‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕਸਭਾ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨਮੰਤਰੀ ਲੋਕਾਂ ਨੂੰ ਝੂਠ ਤੇ ਝੂਠ ਬੋਲ ਰਹੇ ਹਨ। ਪੀਐੱਮ ਦੀ ਨਾਟਕਬਾਜੀ ਕਾਰਨ ਹੀ ਕੋਰੋਨਾ ਦੀ ਦੂਜੀ ਲਹਿਰ ਆਈ ਹੈ। ਰਾਹੁਲ ਨੇ ਵਰਚੁਅਲ ਤਰੀਕੇ ਨਾਲ ਇਕ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਸਰਕਾਰ ਦੇ ਕੋਰੋਨਾ ਨੂੰ ਲੈ ਕੇ ਸੌ ਫੀਸਦ ਝੂਠੇ ਹਨ। ਅਸੀਂ ਸਰਕਾਰ ਨੂੰ ਕਈ ਵਾਰ ਇਸ ਬਿਮਾਰੀ ਦੀ ਗੰਭੀਰਤਾ ਦੱਸਣ ਦੀ ਕੋਸ਼ਿਸ਼ ਕੀਤੀ ਗਈ, ਪਰ ਸਾਡਾ ਸਰਕਾਰ ਨੇ ਮਜ਼ਾਕ ਹੀ ਉਡਾਇਆ ਹੈ। ਸਰਕਾਰ ਇਹ ਸਮਝ ਨਹੀਂ ਸਕੀ ਕਿ ਕੋਰੋਨਾ ਇਕ ਬਿਮਾਰੀ ਨਹੀਂ ਸਗੋਂ ਹਰ ਕਦਮ ਬਦਲ ਰਹੀ ਬਿਮਾਰੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਸਮਝ ਨਹੀਂ ਆ ਰਹੀ ਕਿ ਜਿੰਨੀ ਇਸ ਵਾਇਰਸ ਨੂੰ ਥਾਂ ਮਿਲੇਗੀ, ਉਸੇ ਹਿਸਾਬ ਨਾਲ ਇਹ ਵਾਇਰਸ ਆਪਣੀ ਥਾਂ ਬਣਾਇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਉਨ੍ਹਾਂ ਲੋਕਾਂ ਤੇ ਹਮਲਾ ਕਰਦਾ ਹੈ ਜੋ ਪਹਿਲਾਂ ਹੀ ਬੀਮਾਰੀਆਂ ਨਾਲ ਜਕੜੇ ਹੋਏ ਹਨ। ਸਿਸਟੇਮੈਟੀਕਲੀ ਵਾਇਰਸ ਦੀ ਜਗ੍ਹਾ ਬੰਦ ਕਰਨੀ ਪਵੇਗੀ। ਤਾਲਾਬੰਦੀ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ।
ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰਕੇ ਵੇਖੋ, ਹੋਰ ਕੀ ਕਿਹਾ ਰਾਹੁਲ ਗਾਂਧੀ ਨੇ…
https://twitter.com/i/broadcasts/1mnGeaQLLDAGX
ਰਾਹੁਲ ਗਾਂਧੀ ਨੇ ਕਿਹਾ ਕਿ ਕੋਰੋਨਾ ਵੈਕਸੀਨ ਦੀ ਰਣਨੀਤੀ ਘੜਨ ਲਈ ਵੀ ਅਸੀਂ ਕਈ ਵਾਰ ਸਰਕਾਰ ਨੂੰ ਆਗਾਹ ਕੀਤਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਹਿੰਦੋਸਤਾਨ ਨੇ ਵੈਕਸੀਨੇਸ਼ਨ ਦੇ ਕੇ ਆਪਣਾ ਨਾਂ ਰੋਸ਼ਨ ਕੀਤਾ ਹੈ। ਹਿੰਦੋਸਤਾਨ ਵਿਚ ਸਿਰਫ 3 ਫੀਸਦ ਲੋਕਾਂ ਨੂੰ ਵੈਕਸੀਨ ਦਿਤੀ ਗਈ ਹੈ। ਇਸਦਾ ਮਤਲਬ 97 ਫੀਸਦ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਕੋਰੋਨਾ ਹੋ ਸਕਦਾ ਹੈ।
ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਿਵਾਏ ਨਾਟਕਬਾਜੀ ਕਰਨ ਦੇ ਕੁਝ ਨਹੀਂ ਕੀਤਾ ਹੈ। ਸਰਕਾਰ ਜਿਸ ਤਰ੍ਹਾਂ ਕੰਮ ਕਰ ਰਹੀ ਹੈ, ਉਸਨੂੰ ਬਦਲਣਾ ਹੋਵੇਗਾ। ਇਹ ਝੂਠ ਬੋਲਣ ਦਾ ਸਮਾਂ ਹੀ ਨਹੀਂ ਹੈ।
Comments are closed.