ਬਿਉਰੋ ਰਿਪੋਰਟ – ਪੰਜਾਬ ਵਿੱਚ ਲੋਕਸਭਾ ਚੋਣਾਂ (LOK SABHA ELECTION 2024) ਦੇ ਲਈ ਵੋਟਿੰਗ (VOTING) ਦੀ ਹੁਣ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM NARINDER MODI) ਤੋਂ ਬਾਅਦ ਅੱਜ 25 ਮਈ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (RAHUL GANDHI ) ਨੇ ਅੰਮ੍ਰਿਤਸਰ (AMRITSAR) ਵਿੱਚ ਆਪਣੇ ਚੋਣ ਪ੍ਰਚਾਰ ਦਾ ਆਗਾਜ਼ ਕਰ ਦਿੱਤਾ ਹੈ । ਰਾਹੁਲ ਦਾ ਇੱਕ ਹੀ ਨਿਸ਼ਾਨਾ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਉਨ੍ਹਾਂ ਨੇ ਕਿਸਾਨਾਂ ਤੋਂ ਲੈਕੇ ਵਪਾਰ ਤੱਕ ਹਰ ਮੁੱਦੇ ਤੇ ਉਨ੍ਹਾਂ ਨੂੰ ਘੇਰਿਆ, ਸਿਰਫ਼ ਇੰਨਾਂ ਹੀ ਉਨ੍ਹਾਂ ਨੇ ਅਜਿਹੇ ਮੀਡੀਆ ਅਦਾਰਿਆਂ ‘ਤੇ ਵੀ ਤੰਜ ਕੱਸ ਦੇ ਹੋਏ ਚਮਚਾ ਕਿਹਾ ਜੋ ਸਵਾਲ ਪੁੱਛਣ ਦੇ ਨਾਂ ‘ਤੇ ਪ੍ਰਚਾਰ ਕਰ ਰਹੇ ਹਨ । ਰਾਹੁਲ ਦੇ ਭਾਸ਼ਨ ਦੀ ਖਾਸ ਗੱਲ ਇਹ ਵੀ ਰਹੀ ਕਿ ਉਨ੍ਹਾਂ ਨੇ ਮਾਨ ਸਰਕਾਰ ‘ਤੇ ਹਮਲਾ ਨਹੀਂ ਕੀਤਾ ।
ਚਮਚੇ ਮੋਦੀ ਨੂੰ ਪੁੱਛ ਦੇ ਹਨ ਅੰਬ ਖਾਣ ਦਾ ਤਰੀਕਾ
ਰੈਲੀ ਵਿੱਚ ਰਾਹੁਲ ਗਾਂਧੀ ਨੇ ਕਿਹਾ ਨਰਿੰਦਰ ਮੋਦੀ ਅਰਬਪਤੀਆਂ ਦੇ ਲਈ ਕੰਮ ਕਰਦੇ ਹਨ । ਉਨ੍ਹਾਂ ਦੇ ਅੱਜ ਕੱਲ ਇੰਟਰਵਿਊ ਚੱਲ ਰਹੇ ਹਨ,ਮੀਡੀਆ ਵਿੱਚ 4 ਚਮਚੇ ਬੈਠਾ ਲੈਂਦੇ ਹਨ ਜੋ ਉਨ੍ਹਾਂ ਤੋਂ ਸਵਾਲ ਪੁੱਛ ਦੇ ਹਨ ਅਤੇ ਨਰਿੰਦਰ ਮੋਦੀ ਜਵਾਬ ਦਿੰਦੇ ਹਨ । ਸਵਾਲ ਹੁੰਦੇ ਹਨ ਨਰਿੰਦਰ ਮੋਦੀ ਜੀ ਤੁਸੀਂ ਅੰਬ ਖਾਂਦੇ ਹੋ,ਅੰਬ ਕੱਟ ਕੇ ਖਾਂਦੇ ਹੋ ਜਾਂ ਚੂਸ ਕੇ । ਅਜਿਹੇ ਸਵਾਲ ਚੱਲ ਰਹੇ ਹਨ,ਇੰਨਾਂ ਇੰਟਰਵਿਊ ਵਿੱਚ ਇੱਕ ਚਮਚੇ ਨੇ ਪੁੱਛਿਆ ਹਿੰਦੂਸਤਾਨ ਵਿੱਚ ਅਮੀਰ ਲੋਕ ਅਮੀਰ ਹੁੰਦੇ ਜਾ ਰਹੇ ਹਨ,ਗਰੀਬ ਲੋਕ ਗਰੀਬ ਹੁੰਦੇ ਜਾ ਰਹੇ ਹਨ । ਇਸ ‘ਤੇ ਨਰਿੰਦਰ ਮੋਦੀ ਨੇ ਜਵਾਬ ਦਿੱਤਾ, ਕੀ ਚਾਹੁੰਦੇ ਹੋ ਕਿ ਸਭ ਨੂੰ ਗਰੀਬ ਬਣਾ ਦੇਵਾ,ਇੰਟਰਵਿਊ ਲੈਣ ਵਾਲੇ ਨੇ ਕਿਹਾ ਜੋ ਤੁਸੀਂ ਅਮੀਰ ਦੇ ਲਈ ਕਰਦੇ ਹੋ ਉਹ ਗਰੀਬ ਦੇ ਲਈ ਵੀ ਕਰੋ ।
ਰਾਹੁਲ ਗਾਂਧੀ ਨੇ ਕਿਹਾ ਕਿਸਾਨਾਂ ਨੇ ਮੈਨੂੰ ਤਿੰਨ ਗੱਲਾਂ ਕਹੀਆਂ । ਅਡਾਨੀ ਸਮੇਤ 22 ਲੋਕਾਂ ਦਾ ਕਰਜ਼ਾ ਮੁਆਫ ਹੁੰਦਾ ਹੈ ਤਾਂ ਉਨ੍ਹਾਂ ਦੀ ਆਦਤ ਨਹੀਂ ਵਿਗੜ ਦੀ ਹੈ,ਪਰ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਵੇਲੇ ਮੋਦੀ ਕਹਿੰਦੇ ਹਨ ਉਨ੍ਹਾਂ ਦੀ ਆਦਤ ਵਿਗੜ ਜਾਵੇਗੀ । ਸਾਡੀ ਸਰਕਾਰ ਆਵੇਗੀ ਤਾਂ ਕਿਸਾਨਾਂ ਦਾ ਕਰਜ਼ਾ ਮੁਆਫ ਹੋਵੇਗਾ । ਪ੍ਰਧਾਨ ਮੰਤਰੀ ਮੋਦੀ ਹੱਕ ਦੀ ਲੜਾਈ ਲੜਨ ਵਾਲਿਆਂ ਨੂੰ ਦਹਿਸ਼ਤਗਰਦ ਕਹਿੰਦੇ ਹਨ, ਸਾਡੀ ਸਰਕਾਰ MSP ਦੇਵੇਗੀ ।
ਹਰ ਮਹੀਨੇ ਨੌਜਵਾਨਾਂ ਨੂੰ 8500 ਰੁਪਏ
ਰਾਹਲ ਗਾਂਧੀ ਨੇ ਕਿਹਾ ਅਸੀਂ ਡਿਪਲੋਮਾ ਹੋਲਡਰਾਂ ਨੂੰ ਪੱਕੀ ਨੌਕਰੀ ਦਾ ਅਧਿਕਾਰ ਦੇਵਾਂਗੇ । ਪ੍ਰਾਇਵੇਟ ਅਤੇ ਪਬਲਿਕ ਸੈਕਟਰ ਵਿੱਚ ਇੱਕ ਸਾਲ ਦੀ ਨੌਕਰੀ ਦਾ ਅਧਿਕਾਰ ਮਿਲੇਗਾ । ਚੰਗੀ ਟ੍ਰੇਨਿੰਗ ਅਤੇ ਹਰ ਮਹੀਨੇ 8500 ਰੁਪਏ ਐਕਾਉਂਟ ਵਿੱਚ ਜਾਣਗੇ,1 ਸਾਲ ਵਿੱਚ 1 ਲੱਖ ਰੁਪਏ ਨੌਜਵਾਨਾਂ ਦੇ ਐਕਾਉਂਟ ਵਿੱਚ ਜਾਣਗੇ । ਇਸ ਨਾਲ ਨੌਜਵਾਨਾਂ ਨੂੰ ਟ੍ਰੇਡ ਵਰਕ ਫੋਰਸ ਮਿਲੇਗੀ,ਉਹ ਪੈਸਾ ਆਪਣੇ ‘ਤੇ ਲਗਾਉਣਗੇ ਅਤੇ ਕਾਬਿਲ ਬਣਨਗੇ । ਮੋਦੀ ਸਰਕਾਰ ਨੇ 22 ਅਰਬਪਤੀ ਬਣਾਏ ਅਸੀਂ ਕਰੋੜਂ ਲੋਕਾਂ ਨੂੰ ਲੱਖ ਪਤੀ ਬਣਾਉਣਾ ਹੈ ।
ਰਾਹੁਲ ਗਾਂਧੀ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਸ੍ਰੀ ਗੁਰੂ ਨਾਨਕ ਦੇਵ ਦੀ ਸੋਚ ਵਾਲਾ ਸੰਵਿਧਾਨ ਬਦਲਣਾ ਚਾਹੁੰਦੇ ਹਨ । ਸੰਵਿਧਾਨ ਦੀ ਬੁਨਿਆਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਨਤਾ ‘ਤੇ ਰੱਖੀ ਗਈ ਹੈ ।