Punjab

“ਸਿੱਧੂ ਮੂਸੇਵਾਲੇਆ ਤੈਨੂੰ ਅੱਖੀਆਂ ਉਡੀਕਦੀਆਂ”! ਰਾਹਤ ਫਤਿਹ ਅਲੀ ਖਾਨ ਨੇ ਪੇਸ਼ ਕੀਤੀ ਕਵਾਲੀ

ਬਿਊਰੋ ਰਿਪੋਰਟ : ਮੂਸੇਵਾਲਿਆ ਤੈਨੂੰ ਅੱਖੀਆਂ ਉਡੀਕ ਦੀਆਂ …

ਇਹ ਕਵਾਲੀ ਪਾਕਿਸਤਾਨ ਗਾਇਕ ਰਾਹਤ ਫਤਿਹ ਅਲੀ ਖਾਨ ਨੇ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਕੀਤੀ ਹੈ, ਇਸ ਦੀ ਪੇਸ਼ਕਾਰੀ ਗਾਇਕ ਨੇ ਅਮਰੀਕਾ ਵਿੱਚ ਆਪਣੇ ਟੂਰ ਦੇ ਦੌਰਾਨ ਕੀਤੀ ਹੈ । ਸਿੱਧੂ ਮੂਸੇਵਾਲਾ ਦੀ ਮਕਬੂਲੀਅਤ ਸਿਰਫ਼ ਭਾਰਤ ਵਿੱਚ ਹੀ ਨਹੀਂ ਪੂਰੀ ਦਨੀਆ ਵਿੱਚ ਹੈ ਇਸੇ ਲਈ ਹਰ ਕੋਈ ਉਸ ਨੂੰ ਆਪੋ-ਆਪਣੇ ਤਰੀਕੇ ਨਾਲ ਯਾਦ ਕਰ ਰਿਹਾ ਹੈ, ਖਾਸ ਕਰਕੇ ਪਾਕਿਸਤਾਨ ਜਿੱਥੇ ਉਸ ਦੇ ਫੈਨ ਤਕਰੀਬਨ ਭਾਰਤ ਦੇ ਬਰਾਬਰ ਹੀ ਹਨ। ਮੌਤ ਤੋਂ ਪਹਿਲਾਂ ਸਿੱਧੂ ਨੇ ਆਪਣੇ ਪਾਕਿਸਤਾਨੀ ਫੈਨ ਨਾਲ ਵਾਅਦਾ ਵੀ ਕੀਤਾ ਸੀ ਕਿ ਉਹ ਪਾਕਿਸਤਾਨ ਵਿੱਚ ਸ਼ੋਅ ਕਰਨ ਜ਼ਰੂਰ ਆਉਣਗੇ ਪਰ ਉਸ ਤੋਂ ਪਹਿਲਾਂ ਹੀ ਦੁਨੀਆ ਨੂੰ ਅਲਵਿਦਾ ਕਹਿ ਗਏ ।

ਜਾਣਕਾਰੀ ਮੁਤਾਬਿਕ ਰਾਹਤ ਫਤਿਹ ਅਲੀ ਖਾਨ ਇਸ ਸਮੇਂ ਅਮਰੀਕਾ ਦੇ ਟੂਰ ‘ਤੇ ਹਨ,ਬੀਤੇ ਦਿਨੀ ਉਨ੍ਹਾਂ ਨੇ ਲਾਸ ਏਂਜੇਲੇਸ ਵਿੱਚ ਕਵਾਲੀ ਪੇਸ਼ ਕੀਤੀ,ਉਨ੍ਹਾਂ ਕਵਾਲੀ ਪੇਸ਼ ਕਰਨ ਤੋਂ ਪਹਿਲਾਂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਕਿਹਾ ਇਹ ਕਵਾਲੀ ਉਨ੍ਹਾਂ ਦੀ ਡੈਥ ਐਨੀਵਰਸਰੀ ਨੂੰ ਸਮਰਪਿਤ ਹੈ ।

ਗੁੱਜਰਾਂਵਾਲਾ ਵਿੱਚ ਦਿੱਤੀ ਗਈ ਸ਼ਰਧਾਂਜਲੀ

ਪਾਕਿਸਤਾਨ ਦੇ ਗੁੱਜਰਾਂਵਾਲਾ ਵਿੱਚ ਸਿੱਧੂ ਮੂਸੇਵਾਲਾ ਦੇ ਫੈਨਸ ਨੇ ਉਸ ਨੂੰ ਸ਼ਰਧਾਂਜਲੀ ਦੇਣ ਦੇ ਲਈ ਇੱਕ ਪ੍ਰੋਗਰਾਮ ਉਲੀਕਿਆ ਸੀ, ਸਿਰਫ਼ ਇਨ੍ਹਾਂ ਹੀ ਪੂਰੇ ਸ਼ਹਿਰ ਵਿੱਚ ਫਲੈਕਸ ਲਗਾਏ ਗਏ ਸਨ, ਜਿਸ ਵਿੱਚ ਲਿਖਿਆ ਸੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਦਲੀ ਦਿੱਤੀ ਜਾਵੇਗੀ ਅਤੇ ਲੰਗਰ ਵੀ ਲਗਾਇਆ ਜਾਵੇਗਾ, ਹਾਲਾਂਕਿ ਪਾਕਿਸਤਾਨ ਇਸ ਮਾਲੀ ਹਾਲਾਤ ਤੋਂ ਗੁਜ਼ਰ ਰਿਹਾ ਹੈ,ਉਸ ਵੇਲੇ ਉੱਥੇ 2 ਵਕਤ ਦੀ ਰੋਟੀ ਦੇ ਲਾਲੇ ਪਏ ਹਨ ਅਜਿਹੇ ਵਿੱਚ ਲੰਗਰ ਲਗਾਉਣ ਤੋਂ ਸਾਫ ਹੈ ਕਿ ਸਿੱਧੂ ਮੂਸੇਵਾਲਾ ਨੂੰ ਪਾਕਿਸਤਾਨ ਦੇ ਲੋਕ ਕਿੰਨਾ ਜ਼ਿਆਦਾ ਪਸੰਦ ਕਰਦੇ ਸਨ ।

ਸਿੱਧੂ ਦੇ ਨਾਂ ‘ਤੇ ਹੋਟਲ

ਪਾਕਿਸਤਾਨ ਦੇ ਟੋਭਾ ਟੇਕ ਸਿੰਘ ਵਿੱਚ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਹੋਟਲ ਬਣਨ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਕੁਝ ਸਿੱਖ ਪਾਕਿਸਤਾਨ ਗਏ ਸਨ। ਫੈਸਲਾਬਾਦ ਦੇ ਟੋਭਾ ਟੇਕ ਸਿੰਘ ਵੱਲ ਜਾਂਦੇ ਉਨ੍ਹਾਂ ਦੀ ਨਜ਼ਰ ਇੱਕ ਫਲੈਕਸ ‘ਤੇ ਪਈ,ਫਿਰੋਜ਼ਪੁਰ ਦੇ ਗੁਰਦਰਸ਼ਨ ਸਿੰਘ ਸੰਧੂ ਉੱਥੇ ਰੁਕੇ ਅਤੇ ਉਨ੍ਹਾਂ ਨੇ ਇਸ ਥਾਂ ਬਾਰੇ ਪੁੱਛਿਆ,ਦਰਅਸਲ ਉਸ ਫਲੈਕਸ ‘ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਸੀ,ਫਲੈਕਸ ‘ਤੇ ਉਰਦੂ ਵਿੱਚ, ‘ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ’ ਲਿਖਿਆ ਸੀ। ਇੱਥੇ ਇੱਕ ਹੋਟਲ ਬਣ ਰਿਹਾ ਸੀ । ਹੋਟਲ ਮਾਲਿਕ ਅਲੀ ਰਜ਼ਾ ਦੇ ਭਰਾ ਅਰਫਾਨ ਰਜ਼ਾ ਵੀ ਉੱਥੇ ਪਹੁੰਚੇ,ਉਨ੍ਹਾਂ ਨੇ ਦੱਸਿਆ ਇਸ ਹੋਟਲ ਦਾ ਨਾਂ ਸਿੱਧੂ ਮੂਸੇਵਾਲਾ ਹੈ, ਇਹ ਮੂਸੇਵਾਲਾ ਨੂੰ ਸਾਡੇ ਵੱਲੋਂ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।