India Punjab

ਰਾਹੁਲ ਗਾਂਧੀ ਨੇ ਅੰਮ੍ਰਿਤਸਰ ਦੇ ਬੱਚੇ ਨੂੰ ਭੇਜਿਆ ਤੋਹਫ਼ਾ, ਪਰਿਵਾਰ ਨਾਲ ਵੀਡੀਓ ਕਾਲ ’ਤੇ ਕੀਤੀ ਗੱਲਬਾਤ

ਬਿਊਰੋ ਰਿਪੋਰਟ (ਅੰਮ੍ਰਿਤਸਰ, 17 ਸਤੰਬਰ 2025): ਸਿਰੋਪਾਉ ਨੂੰ ਲੈ ਕੇ ਪੰਜਾਬ ਵਿੱਚ ਚੱਲ ਰਹੇ ਵਿਵਾਦ ਦੇ ਦੌਰਾਨ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਅੰਮ੍ਰਿਤਸਰ ਦੇ ਘੋਨੇਵਾਲ ਪਿੰਡ ਦੇ 8 ਸਾਲਾ ਅੰਮ੍ਰਿਤਪਾਲ ਸਿੰਘ ਨੂੰ ਨਵੀਂ ਸਾਈਕਲ ਤੋਹਫ਼ੇ ਵਜੋਂ ਦਿੱਤੀ ਹੈ। 15 ਸਤੰਬਰ ਨੂੰ ਪੰਜਾਬ ਦੌਰੇ ਦੌਰਾਨ ਰਾਹੁਲ ਗਾਂਧੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚੇ ਸਨ। ਇਸ ਸਮੇਂ ਅੰਮ੍ਰਿਤਪਾਲ ਨੇ ਰੋਂਦਿਆਂ ਹੋਇਆਂ ਦੱਸਿਆ ਸੀ ਕਿ ਹੜ੍ਹ ਕਾਰਨ ਉਸ ਦੀ ਸਾਈਕਲ ਟੁੱਟ ਗਈ। ਰਾਹੁਲ ਨੇ ਉਸ ਨੂੰ ਗੋਦੀ ਵਿੱਚ ਚੁੱਕ ਕੇ ਚੁੱਪ ਕਰਾਇਆ ਅਤੇ ਘਰ ਵਿੱਚ ਉਸ ਦੀ ਟੁੱਟੀ ਸਾਈਕਲ ਵੀ ਵੇਖੀ ਸੀ।

ਬੁੱਧਵਾਰ ਨੂੰ ਰਾਹੁਲ ਗਾਂਧੀ ਨੇ ਕਾਂਗਰਸ ਲੀਡਰਾਂ ਰਾਹੀਂ ਬੱਚੇ ਲਈ ਨਵੀਂ ਸਾਈਕਲ ਭੇਜੀ। ਨਾਲ ਹੀ ਉਨ੍ਹਾਂ ਨੇ ਅੰਮ੍ਰਿਤਪਾਲ ਅਤੇ ਪਰਿਵਾਰ ਨਾਲ ਵੀਡੀਓ ਕਾਲ ਕਰਕੇ ਗੱਲਬਾਤ ਵੀ ਕੀਤੀ।

ਵੀਡੀਓ ਕਾਲ ਦੌਰਾਨ ਰਾਹੁਲ ਗਾਂਧੀ ਨੇ ਅੰਮ੍ਰਿਤਪਾਲ ਨੂੰ ਪੁੱਛਿਆ – “ਸਾਈਕਲ ਚੰਗੀ ਹੈ ਬੇਟਾ?” ਇਸ ’ਤੇ ਅਮ੍ਰਿਤਪਾਲ ਦੇ ਪਿਤਾ ਨੇ ਧੰਨਵਾਦ ਕੀਤਾ, ਜਿਸ ’ਤੇ ਰਾਹੁਲ ਨੇ ਕਿਹਾ “ਵੈਲਕਮ।” ਅੱਗੇ ਉਨ੍ਹਾਂ ਬੱਚੇ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਘਬਰਾਉਣਾ ਨਹੀਂ ਹੈ ਅਤੇ ਬਹੁਤ ਸਾਰਾ ਪਿਆਰ ਦਿੱਤਾ। ਬੱਚੇ ਨੇ ਵੀ “ਥੈਂਕਯੂ” ਕਹਿ ਕੇ ਆਪਣੀ ਖੁਸ਼ੀ ਜਤਾਈ।