‘ਦ ਖ਼ਾਲਸ ਬਿਊਰੋ : ਰਾਘਵ ਚੱਢਾ ਨੇ ਰਾਹੁਲ ਗਾਂਧੀ ਨੂੰ ਜਵਾਬ ਦਿੱਤਾ ਹੈ। ਰਾਘਵ ਚੱਢਾ ਨੇ ਕਿਹਾ ਕਿ ਤੁਹਾਡੀ ਪਾਰਟੀ ਤੁਹਾਡਾ ਨਵਾਂ ਅਵਤਾਰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਦੋਂ ਮੈਂ ਜੰਮਿਆ ਵੀ ਨਹੀਂ ਸੀ, ਉਦੋਂ ਤੋਂ ਤੁਹਾਡੀ ਪਾਰਟੀ ਇਹ ਕੋਸ਼ਿਸ਼ ਕਰ ਰਹੀ ਹੈ। ਇਸ ਵਾਰ ਵੀ ਇਹ ਕੋਸ਼ਿਸ਼ ਸਫ਼ਲ ਹੁੰਦੀ ਦਿਖਾਈ ਨਹੀਂ ਦਿੰਦੀ। ਚੱਢਾ ਨੇ ਕਿਹਾ ਕਿ ਮੇਰੀਆਂ ਰਗਾਂ ‘ਚ ਪੰਜਾਬੀ ਖੂਨ ਹੈ। ਉਨ੍ਹਾਂ ਕਿਹਾ ਕਿ 1984 ਦਾ ਕਤਲੇਆਮ ਮੁਆਫੀਯੋਗ ਨਹੀਂ ਹੈ ਅਤੇ ਪੰਜਾਬੀਆਂ ਨੂੰ ਨਾ ਪਸੰਦ ਕਰਨਾ ਤੁਹਾਡੀ ਪਾਰਟੀ ਦੇ DNA ‘ਚ ਹੈ। ਦਰਅਸਲ, ਰਾਹੁਲ ਗਾਂਧੀ ਨੇ ਪਠਾਨਕੋਟ ਰੈਲੀ ‘ਚ ਕਿਹਾ ਸੀ ਕਿ ਪੰਜਾਬ ‘ਚ ਰਿਮੋਟ ਕੰਟਰੋਲ ਸਰਕਾਰ ਚੱਲ ਰਹੀ ਹੈ ਤੇ ਉਹ ਰਿਮੋਟ ਰਾਘਵ ਚੱਢਾ ਕੋਲ ਹੈ।
Your party has been trying to rebrand you since I was born, and it doesn't look like it will work this time either.
I have Punjabi blood in my veins, and I find 1984 massacre unforgivable. A pathological dislike for Punjabis is in your party's DNA.
Here's a reminder: https://t.co/5pQEpFJ78b pic.twitter.com/Yx0Qq2o70p
— Raghav Chadha (@raghav_chadha) January 19, 2023
ਦਰਅਸਲ, ਕੱਲ੍ਹ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਪੰਜਾਬ ਵਿੱਚ ਆਖਰੀ ਦਿਨ ਸੀ। ਇਸ ਮੌਕੇ ਕਾਂਗਰਸ ਵੱਲੋਂ ਪਠਾਨਕੋਟ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ ਗਈ। ਇਸ ਮੌਕੇ ਰਾਹੁਲ ਗਾਂਧੀ ਸਮੇਤ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਮਲਿਕਾਅਰਜੁਨ ਖੜਗੇ ਪਹੁੰਚੇ।
ਰਾਹੁਲ ਗਾਂਧੀ ਨੇ ਸੰਬੋਧਨ ਕਰਦਿਆਂ ਆਪ ਸਰਕਾਰ ਉੱਤੇ ਵਰਦਿਆਂ ਪੰਜਾਬ ਨੂੰ ਦਿੱਲੀ ਤੋਂ ਨਾ ਚਲਾਉਣ ਦਾ ਤਾਹਨਾ ਮਾਰਿਆ ਸੀ। ਨਾਲ ਹੀ ਕਿਹਾ ਸੀ ਕਿ ਪੰਜਾਬ ਨੂੰ ਰਿਮੋਟ ਕੰਟਰੋਲ ਨਾਲ ਚਲਾਇਆ ਜਾ ਰਿਹਾ ਹੈ, ਅਤੇ ਇਹ ਰਿਮੋਟ ਰਾਘਵ ਚੱਢਾ ਸਮੇਤ ਦਿੱਲੀ ਵਿੱਚ ਸੱਤਾ ਉੱਤੇ ਬੈਠੇ ਲੋਕਾਂ ਦੇ ਹੱਥ ਵਿੱਚ ਹੈ।
ਇਸ ਮੌਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਰਾਹੁਲ ਗਾਂਧੀ ਦੀ ਖੂਬ ਤਾਰੀਫ਼ ਕੀਤੀ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਾਂਗਰਸ ਨੇ ਗਰੀਬਾਂ ਨੂੰ ਰਾਖਵਾਂਕਰਨ ਦਿੱਤਾ ਹੈ। ਰਾਹੁਲ ਗਾਂਧੀ ਇੱਕ ਸੰਤ ਰੂਪ ਹੈ, ਜਿਸਦਾ ਅਸੀਂ ਅੱਜ ਸਵਾਗਤ ਕਰ ਰਹੇ ਹਾਂ। ਕਾਂਗਰਸ ਪਾਰਟੀ ਨੇ ਦੇਸ਼ ਨੂੰ ਆਜ਼ਾਦੀ ਲੈ ਕੇ ਦਿੱਤੀ ਹੈ, ਕਾਂਗਰਸ ਨੇ ਦੇਸ਼ ਨੂੰ 70 ਸਾਲ Build ਕੀਤਾ ਹੈ। ਪਰ ਨਵੀਂ ਪੀੜੀ ਨੂੰ ਕਾਂਗਰਸ ਦਾ ਇਤਿਹਾਸ ਨਹੀਂ ਦੱਸਿਆ ਗਿਆ।
ਪ੍ਰਤਾਪ ਸਿੰਘ ਬਾਜਵਾ ਨੇ ਵੀ ਚੰਨੀ ਦੀ ਗੱਲ ਦੁਹਰਾਉਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਨੂੰ ਆਜ਼ਾਦੀ ਦਿਵਾਈ ਹੈ। ਜਿਵੇਂ ਰਾਹੁਲ ਗਾਂਧੀ ਪੈਦਲ ਯਾਤਰਾ ਕਰ ਰਹੇ ਹਨ, ਬਾਕੀ ਲੀਡਰਾਂ ਤੋਂ ਤਾਂ ਏਨਾ ਤੁਰਿਆ ਵੀ ਨਹੀਂ ਜਾਣਾ। ਪੰਜਾਬ ਰਿਮੋਟ ਕੰਟਰੋਲ ਨਾਲ ਚੱਲ ਰਿਹਾ ਹੈ, ਇੱਥੇ ਰਾਜ ਕੇਜਰੀਵਾਲ, ਰਾਘਵ ਚੱਢਾ ਕਰ ਰਹੇ ਹਨ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਜ਼ੀਰਾ ਸ਼ਰਾਬ ਫੈਕਟਰੀ ਨੂੰ ਇਸ ਲਈ ਬੰਦ ਕੀਤਾ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਹ ਕਾਨੂੰਨੀ ਤੌਰ ਉੱਤੇ ਕੰਮ ਕਰ ਨਹੀਂ ਸਕਦਾ, ਹਾਈਕੋਰਟ ਨੇ ਸਟੇਅ ਕਰ ਦੇਣਾ ਹੈ, ਇਸ ਲਈ ਲੋਕਾਂ ਸਾਹਮਣੇ ਸੱਚਾ ਬਣਨ ਲਈ ਮਾਨ ਨੇ ਇਹ ਫੈਸਲਾ ਲਿਆ। ਬਾਜਵਾ ਨੇ ਅਸਿੱਧੇ ਤੌਰ ਉੱਤੇ ਮਨਪ੍ਰੀਤ ਬਾਦਲ ਉੱਤੇ ਵਰਦਿਆਂ ਕਿਹਾ ਕਿ ਜੋ ਸਾਨੂੰ ਛੱਡ ਕੇ ਜਾ ਰਹੇ ਹਨ, ਉਹ ਪਹਿਲਾਂ ਹੀ ਸਾਡੇ ਨਹੀਂ ਸਨ। ਜਿਹੜਾ ਕੱਲ੍ਹ ਪਾਰਟੀ ਛੱਡ ਕੇ ਗਿਆ ਹੈ, ਉਸਦੇ ਤਾਏ ਨੇ ਖਾਕੀ ਰੰਗ ਦੀ ਨਿੱਕਰ ਪਜਾਮੇ ਦੇ ਥੱਲੇ ਪਾਈ ਸੀ, ਇਹਨੇ ਹੁਣ ਉੱਤੋਂ ਦੀ ਪਾ ਲਈ ਹੈ। ਹੁਣ ਇਹ ਭਾਜਪਾ ਦੀ ਅੰਤਿਮ ਅਰਦਾਸ ਕਰਨ ਲ਼ਈ ਉੱਥੇ ਚਲਾ ਗਿਆ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੇਰਾ ਚਿੱਤ ਕਰਦਾ ਹੈ ਕਿ ਮੈਂ ਉਨ੍ਹਾਂ ਪੰਜਾਬੀਆਂ ਦੇ ਜੋੜੇ ਝਾੜ ਕੇ ਸੇਵਾ ਕਰਾਂ ਜਿਨ੍ਹਾਂ ਨੇ ਭਾਰਤ ਜੋੜੋ ਯਾਤਰਾ ਦਾ ਸਵਾਗਤ ਕਰਕੇ ਸੇਵਾ ਕੀਤੀ ਹੈ। ਵੜਿੰਗ ਨੇ ਸਟੇਜ ਤੋਂ ਹੀ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਕਿ ਪਾਰਟੀ ਵਿੱਚ ਕਿਹੜਾ ਵਿਅਕਤੀ ਆਉਂਦਾ ਹੈ, ਕਈ ਬਾਹਰਲੀਆਂ ਪਾਰਟੀਆਂ ਵਿੱਚੋਂ ਲੋਕ ਆਉਂਦੇ ਹਨ, ਅਸੀਂ ਉਨ੍ਹਾਂ ਨੂੰ ਗਲੇ ਲਾਉਂਦੇ ਹਾਂ, ਵਧੀਆ ਗੱਲ ਹੈ ਪਰ ਕੁਝ ਲੋਕ ਮੌਕਾਪ੍ਰਸਤ ਹੁੰਦੇ ਹਨ, ਉਨ੍ਹਾਂ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ ਹੈ।
ਸੁਖਜਿੰਦਰ ਰੰਧਾਵਾ ਨੇ ਵੀ ਰਾਜਾ ਵੜਿੰਗ ਵਾਲੀ ਅਪੀਲ ਦੁਹਰਾਉਂਦਿਆ ਕਿਹਾ ਕਿ ਕਾਂਗਰਸ ਵਿੱਚ ਮੌਕਾਪ੍ਰਸਤ ਲੋਕਾਂ ਨੂੰ ਆਉਣ ਤੋਂ ਰੋਕੋ ਜੋ ਕਾਂਗਰਸ ਵਿੱਚੋਂ ਖਾ ਕੇ ਬਾਅਦ ਵਿੱਚ ਪਾਰਟੀ ਛੱਡ ਦਿੰਦਾ ਹੈ ਅਤੇ ਬਾਅਦ ਵਿੱਚ ਕਾਂਗਰਸ ਵਰਕਰਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦਾ ਹੈ।