ਦਿੱਲੀ : ਸ਼ਨੀਵਾਰ ਨੂੰ ਲੋਕ ਸਭਾ ‘ਚ ਸੰਵਿਧਾਨ ‘ਤੇ ਚਰਚਾ ਦਾ ਦੂਜਾ ਦਿਨ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਸਾਨਾਂ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ- ਦਿੱਲੀ ਦੇ ਬਾਹਰ ਤੁਸੀਂ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਛੱਡੀ। ਤੁਸੀਂ ਅਡਾਨੀ-ਅੰਬਾਨੀ ਨੂੰ ਫਾਇਦਾ ਪਹੁੰਚਾਉਂਦੇ ਹੋ ਅਤੇ ਕਿਸਾਨਾਂ ਨੂੰ ਨੁਕਸਾਨ ਪਹੁੰਚਾਉਂਦੇ ਹੋ।
ਸੰਵਿਧਾਨ ’ਤੇ ਦੂਜੇ ਦਿਨ ਦੀ ਚਰਚਾ ਵਿਚ ਬੋਲਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਅਸੀਂ ਸੰਵਿਧਾਨ ਨੂੰ ਦੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਸੰਵਿਧਾਨ ਵਿਚ ਮਹਾਤਮਾ ਗਾਂਧੀ, ਡਾ. ਅੰਬੇਡਕਰ, ਪੰਡਿਤ ਨਹਿਰੂ ਦੇ ਵਿਚਾਰ ਝਲਕਦੇ ਹਨ, ਪਰ ਇਹ ਵਿਚਾਰ ਕਿੱਥੋਂ ਆਏ।
ਇਹ ਵਿਚਾਰ ਭਗਵਾਨ ਸ਼ਿਵ, ਗੁਰੂ ਨਾਨਕ ਦੇਵ, ਭਗਵਾਨ ਬਸਵੰਨਾ, ਕਬੀਰ ਆਦਿ ਤੋਂ ਆਏ ਹਨ। ਸਾਡੀ ਪੁਰਾਤਨ ਵਿਰਾਸਤ ਤੋਂ ਬਿਨਾਂ ਸਾਡਾ ਸੰਵਿਧਾਨ ਨਹੀਂ ਬਣ ਸਕਦਾ ਸੀ। ਉਨ੍ਹਾਂ ਕਿਹਾ ਕਿ ਸਾਡਾ ਸੰਵਿਧਾਨ ਨਵੇਂ ਭਾਰਤ ਦਾ ਦਸਤਾਵੇਜ਼ ਹੈ ਤੇ ਸਾਡੀ ਸਾਰਿਆਂ ਦੀ ਅਵਾਜ਼ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡਾ ਸੰਵਿਧਾਨ ਇਕ ਜੀਵਨ ਦਰਸ਼ਨ ਹੈ ਹਾਥਰਸ ਦੀ ਘਟਨਾ ਤੇ ਬੋਲਦੇ ਹੋਏ ਕਿਹਾ ਕਿ ਅਪਰਾਧੀ ਬਾਹਰ ਘੁੰਮ ਰਹੇ ਆ ਪਰਿਵਾਰ ਅੰਦਰ ਬੰਦ ਹੈ।
ਕਿਸਾਨਾਂ ’ਤੇ ਵੀ ਬੋਲਦੇ ਹੋਏ ਕਿਹਾ ਕਿ ਕਿਸਾਨ ਐਮਐਸਪੀ ਦੀ ਮੰਗ ਕਰ ਰਹੇ ਆ ਤੁਸੀਂ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਤੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਵੀ ਦਾਗੇ ਗਏ ਤੇ ਅੰਡਾਨੀ ਤੇ ਅੰਬਾਨੀ ਨੂੰ ਫਾਇਦਾ ਕਟਵਾ ਕੇ ਕਿਸਾਨਾ ਦਾ ਅੰਗੂਠਾ ਕੱਟ ਰਹੇ ਹੋ। ਰਾਹੁਲ ਨੇ ਕਿਹਾ ਕਿ ਏਕਲਵਯ ਵਾਂਗ ਦੇਸ਼ ਦੇ ਨੌਜਵਾਨਾਂ ਦਾ ਅੰਗੂਠਾ ਕੱਟਿਆ ਜਾ ਰਿਹਾ ਹੈ।