Punjab

ਕੇਜਰੀਵਾਲ ‘ਤੇ ਰਾਘਵ ਚੱਢਾ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਤੇ ਚੁੱਪ:ਹਰਚਰਨ ਬੈਂਸ

‘ਦ ਖ਼ਾਲਸ ਬਿਊਰੋ :ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਰਾਸ਼ਟਰੀ ਮਾਮਲਿਆਂ ਅਤੇ ਮੀਡੀਆ ਬਾਰੇ ਸਲਾਹਕਾਰ ਹਰਚਰਨ ਬੈਂਸ ਨੇ ਆਮ ਆਦਮੀ ਪਾਰਟੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਪ ਪਾਰਟੀ ਮੈਂਬਰ ਰਾਘਵ ਚੱਢਾ ਤੇ ਵਰਦਿਆਂ ਉਹਨਾਂ ਨੂੰ ਭ੍ਰਿਸ਼ਟਾਚਾਰੀ ਤੇ ਪੈਸਾ ਖਾਣ ਵਾਲੇ ਦਸਿਆ ਹੈ। ਸੋਸ਼ਲ ਮੀਡਿਆ ਤੇ ਵੀਡਿਉ ਤੇ ਆਡੀਉ ਦਾ ਹਵਾਲਾ ਦਿੰਦੇ ਹੋਏ ਹਰਚਰਨ ਬੈਂਸ ਨੇ ਇਹ ਸਵਾਲ ਉਠਾਇਆ ਕਿ ਕੇਜਰੀਵਾਲ ਤੇ ਰਾਘਵ ਚੱਢਾ ਤੇ ਸ਼ਰੇਆਮ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗ ਰਹੇ ਹਨ,ਜਿਸ ਵਿੱਚ ਪਾਰਟੀ ਦੇ ਪੈਸੇ ਖਾਣ,ਟਿਕਟਾਂ ਵੇਚਣ ਤੇ ਨਿਜ਼ੀ ਭ੍ਰਿਸ਼ਟਾਚਾਰ ਕਰਨਾ ਆਦਿ ਸ਼ਾਮਲ ਹਨ। ਹਾਲੇ ਤੱਕ
ਕੇਜਰੀਵਾਲ,ਰਾਘਵ ਚੱਢਾ ਜਾ ਫਿਰ ਭਗਵੰਤ ਮਾਨ ਵੱਲੋਂ ਕਿਸੇ ਨੇ ਵੀ ਅੱਗੇ ਆ ਕੇ ਇਹਨਾਂ ਇਲਜ਼ਾਮਾਂ ਦਾ ਸਪੱਸ਼ਟੀਕਰਣ ਨਹੀਂ ਦਿਤਾ ਹੈ। ਜੇ ਉਹ ਸੱਚੇ ਹਨ ਤਾਂ ਆ ਕੇ ਦੱਸਣ ਕਿ ਐਸਵਾਈਐਲ ਤੇ ਪਰਾਲੀ ਮੱਸਲੇ ਤੇ ਸੁਪਰੀਮ ਕੋਰਟ ਕਿਉਂ ਗਏ ਹਨ ?
ਕੇਜਰੀਵਾਲ ਤੋਂ ਇਲਾਵਾ ਨਵਜੋਤ ਸਿੰਘ ਤੇ ਭਗਵੰਤ ਮਾਨ ਦੇ ਖਿਲਾਫ਼ ਆਡਿਉ ਸਬੂਤ ਮੌਜੂਦ ਹਨ।
ਉਹਨਾਂ ਕਿਹਾ ਕਿ ਆਪ ਦੇ ਮੋਢੀ ਕੁਮਾਰ ਵਿਸ਼ਵਾਸ ਦੇ ਕੇਜਰੀਵਾਲ ਤੇ ਇਲਜ਼ਾਮ ਸਹੀ ਹਨ। ਇਹ ਲੋੜ ਪੈਣ ਤੇ ਕਿਸੇ ਨੂੰ ਵੀ ਇਸਤੇਮਾਲ ਕਰ ਸਕਦਾ ਹੈ।
ਰਾਘਵ ਚੱਢਾ ਵੱਲੋਂ ਚੰਡੀਗੜ ਦੇ 8 ਸੈਕਟਰ ਵਿੱਚ ਕਰੋੜਾਂ ਦੀ ਸੰਪਤੀ ਭ੍ਰਿਸ਼ਟਾਟਚਾਰ ਦੇ ਪੈਸਿਆਂ ਨਾਲ ਖਰੀਦਣ ਦਾ ਸਪੱਸ਼ਟ ਇਲਜ਼ਾਮ ਲਗਾਉਂਦਿਆਂ ਉਹਨਾਂ ਪੰਜਾਬੀਆਂ ਨੂੰ ਸੋਚ-ਸਮਝ ਕੇ ਵੋਟ ਪਾਉਣ ਦੀ ਅਪੀਲ ਕੀਤੀ।
ਉਹਨਾਂ ਹੈਰਾਨੀ ਪ੍ਰਗਟ ਕੀਤੀ ਕਿ ਇਸ ਮਾਮਲੇ ਤੇ ਕਾਂਗਰਸ ਵੀ ਚੁੱਪ ਹੈ ਜਦ ਕ ਕਾਂਗਰਸ ਨੇ ਆਪ ਵੀ ਗੰਦ ਹੀ ਪਾਇਆ ਹੈ।
ਬੇਅਦਬੀਆਂ ਦਾ ਭਾਂਡਾ ਆਪ ਸਿਰ ਭੰਨਦਿਆਂ ਉਹਨਾਂ ਕਿਹਾ ਕਿ ਇਹ ਸਭ ਆਪ ਦੇ 2014 ਚ ਪੰਜਾਬ ਵਿੱਚ ਆਉਣ ਮਗਰੋਂ ਸ਼ੁਰੂ ਹੋਇਆ ਹੈ। ਸੋ ਜਰੂਰੀ ਹੈ ਕਿ ਪੰਜਾਬੀ ਅਕਾਲੀ ਦਲ ਨੂੰ ਜਿਤਾਉਣ।