India

ਜਿਸ ਗੱਲ ਦੀ ਮੈਂ ਮਹੀਨਿਆਂ ਤੋਂ ਚਿਤਾਵਨੀ ਦੇ ਰਿਹਾ ਸੀ, ਉਸ ਦੀ ਪੁਸ਼ਟੀ RBI ਨੇ ਕਰ ਦਿੱਤੀ : ਰਾਹੁਲ ਗਾਂਧੀ

‘ਦ ਖ਼ਾਲਸ ਬਿਊਰੋ :- RBI ਵੱਲੋਂ ਅੱਜ ਮੋਦੀ ਸਰਕਾਰ ਨੂੰ ਤਾਜ਼ਾ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਹੈ। ਜਿਸ ਮਗਰੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆ ਕਿਹਾ ਕਿ ਇੰਝ ਧਿਆਨ ਭਟਕਾਉਣ ਨਾਲ ਨਹੀਂ ਸਗੋਂ ਖਰਚੇ ਵਧਾਉਣ ਤੇ ਗਰੀਬਾਂ ਦੇ ਹੱਥਾਂ ਵਿੱਚ ਪੈਸੇ ਦੇ ਕੇ ਆਰਥਿਕਤਾ ਨੂੰ ਲੀਹ ’ਤੇ ਪਾਇਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਜਿਸ ਦੀ ਮੈਂ ਮਹੀਨਿਆਂ ਤੋਂ ਚਿਤਾਵਨੀ ਦੇ ਰਿਹਾ ਸੀ ਉਸ ਦੀ ਪੁਸ਼ਟੀ RBI ਨੇ ਕੀਤੀ ਹੈ। ਸਰਕਾਰ ਨੂੰ ਹੁਣ ਵਧੇਰੇ ਖਰਚ ਕਰਨ ਦੀ ਲੋੜ ਹੈ, ਕਰਜ਼ੇ ਦੇਣ ਦੀ ਜ਼ਰੂਰਤ ਨਹੀਂ ਹੈ, ਗਰੀਬਾਂ ਨੂੰ ਪੈਸੇ ਦਿਓ, ਉਦਯੋਗਪਤੀਆਂ ਦੇ ਟੈਕਸਾਂ ਵਿੱਚ ਕਟੌਤੀ ਨਾ ਕੀਤੀ ਜਾਵੇ। ਖਪਤ ਕਰਕੇ ਆਰਥਿਕਤਾ ਨੂੰ ਮੁੜ ਲੀਹ ‘ਤੇ ਲਿਆਓ।”

ਰਾਹੁਲ ਗਾਂਧੀ ਨੇ ਕਿਹਾ ਕਿ ਮੀਡੀਆ ਰਾਹੀਂ ਲੋਕਾਂ ਨੂੰ ਭਟਕਾਉਣ ਨਾਲ ਗ਼ਰੀਬਾਂ ਦੀ ਸਹਾਇਤਾ ਨਹੀਂ ਹੋਵੇਗੀ, ਅਤੇ ਨਾ ਹੀ ਆਰਥਿਕ ਤਰਾਸਦੀ ਮੁੱਕੇਗੀ। RBI ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਕਿਹਾ ਹੈ ਕਿ ਆਰਥਿਕਤਾ ਵਿੱਚ ਮੰਗ ਨੂੰ ਮੁੜ ਲੀਹ ’ਤੇ ਪਾਉਣ ਵਿੱਚ ਕਾਫ਼ੀ ਸਮਾਂ ਲੱਗੇਗਾ। ਇਸ ਲਈ ਗਰੀਬਾਂ ਨੂੰ ਪੈਸਾ ਦਿਓ ਤੇ ਮੰਗ ਵਧਾਓ। ਲੋਕਾਂ ’ਤੇ ਟੈਕਸ ਦੀ ਮਾਰ ਪਾਉਣ ਨਾਲ ਹਾਲਾਤ ਹੋ ਵਿਗੜਨਗੇ।”