖਾਲਸਾ ਕਾਲਜ ਨਾ ਜਾਣ ਰਾਹੁਲ ਗਾਂਧੀ’ ਕਾਂਗਰਸ ਨੇ ਕਿਹਾ ਅਸੀਂ ਡਰਨ ਵਾਲੇ ਨਹੀਂ
Others

‘ਭਾਰਤ ਜੋੜੋ ਯਾਤਰਾ ਦੌਰਾਨ ਖਾਲਸਾ ਕਾਲਜ ਨਾ ਜਾਣ ਰਾਹੁਲ ਗਾਂਧੀ’ ਕਾਂਗਰਸ ਨੇ ਕਿਹਾ ਅਸੀਂ ਡਰਨ ਵਾਲੇ ਨਹੀਂ

Rahul gandhi should not go to Khalsa college

ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨੇ ਰਾਹੁਲ ਗਾਂਧੀ ਨੂੰ ਇੰਦੌਰ ਦੇ ਖਾਲਸਾ ਕਾਲਜ ਨਾ ਜਾਣ ਦੀ ਅਪੀਲ ਕੀਤੀ

ਬਿਊਰੋ ਰਿਪੋਰਟ : ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਲੈਕੇ ਲਗਾਤਾਰ ਸਿਆਸਤ ਗਰਮਾ ਰਹੀ ਹੈ। ਕੁਝ ਦਿਨ ਪਹਿਲਾਂ ਮੱਧ ਪ੍ਰਦੇਸ਼ ਵਿੱਚ ਉਨ੍ਹਾਂ ਨੂੰ ਮਾਰਨ ਦੀ ਧਮਕੀ ਵੀ ਮਿਲੀ ਹੈ। ਧਮਕੀ ਦੇਣ ਵਾਲੇ 1984 ਨਸਲਕੁਸ਼ੀ ਦਾ ਜ਼ਿਕਰ ਕੀਤਾ ਸੀ । ਹੁਣ ਜਦੋਂ ਰਾਹੁਲ ਗਾਂਧੀ ਦੀ ਯਾਤਰਾ ਮੱਧ ਪ੍ਰਦੇਸ਼ ਦਾਖਲ ਹੋਣ ਵਾਲੀ ਹੈ ਤਾਂ ਸਰਕਾਰ ਵੱਲੋਂ ਉਨ੍ਹਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇੰਦੌਰ ਦੇ ਖਾਲਸਾ ਕਾਲਜ ਦੇ ਸਮਾਗਮ ਵਿੱਚ ਨਾ ਜਾਣ। ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਵੱਲੋਂ ਕਾਂਗਰਸ ਆਗੂਆਂ ਨੂੰ ਇਹ ਅਪੀਲ ਕੀਤੀ ਗਈ ਹੈ । ਉਧਰ ਪਾਰਟੀ ਦੇ ਆਗੂਆਂ ਨੇ ਕਿਹਾ ਉਹ ਕਿਸੇ ਤੋਂ ਡਰ ਦੇ ਨਹੀਂ ਹਨ ।

23 ਨਵੰਬਰ ਨੂੰ ਰਾਹੁਲ ਗਾਂਧੀ ਮੱਧ ਪ੍ਰਦੇਸ਼ ਵਿੱਚ ਦਾਖ਼ਲ ਹੋ ਰਹੇ ਹਨ ਇਸ ਦੌਰਾਨ ਉਨ੍ਹਾਂ ਦੇ ਇੰਦੌਰ ਦੇ ਖਾਲਸਾ ਕਾਲਜ ਜਾਣ ਦਾ ਪ੍ਰੋਗਰਾਮ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਖਾਲਸਾ ਕਾਲਜ ਵਿੱਚ ਹੋਏ ਪ੍ਰੋਗਰਾਮ ਦੌਰਾਨ ਕਮਲਨਾਥ ਨੂੰ ਲੈਕੇ ਕਾਫੀ ਵਿਵਾਦ ਹੋ ਗਿਆ ਸੀ । ਰਾਗੀ ਮਨਪ੍ਰੀਤ ਸਿੰਘ ਕਾਨਪੁਰ ਵੱਲੋਂ ਕਮਲਨਾਥ ਨੂੰ ਸਨਮਾਨਿਤ ਕਰਨ ਦਾ ਖੁੱਲ ਕੇ ਵਿਰੋਧ ਕੀਤਾ ਗਿਆ ਸੀ ਅਤੇ ਪ੍ਰਬੰਧਕਾਂ ਨੂੰ ਲਾਨਤਾਂ ਪਾਕੇ ਕਿਹਾ ਸੀ ਕਿ ਉਨ੍ਹਾਂ ਵੱਲੋਂ 84 ਨਸਲਕੁਸ਼ੀ ਦੇ ਮੁਲਜ਼ਮ ਦਾ ਸਨਮਾਨ ਕੀਤਾ ਗਿਆ ਇਸ ਲ਼ਈ ਉਹ ਕਦੇ ਵੀ ਹੁਣ ਇੰਦੌਰ ਨਹੀਂ ਆਉਣਗੇ। ਇਸ ਮਾਮਲੇ ਵਿੱਚ SGPC ਨੇ ਪ੍ਰਬੰਧਕਾਂ ਦੀ ਸ਼ਿਕਾਇਤ ਸ਼੍ਰੀ ਅਕਾਲ ਤਖ਼ਤ ਨੂੰ ਕੀਤੀ ਸੀ ।

ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਦੀ ਸਲਾਹ ‘ਤੇ ਸਾਬਕਾ ਮੰਤਰੀ ਪੀਸੀ ਸ਼ਰਮਾ ਨੇ ਕਿਹਾ ਰਾਹੁਲ ਗਾਂਧੀ ਦੇ ਪ੍ਰੋਗਰਾਮ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ । ਉਨ੍ਹਾਂ ਨੇ ਕਿਹਾ ਖਾਲਸਾ ਕਾਲਜ ਵਿੱਚ ਰਾਹੁਲ ਗਾਂਧੀ ਦਾ ਪ੍ਰੋਗਰਾਮ ਹੋਵੇਗਾ।

ਇੰਦੌਰ ਦੀ ਇਕ ਦੁਨਾਨ ਤੋਂ ਡਾਕ ਦੇ ਜ਼ਰੀਏ ਚਿੱਠੀ ਭੇਜ ਕੇ ਰਾਹੁਲ ਗਾਂਧੀ ਨੂੰ ਉਡਾਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਪੁਲਿਸ ਨੇ ਇਕ ਸ਼ਖ਼ਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਨੂੰ ਇੰਦੌਰ ਦੇ ਅਨਪੂਰਣਾ ਇਲਾਕੇ ਤੋਂ ਪੁਲਿਸ ਨੇ ਗਿਰਫ਼ਤਾਰ ਕੀਤਾ ਸੀ। ਪੁਲਿਸ ਇਸ ਵਿਅਕਤੀ ਤੋਂ ਪੁਲਿਸ ਪੁੱਛ-ਗਿੱਛ ਕਰ ਰਹੀ ਹੈ ਕਿ ਧਮਕੀ ਦੇਣ ਦੇ ਪਿੱਛੇ ਇਸ ਦਾ ਕੀ ਮਕਸਦ ਸੀ ।

Exit mobile version