‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਨੇ ਕਿਹਾ ਭਾਰਤ ਦੇ ਕਿਸਾਨਾਂ ਉੱਤੇ ਸਰਕਾਰ ਦਾ ਲਗਾਤਾਰ ਕੋਈ ਨਾ ਕੋਈ ਹਮਲਾ ਹੋ ਰਿਹਾ ਹੈ। ਹੁਣ ਬੀਜੇਪੀ ਦੇ ਗ੍ਰਹਿ ਮੰਤਰੀ ਤੇ ਉਨ੍ਹਾਂ ਦੇ ਬੇਟੇ ਦੀ ਗੱਲ ਹੋ ਰਹੀ ਹੈ। ਘਟਨਾ ਨੂੰ ਅੰਜਾਮ ਦੇਣ ਦੀਆਂ ਤਸਵੀਰਾਂ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀ ਉਨ੍ਹਾਂ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਰਾਹੁਲ ਨੇ ਕਿਹਾ ਕਿ ਤਾਨਾਸ਼ਾਹੀ ਦੇਖੋ, ਪਹਿਲਾਂ ਇਸੇ ਭਾਰਤ ਵਿਚ ਲੋਕਤੰਤਰ ਹੁੰਦਾ ਸੀ, ਹੁਣ ਤਾਨਾਸ਼ਾਹੀ ਹੈ। ਸਾਡੇ ਪਰਿਵਾਰ ਨਾਲ ਕੁਝ ਵੀ ਕਰ ਲਵੋ, ਸਾਨੂੰ ਫਰਕ ਨਹੀਂ ਪੈਂਦਾ। ਸਾਡੇ ਪਰਿਵਾਰ ਦੀ ਇਹ ਪੁਸ਼ਤਾਂ ਤੋਂ ਮਿਲੀ ਟ੍ਰੇਨਿੰਗ ਹੈ, ਬੇਸ਼ੱਕ ਸਾਨੂੰ ਕਿਤੇ ਵੀ ਬੰਦ ਕਰ ਦਿਓ, ਅਸੀਂ ਕਿਸਾਨਾਂ ਦੀ ਹੀ ਗੱਲ ਕਰਾਂਗੇ।
ਉਨ੍ਹਾਂ ਕਿਹਾ ਕਿ ਕੱਲ੍ਹ ਮੋਦੀ ਕੱਲ੍ਹ ਲਖਨਊ ਵਿਚ ਸਨ ਪਰ ਲਖੀਮਪੁਰ ਨਹੀਂ ਜਾ ਸਕੇ। ਦੂਜੇ ਪਾਸੇ ਯੋਗੀ ਦੀ ਸਰਕਾਰ ਵਿੱਚ ਪੋਸਟਮਾਰਟਮ ਵੀ ਠੀਕ ਤਰ੍ਹਾਂ ਨਹੀਂ ਕੀਤਾ ਜਾ ਰਿਹਾ। ਅੱਜ ਅਸੀਂ ਦੋ ਮੁੱਖ ਮੰਤਰੀਆਂ ਨਾਲ ਲਖੀਮਪੁਰ ਜਾਣ ਦੀ ਕੋਸ਼ਿਸ਼ ਕਰਾਂਗੇ।
ਦੱਸ ਦਈਏ ਕਿ ਉਨ੍ਹਾਂ ਨਾਲ ਸੀਐਮ ਬਘੇਲ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਉਨ੍ਹਾਂ ਨਾਲ ਜਾਣਗੇ। ਰਾਹੁਲ ਨੇ ਕਿਹਾ ਕਿ ਇਹ ਧਾਰਾ 144 ਦੀ ਉਲੰਘਣਾ ਨਹੀਂ ਹੈ ਕਿ ਆਪਣੇ ਲੋਕਾਂ ਨੂੰ ਮਿਲਣ ਜਾਣਾ ਤੇ ਮਦਦ ਦੇਣਾ ਸਾਡਾ ਹੱਕ ਹੈ। ਅਸੀਂ ਫਿਰ ਵੀ ਪੀੜਿਤ ਪਰਿਵਾਰ ਨਾਲ ਮਿਲਣ ਦੀ ਕੋਸਿਸ਼ ਕਰਾਂਗੇ।