India

ਜਾਅਲੀ ਦਸਤਖ਼ਤਾਂ ਦੇ ਦੋਸ਼ਾਂ ‘ਤੇ ਬੋਲੇ ​ਰਾਘਵ ਚੱਢਾ, ਮੈਂ ਕੋਈ ਫਰੀਜਵਾੜਾ ਨਹੀਂ ਕੀਤਾ, ਭਾਜਪਾ ਲਾ ਰਹੀ ਹੈ ਝੂਠੇ ਦੋਸ਼

Raghav Chadha spoke on the allegations of fake signatures, I did not commit any fraud, BJP is making false allegations

ਦਿੱਲੀ : ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਸੰਸਦ ਦੀ ਪ੍ਰੀਵਲੇਜ ਕਮੇਟੀ ਵੱਲੋਂ ਨੋਟਿਸ ਜਾਰੀ ਕਰਨ ਤੋਂ ਬਾਅਦ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕੋਈ ਫਰਜ਼ੀਵਾੜਾ ਨਹੀਂ ਕੀਤਾ ਤੇ ਭਾਜਪਾ ਉਹਨਾਂ ਖ਼ਿਲਾਫ਼ ਝੂਠੇ ਦੋਸ਼ ਲਗਾ ਰਹੀ ਹੈ।

ਜਾਅਲੀ ਦਸਤਖਤਾਂ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ ਵੱਲੋਂ ਵੀਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਜਿਸ ਨੂੰ ਸੰਸਦ ਮੈਂਬਰ ਸੰਜੇ ਸਿੰਘ ਅਤੇ ਰਾਘਵ ਚੱਢਾ ਨੇ ਸੰਬੋਧਨ ਕੀਤਾ। ਪੀਸੀ ਦੌਰਾਨ ਸੰਜੇ ਸਿੰਘ ਨੇ ਬੀਜੇਪੀ ‘ਤੇ ਰਾਘਵ ਚੱਢਾ ਖ਼ਿਲਾਫ਼ ਝੂਠ ਫੈਲਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ। ‘ਆਪ’ ਨੇ ਭਾਜਪਾ ‘ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਵਿਰੁੱਧ ਸਾਜ਼ਸ਼ ਰਚਣ ਦਾ ਦੋਸ਼ ਲਾਇਆ ਹੈ।

PC ਦੌਰਾਨ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਲਗਾਤਾਰ ਮਾੜਾ ਪ੍ਰਚਾਰ ਕਰ ਰਹੀ ਹੈ। ਚੱਢਾ ਨੇ ਕਿਹਾ ਕਿ ਕੋਈ ਵੀ ਸੰਸਦ ਮੈਂਬਰ ਨਾਂ ਦਾ ਪ੍ਰਸਤਾਵ ਦੇ ਸਕਦਾ ਹੈ। ਜਾਅਲੀ ਦਸਤਖਤਾਂ ਦੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਭਾਜਪਾ ਨੇਤਾਵਾਂ ਨੂੰ ਉਹ ਕਾਗ਼ਜ਼ ਦਿਖਾਉਣਾ ਚਾਹੀਦਾ ਹੈ ਜਿਸ ‘ਤੇ ਜਾਅਲੀ ਦਸਤਖ਼ਤ ਹਨ। ਜਾਅਲੀ ਦਸਤਖਤਾਂ ਦੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਦਸਤਖ਼ਤ ਬਿਲਕੁਲ ਗ਼ਲਤ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਕੋਈ ਨਿਯਮ ਨਹੀਂ ਤੋੜਿਆ ਹੈ।

ਸੰਸਦ ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ‘ਆਪ’ ਸੰਸਦ ਰਾਘਵ ਚੱਢਾ ਨੇ ਦਿੱਲੀ ਐਨਸੀਟੀ ਸੋਧ ਬਿੱਲ ਨੂੰ ਚੋਣ ਕਮੇਟੀ ਕੋਲ ਭੇਜਣ ਦੇ ਪ੍ਰਸਤਾਵ ਵਿੱਚ ਉਨ੍ਹਾਂ ਦੇ ਨਾਵਾਂ ਦਾ ਜ਼ਿਕਰ ਕੀਤਾ। ਸੰਸਦ ਮੈਂਬਰਾਂ ਦੇ ਦੋਸ਼ਾਂ ‘ਤੇ ‘ਆਪ’ ਸੰਸਦ ਰਾਘਵ ਚੱਢਾ ਨੇ ਕਿਹਾ ਕਿ ਮੈਂ ਭਾਜਪਾ ਨੇਤਾਵਾਂ ਨੂੰ ਚੁਨੌਤੀ ਦਿੰਦਾ ਹਾਂ ਕਿ ਉਹ ਕਾਗ਼ਜ਼ ਲਿਆਉਣ, ਜਿਸ ‘ਤੇ ਜਾਅਲੀ ਦਸਤਖ਼ਤ ਕੀਤੇ ਗਏ ਸਨ।

ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਮੈਂ ਮੀਡੀਆ ਨੂੰ ਸੱਚ ਦਿਖਾਉਣ ਦੀ ਅਪੀਲ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਮੀਡੀਆ ਦਾ ਇੱਕ ਛੋਟਾ ਜਿਹਾ ਹਿੱਸਾ ਮੇਰੇ ਖ਼ਿਲਾਫ਼ ਭੈੜਾ ਪ੍ਰਚਾਰ ਕਰ ਰਿਹਾ ਹੈ ਅਤੇ ਮੈਨੂੰ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣੀ ਪਵੇਗੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਉਨ੍ਹਾਂ ਸੰਸਦ ਮੈਂਬਰਾਂ ਵਿਰੁੱਧ ਅਦਾਲਤ ਅਤੇ ਵਿਸ਼ੇਸ਼ ਅਧਿਕਾਰ ਕਮੇਟੀ ਵਿੱਚ ਵੀ ਸ਼ਿਕਾਇਤ ਦਰਜ ਕਰਨੀ ਪਵੇਗੀ, ਜਿਨ੍ਹਾਂ ਨੇ ਜਾਅਲੀ ਦਸਤਖਤਾਂ ਦਾ ਦਾਅਵਾ ਕੀਤਾ ਹੈ।

ਸੰਸਦ ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ‘ਆਪ’ ਸੰਸਦ ਰਾਘਵ ਚੱਢਾ ਨੇ ਦਿੱਲੀ ਐਨਸੀਟੀ ਸੋਧ ਬਿੱਲ ਨੂੰ ਚੋਣ ਕਮੇਟੀ ਕੋਲ ਭੇਜਣ ਦੇ ਪ੍ਰਸਤਾਵ ਵਿੱਚ ਉਨ੍ਹਾਂ ਦੇ ਨਾਵਾਂ ਦਾ ਜ਼ਿਕਰ ਕੀਤਾ। ਨਿਯਮ ਕਿਤਾਬ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਸੰਸਦ ਮੈਂਬਰ ਕਿਸੇ ਵੀ ਕਮੇਟੀ ਦੇ ਗਠਨ ਲਈ ਨਾਮ ਦਾ ਪ੍ਰਸਤਾਵ ਕਰ ਸਕਦਾ ਹੈ ਅਤੇ ਜਿਸ ਵਿਅਕਤੀ ਦਾ ਨਾਮ ਪ੍ਰਸਤਾਵਿਤ ਹੈ ਉਸ ਦੇ ਦਸਤਖ਼ਤ ਜਾਂ ਲਿਖਤੀ ਸਹਿਮਤੀ ਦੀ ਲੋੜ ਨਹੀਂ ਹੈ। ਪਰ ਝੂਠ ਫੈਲਾਇਆ ਗਿਆ ਕਿ ਜਾਅਲੀ ਦਸਤਖ਼ਤ ਕੀਤੇ ਗਏ ਸਨ।