India Religion

ਰਾਹੁਲ ਨੇ ਪੱਗ ਤੇ ਕੜੇ ਵਾਲੇ ਬਿਆਨ ’ਤੇ ਦਿੱਤੀ ਸਫਾਈ! ‘ਕੀ ਭਾਰਤ ਅਜਿਹਾ ਮੁਲਕ ਨਹੀਂ ਹੋਣਾ ਚਾਹੀਦਾ?’ ‘ਬੀਜੇਪੀ ਸੱਚ ਨਾਲ ਖੜਾ ਨਹੀਂ ਹੋਣਾ ਚਾਹੁੰਦੀ!’

ਬਿਉਰੋ ਰਿਪੋਰਟ – ਬੀਜੇਪੀ ਰਾਹੁਲ ਗਾਂਧੀ (RAHUL GANDHI) ਵੱਲੋਂ ਅਮਰੀਕਾ ਵਿੱਚ ਸਿੱਖਾਂ ਦੀ ਪੱਗ ਅਤੇ ਕੜੇ ਨੂੰ ਲੈ ਕੇ ਦਿੱਤੇ ਗਏ ਬਿਆਨ ’ਤੇ ਹਮਲਾਵਰ ਹੈ ਅਜਿਹੇ ਵਿੱਚ ਰਾਹੁਲ ਦਾ ਪਹਿਲੀ ਵਾਰ ਇਸ ਦੇ ਬਿਆਨ ਸਾਹਮਣੇ ਆਇਆ ਹੈ।

ਰਾਹੁਲ ਨੇ ਸਫਾਈ ਦਿੰਦੇ ਹੋਏ ਹੋਏ ਸੋਸ਼ਲ ਮੀਡੀਆ ’ਤੇ ਆਪਣਾ ਅਮਰੀਕਾ ਵਿੱਚ ਦਿੱਤੇ ਭਾਸ਼ਣ ਦਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ‘ਅਮਰੀਕਾ ਵਿੱਚ ਮੇਰੇ ਵੱਲੋਂ ਦਿੱਤੇ ਗਏ ਬਿਆਨ ’ਤੇ ਬੀਜੇਪੀ ਲਗਾਤਾਰ ਝੂਠ ਫੈਲਾ ਰਹੀ ਹੈ, ਮੈਂ ਭਾਰਤ ਅਤੇ ਵਿਦੇਸ਼ ਵਿੱਚ ਰਹਿਣ ਵਾਲੇ ਹਰ ਸਿੱਖ ਭੈਣ-ਭਰਾ ਨੂੰ ਪੁੱਛਣਾ ਚਾਹੁੰਦਾ ਹਾਂ ਕੀ ਜੋ ਮੈਂ ਬੋਲਿਆ ਉਸ ਵਿੱਚ ਗ਼ਲਤ ਕੀ ਹੈ? ਕੀ ਭਾਰਤ ਅਜਿਹਾ ਮੁਲਕ ਨਹੀਂ ਹੋਣਾ ਚਾਹੀਦਾ ਹੈ ਜਿੱਥੇ ਸਿੱਖ ਅਤੇ ਹਰ ਭਾਰਤੀ ਆਪਣੇ ਧਰਮ ਦਾ ਪਾਲਣ ਕਰ ਸਕੇ ਉਹ ਵੀ ਬਿਨਾਂ ਡਰੇ? ਪਰ ਹਰ ਵਾਰ ਵਾਂਗ ਬੀਜੇਪੀ ਸਿਰਫ਼ ਝੂਠ ਬੋਲ ਰਹੀ ਹੈ। ਉਹ ਮੈਨੂੰ ਖਾਮੋਸ਼ ਕਰਨ ’ਤੇ ਅੜੀ ਹੋਈ ਹੈ, ਕਿਉਂਕਿ ਉਹ ਸੱਚ ਦੇ ਨਾਲ ਖੜਾ ਨਹੀਂ ਹੋਣਾ ਚਾਹੁੰਦੀ ਹੈ। ਪਰ ਮੈਂ ਹਮੇਸ਼ਾ ਬੋਲਾਂਗਾ ਅਤੇ ਜੋ ਭਾਰਤ ਨੂੰ ਉਨ੍ਹਾਂ ਚੀਜ਼ਾਂ ਦੇ ਲਈ ਬੋਲਾਂਗਾ ਜੋ ਭਾਰਤ ਨੂੰ ਬਿਆਨ ਕਰਦੀ ਹੈ। ਜੋ ਸਾਡੇ ਵਖਰੇਵੇਂ ਹੋਣ ਦੇ ਬਾਵਜੂਦ ਏਕੇ, ਸਮਾਨਤਾ ਅਤੇ ਪ੍ਰੇਮ ਨੂੰ ਦਰਸਾਉਂਦੀ ਹੈ।’

ਰਾਹੁਲ ਨੇ ਅਮਰੀਕਾ ਵਿੱਚ ਕੀ ਕਿਹਾ ਸੀ?

ਲੋਕ ਸਭਾ ਵਿੱਚ ਆਗੂ ਵਿਰੋਧੀ ਧਿਰ ਰਾਹੁਲ ਗਾਂਧੀ ਨੇ ਇਸ ਮਹੀਨੇ ਦੇ ਸ਼ੁਰੂਆਤ ਵਿੱਚ ਅਮਰੀਕੀ ਵਿਦਿਆਰਥਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ, ‘ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਹੋਵੇਗਾ ਕਿ ਲੜਾਈ ਕਿਸ ਦੇ ਬਾਰੇ ਹੈ। ਲੜਾਈ ਸਿਆਸਤ ਦੇ ਬਾਰੇ ਨਹੀਂ ਹੈ ਇਹ ਤਾਂ ਸਿਰਫ ਉੱਪਰਲੀ ਹੈ। ਲੜਾਈ ਇਸ ਗੱਲ ਦੀ ਹੈ ਕਿ ਇੱਕ ਸਿੱਖ ਨੂੰ ਭਾਰਤ ਵਿੱਚ ਪੱਗ ਅਤੇ ਕੜਾ ਪਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ, ਕੀ ਉਹ ਸਿੱਖ ਦੇ ਤੌਰ ’ਤੇ ਗੁਰਦੁਆਰੇ ਜਾ ਸਕੇਗਾ? ਲੜਾਈ ਇਸੇ ਗੱਲ ਨੂੰ ਲੈ ਕੇ ਹੈ ਅਤੇ ਸਿਰਫ਼ ਉਸ ਦੇ ਲਈ ਨਹੀਂ, ਸਾਰੇ ਧਰਮਾ ਦੇ ਲਈ ਹੈ।’

ਬੀਜੇਪੀ ਨੇ ਇਸ ਮਾਮਲੇ ਵਿੱਚ ਰਾਹੁਲ ਗਾਂਧੀ ਨੂੰ ਘੇਰ ਲਈ ਆਪਣੇ ਸਿੱਖ ਕੈਬਨਿਟ ਮੰਤਰੀਆਂ ਅਤੇ ਹੋਰ ਆਗੂਆਂ ਨੂੰ ਖੜਾ ਕੀਤਾ ਸੀ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਸੀ ਕਿ ਰਾਹੁਲ ਜਦੋਂ ਭਾਰਤ ਵਿੱਚ ਹੁੰਦੇ ਹਨ ਤਾਂ ਕਦੇ ਵੀ ਸਿੱਖਾਂ ਦੀ ਗੱਲ ਨਹੀਂ ਕਰਦੇ ਹਨ। ਜਦੋਂ ਉਹ ਸੱਤਾ ਵਿੱਚ ਸਨ, ਤਾਂ ਕਿਹੜੀ ਸਰਕਾਰ ਨੇ ਰਾਖਸ਼ਸ ਪੈਦਾ ਕੀਤੇ, ਉਨ੍ਹਾਂ ਨੂੰ ਇਹ ਪਤਾ ਲਗਾਉਣ ਲਈ ਕੁਝ ਠੋਸ ਆਤਮ-ਨਿਰੀਖਣ ਕਰਨ ਦੀ ਜ਼ਰੂਰਤ ਸੀ ਕਿ ਅਜਿਹਾ ਕਿਉਂ ਹੋਇਆ। ਇਹ ਝੂਠ ’ਤੇ ਆਧਾਰਿਤ ਕਹਾਣੀ ਹੈ।

ਰਾਹੁਲ ਗਾਂਧੀ ਦੇ ਖਿਲਾਫ ਬੀਜੇਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਦੇ ਨਾਲ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨਾਲ ਮੁਲਾਕਾਤ ਕਰਕੇ ਰਾਹੁਲ ਗਾਂਧੀ ਖਿਲਾਫ ਲੀਗਲ ਐਕਸ਼ਨ ਲੈਣ ਦੀ ਮੰਗ ਕੀਤੀ ਹੈ।