Punjab Religion

ਰਾਗੀ ਮਨਪ੍ਰੀਤ ਸਿੰਘ ਕਾਨਪੁਰੀ ਦਾ ਵੀਡੀਓ ਵਾਇਰਲ ! ਦਾਅਵਾ ਕਰਕੇ ਲੋਕਾਂ ਨੂੰ ਕੀਤਾ ਗਿਆ ‘ਗੁੰਮਰਾਹ’!

ਬਿਉਰੋ ਰਿਪੋਰਟ : ਸੋਸ਼ਲ ਮੀਡੀਆ ‘ਤੇ ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਦੇ ਇੱਕ ਕੀਰਤਨ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ । ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ 22 ਜਨਵਰੀ 2024 ਨੂੰ ਰਾਮ ਮੰਦਰ ਪ੍ਰਾਨ ਪ੍ਰਤਿਸ਼ਠਾ ਮੌਕੇ ਸਿੱਖ ਅਤੇ ਹਿੰਦੂ ਭਾਈਚਾਰੇ ਨੇ ਮਿਲਕੇ ਭਗਵਾਨ ਰਾਮ ਨੂੰ ਯਾਦ ਕੀਤਾ ਅਤੇ ਕੀਰਤਨ ਦਾ ਗਾਇਨ ਕੀਤਾ । ਇਹ ਵੀਡੀਓ ਰਤਨ ਸ਼ਾਰਦਾ ਨਾਂ ਦੇ ਸ਼ਖਸ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਸੀ। ਜਿਸ ਵਿੱਚ ਰਾਮ ਨਾਮ ਸ਼ਬਦ ਸੁਣਿਆ ਜਾ ਸਕਦਾ ਹੈ।

ਆਪਣੇ ਸੋਸ਼ਲ ਮੀਡੀਆ ਐਕਾਊਂਟ x ‘ਤੇ ਰਤਨ ਸ਼ਾਰਦਾ ਨੇ ਪ੍ਰਾਨ ਪ੍ਰਤਿਸ਼ਠਾ ਤੋਂ ਇੱਕ ਦਿਨ ਪਹਿਲਾਂ ਵਾਇਰਲ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਅਯੁੱਧਿਆ ਵਿੱਚ ਅੱਜ ਸਿੱਖ ਅਤੇ ਹਿੰਦੂ ਮਿਲਕੇ ਪ੍ਰਭੂ ਰਾਮ ਨੂੰ ਯਾਦ ਕਰ ਰਹੇ ਹਨ। ਗੁਰੂ ਗੋਬਿੰਦ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ।

ਦਰਅਸਲ ਇਹ ਵੀਡੀਓ ਗੁੰਮਰਾਹ ਕਰਨ ਵਾਲਾ ਸੀ ਅਤੇ ਕਾਫੀ ਪੁਰਾਣਾ ਹੈ । ਇਸ ਦਾ ਰਾਮ ਮੰਦਰ ਦੇ ਉਦਘਾਟਨ ਦੇ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਹੁਣ ਪੁਰਾਣੇ ਵੀਡੀਓ ਨੂੰ ਵਾਇਰਲ ਕਰ ਲੋਕਾਂ ਨੂੰ ਗਲਤ ਸੁਨੇਹਾ ਦਿੱਤਾ ਜਾ ਰਿਹਾ ਸੀ । Youtube ‘ਤੇ ਇਹ ਵੀਡੀਓ 13 ਜਨਵਰੀ 2022 ਦਾ ਹੈ। ਮਨਪ੍ਰੀਤ ਸਿੰਘ ਕਾਨਪੁਰੀ ਨੇ ਇਸ ਕੀਰਤਨ ਸ਼ਬਦ ਦਾ ਪੂਰਾ ਵੀਡੀਓ ਸਾਂਝਾ ਕਰਦਿਆਂ ਲਿਖਿਆ ਸੀ,’ਰਾਮ ਰਾਮ ਬੋਲ’ I Bhai Manpreet Singh ji Kanpuri I Akj Samagam Mumbai”ਜਾਣਕਾਰੀ ਦੇ ਮੁਤਾਬਿਕ ਵੀਡੀਓ ਮੁੰਬਈ ਵਿੱਚ ਫਰਵਰੀ 2019 ਨੂੰ ਹੋਏ ਸਮਾਗਮ ਦਾ ਸੀ । ਜਿੱਥੇ ਰਾਮ-ਰਾਮ ਬੋਲ ਦਾ ਕੀਰਤਨ ਕੀਤਾ ਜਾ ਰਿਹਾ ਹੈ ਜਿਸ ਦੇ ਗਲਤ ਅਰਥ ਕੱਢ ਕੇ ਇਸ ਨੂੰ ਰਾਮ ਮੰਦਰ ਦੇ ਨਾਲ ਜੋੜਿਆ ਗਿਆ ਸੀ ।