India

ਆਸਾਮ ‘ਚ ਹੜ੍ਹ ਤੇ ਮਨੀਪੁਰ ‘ਚ ਹਿੰਸਾ ਪੀੜਤਾਂ ਨੂੰ ਮਿਲੇ ਰਾਹੁਲ ਗਾਂਧੀ

ਮਣੀਪੁਰ : ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸੋਮਵਾਰ ਸਵੇਰੇ ਮਨੀਪੁਰ ਪਹੁੰਚੇ। ਰਾਹੁਲ ਗਾਂਧੀ ਨੇ ਜੀਰੀਭਮ ਹਾਇਰ ਸੈਕੰਡਰੀ ਸਕੂਲ ਦੇ ਰਾਹਤ ਕੈਂਪ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਮੁਲਾਕਾਤ ਕੀਤੀ। ਵਿਰੋਧੀ ਧਿਰ ਦੇ ਨੇਤਾ ਵਜੋਂ ਰਾਹੁਲ ਗਾਂਧੀ ਦੀ ਇਹ ਪਹਿਲੀ ਮਣੀਪੁਰ ਯਾਤਰਾ ਹੈ।

ਮਈ 2023 ‘ਚ ਸ਼ੁਰੂ ਹੋਈ ਮਣੀਪੁਰ ਹਿੰਸਾ ਤੋਂ ਬਾਅਦ ਰਾਹੁਲ ਗਾਂਧੀ ਤੀਜੀ ਵਾਰ ਇੱਥੇ ਪਹੁੰਚੇ ਹਨ। ਹਿੰਸਾ ਸ਼ੁਰੂ ਹੋਣ ਤੋਂ ਬਾਅਦ ਰਾਹੁਲ ਗਾਂਧੀ ਪੀੜਤਾਂ ਨੂੰ ਮਿਲਣ ਗਏ। ਇਸ ਸਾਲ ਜਨਵਰੀ ‘ਚ ਦੂਜੀ ਵਾਰ ਰਾਹੁਲ ਗਾਂਧੀ ਨੇ ਮਨੀਪੁਰ ਤੋਂ ਹੀ ਆਪਣੀ ਭਾਰਤ ਜੋੜੋ ਨਿਆਯਾ ਯਾਤਰਾ ਦੀ ਸ਼ੁਰੂਆਤ ਕੀਤੀ ਸੀ।ਜੀਰੀਭਮ ਤੋਂ ਬਾਅਦ ਰਾਹੁਲ ਗਾਂਧੀ ਚੂਰਾਚੰਦਪੁਰ ਸਥਿਤ ਰਾਹਤ ਕੈਂਪ ‘ਚ ਵੀ ਜਾਣਗੇ।

ਆਸਾਮ ਦੇ ਹੜ੍ਹ ਪੀੜਤਾਂ ਨਾਲ ਮੁਲਾਕਾਤ ਕੀਤੀ

ਰਾਹੁਲ ਗਾਂਧੀ ਜੀਰੀਭਮ ਦੇ ਰਸਤੇ ਅਸਾਮ ਦੇ ਸਿਲਚਰ ਵੀ ਪਹੁੰਚੇ ਅਤੇ ਉੱਥੇ ਹੜ੍ਹ ਪੀੜਤਾਂ ਦੇ ਰਾਹਤ ਕੈਂਪਾਂ ਵਿੱਚ ਲੋਕਾਂ ਨੂੰ ਮਿਲੇ। ਅਸਾਮ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਭੂਪੇਨ ਬੋਰਾਹ ਦੀ ਅਗਵਾਈ ਵਿੱਚ ਪਾਰਟੀ ਦੇ ਇੱਕ ਵਫ਼ਦ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਇੱਕ ਮੰਗ ਪੱਤਰ ਸੌਂਪ ਕੇ ਅਸਾਮ ਵਿੱਚ ਹੜ੍ਹਾਂ ਦਾ ਮੁੱਦਾ ਸੰਸਦ ਵਿੱਚ ਉਠਾਉਣ ਦੀ ਅਪੀਲ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਆਸਾਮ ‘ਚ ਹੜ੍ਹ ਕਾਰਨ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ।