India

ਪ੍ਰਧਾਨ ਮੰਤਰੀ ਰੁਕਵਾ ਸਕਦੇ ਜੰਗ ਪਰ ਪੇਪਰ ਲੀਕ ਨਹੀਂ, ਵਿਆਪਮ ਘੁਟਾਲੇ ਦਾ ਹੋਇਆ ਜ਼ਿਕਰ, ਰਾਹੁਲ ਨੇ ਕੀਤੀ ਪ੍ਰੈਸ ਕਾਨਫਰੰਸ

ਰਾਹੁਲ ਗਾਂਧੀ (Rahul Gandhi) ਨੇ ਅੱਜ ਨੀਟ ਅਤੇ UGC ਪੇਪਰ ਲੀਕ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਜਦੋਂ ਉਹ ਭਾਰਤ ਜੋੜੋ ਨਿਆਂ ਯਾਤਰਾ ਵਿੱਚ ਮਨੀਪੁਰ ਤੋਂ ਮਹਾਰਸਟਰ ਗਏ ਸਨ ਤਾਂ ਕਈ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਭਾਰਤ ਵਿੱਚ ਨਾਨ ਸਟਾਪ ਪੇਪਰ ਲੀਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਹੁਣ ਨੀਟ ਤੇ UGC NET ਦੇ ਪੇਪਰ ਲੀਕ ਹੋਏ ਹਨ ਅਤੇ ਇਨ੍ਹਾਂ ਵਿੱਚੋਂ ਇਕ ਕੈਂਸਲ ਵੀ ਹੋਇਆ ਹੈ।

ਪ੍ਰਧਾਨ ਮੰਤਰੀ ਜੰਗ ਰੁਕਵਾ ਸਕਦੇ ਪਰ ਪੇਪਰ ਲੀਕ ਨਹੀਂ

ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ‘ਤੇ ਤੰਜ਼ ਕੱਸਦਿਆਂ ਕਿਹਾ ਕਿ ਦੇਸ਼ ਵਿੱਚ ਲੋਕਾਂ ਨੂੰ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਯੂਕਰੇਨ ਦੀ ਜੰਗ ਨੂੰ ਫੋਨ ਕਰਕੇ ਰੁਕਵਾ ਦਿੱਤਾ ਸੀ, ਪਰ ਉਹ ਭਾਰਤ ਵਿੱਚ ਹੋ ਰਹੇ ਪੇਪਰ ਲੀਕ ਨੂੰ ਨਹੀਂ ਰਕਵਾ ਸਕੇ ਜਾਂ ਫਿਰ ਉਨ੍ਹਾਂ ਦੀ ਮਨਸ਼ਾ ਰੋਕਣ ਦੀ ਨਹੀਂ ਹੈ।

ਵਿਦਿਆਰਥੀਆਂ ਦਾ ਹੋਇਆ ਨੁਕਸਾਨ

ਉਨ੍ਹਾਂ ਕਿਹਾ ਕਿ ਪੇਪਰ ਲੀਕ ਨਾਲ ਭਾਰਤ ਦੇ ਵਿਦਿਆਰਾਥੀਆਂ ਦਾ ਨੁਕਸਾਨ ਹੁੰਦਾ ਹੈ ਕਿਉਂਕਿ ਉਹ ਆਪਣੇ ਭਵਿੱਖ ਲਈ ਮਿਹਨਤ ਕਰਦੇ ਪਰ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਗਿਆ ਹੈ।

ਵਿਆਪਮ ਘੁਟਾਲੇ ਦਾ ਕੀਤਾ ਜ਼ਿਕਰ

ਉਨ੍ਹਾਂ ਮੱਧ ਪ੍ਰਦੇਸ਼ ਵਿਚ ਹੋਏ ਵਿਆਪਮ ਭਰਤੀ ਘੁਟਾਲੇ ਦਾ ਜ਼ਿਕਰ ਕਰਿਦਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਇਸ ਘੁਟਾਲੇ ਨੂੰ ਪੂਰੇ ਦੇਸ਼ ਵਿੱਚ ਫੈਲਾ ਰਹੀ ਹੈ।

ਸਿੱਖਿਆ ਪ੍ਰਣਾਲੀ ਭਾਜਪਾ ਦੇ ਕਬਜ਼ੇ ‘ਚ

ਰਾਹੁਲ ਨੇ ਕਿਹਾ ਕਿ ਸਾਰੇ ਦੇ ਸਾਰੇ ਵਾਇਸ ਚਾਂਸਲਰ ਅਤੇ ਸਾਰੀ ਸਿੱਖਿਆ ਪ੍ਰਣਾਲੀ ਨੂੰ ਭਾਜਪਾ ਦੇ ਲੋਕਾਂ ਨੇ ਆਪਣੇ ਕਾਬੂ ਵਿੱਚ ਕੀਤਾ ਹੋਇਆ ਹੈ। ਜਦੋਂ ਤੱਕ ਇਸ ਨੂੰ ਮੁਕਤ ਨਹੀਂ ਕਰਵਾਇਆ ਜਾਂਦਾ ਤਾਂ ਉਸ ਸਮੇਂ ਤੱਕ ਪੇਪਰ ਲੀਕ ਹੁੰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਉੱਤੇ ਨਰਿੰਦਰ ਮੋਦੀ ਦੀ ਸ਼ਹਿ ਹੈ। ਇਹ ਇਕ ਭਾਰਤ ਵਿਰੋਧੀ ਕੰਮ ਹੈ। ਕਿਉਂਕਿ ਇਹ ਦੇਸ਼ ਦਾ ਭਵਿੱਖ ਹੈ। ਇਸ ਨਾਲ ਭਾਰਤ ਦੇ ਵਿਦਿਆਰਥੀਆਂ ਨੂੰ ਵੱਡੀ ਚੋਟ ਪਹੁੰਚੀ ਹੈ।

ਦੋਸ਼ੀਆਂ ਖ਼ਿਲਾਫ ਹੋਵੇ ਕਾਰਵਾਈ

ਰਾਹੁਲ ਨੇ ਕਿਹਾ ਕਿ ਇਸ ਲਈ ਕੋਈ ਤਾਂ ਜ਼ਿੰਮੇਵਾਰ ਹੈ, ਉਸ ਨੂੰ ਫੜ ਕੇ ਐਕਸ਼ਨ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਦੀ ਜ਼ਿਮੇਵਾਰੀ ਹੈ, ਉਸ ਨੁੂੰ ਲੱਭ ਕੇ ਉਸ ਵਿਰੁਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ –  NEET ਪ੍ਰੀਖਿਆ ਮਾਮਲੇ ‘ਚ ਵਿਦਿਆਰਥੀ ਨੇ ਕਬੂਲਿਆ ਜੁਰਮ