ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਬੜੇ ਲੰਮੇ ਸਮੇਂ ਬਾਅਦ ਪੰਜਾਬ ਵਾਪਸ ਪਰਤ ਆਏ ਹਨ। ਉਹ ਆਪਣੀਆਂ ਅੱਖਾਂ ਦਾ ਆਪ੍ਰੇਸ਼ਨ ਕਰਵਾਉਣ ਲਈ ਲੰਦਨ ਗਏ ਹੋਏ ਸਨ।
ਬੀਤੇ ਦਿਨ ਰਾਘਵ ਚੱਡਾ ਯੂਕੇ ਤੋਂ ਲੰਮੇ ਸਮੇਂ ਬਾਅਦ ਵਾਪਸ ਭਾਰਤ ਆਏ ਤੇ ਆਉਂਦਿਆਂ ਹੀ ਸਿੱਧਾ ਅਰਵਿੰਦ ਕੇਜਰੀਵਾਲ ਨੂੰ ਮਿਲਣ ਉਨ੍ਹਾਂ ਦੇ ਘਰ ਪੁੱਜੇ। ਹੁਣ ਖ਼ਬਰ ਹੈ ਕਿ ਉਹ ਪੰਜਾਬ ਪਹੁੰਚ ਗਏ ਹਨ। ਰਿਪੋਰਟਾਂ ਮੁਤਾਬਕ ਹੁਣ ਰਾਘਵ ਚੰਡਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਵਿੱਚ ਹਿੱਸਾ ਲੈਣਗੇ ਤੇ ਚੋਣ ਪ੍ਰਚਾਰ ਕਰਨਗੇ।
ਬੀਤੇ ਦਿਨੀਂ ਪਾਰਟੀ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਸੀ ਜਿਸ ਵਿੱਚ ਰਾਘਵ ਚੱਡਾ ਦਾ ਨਾਂ ਵੀ ਸ਼ਾਮਲ ਸੀ। ਦੱਸਿਆ ਜਾ ਰਿਹਾ ਹੈ ਕਿ ਰਾਘਵ ਜਲਦ ਹੀ ਉਮੀਦਵਾਰਾਂ ਦੇ ਹੱਕ ’ਚ ਰੋਡ ਸ਼ੋਅ ਕੱਢਣਗੇ।
ਰਾਘਵ ਚੱਡਾ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਇਕੱਲੇ ਚੋਣ ਪ੍ਰਚਾਰ ਕਰ ਰਹੇ ਸਨ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਰਾਘਵ ਚੱਡਾ ਵੀ ਉਨ੍ਹਾਂ ਦੇ ਨਾਲ ਚੋਣ ਪ੍ਰਚਾਰ ਕਰਨਗੇ। ਉਨ੍ਹਾਂ ਦੀ ਵਾਪਸੀ ਨਾਲ ਪਾਰਟੀ ਨੂੰ ਯਕੀਨਨ ਕਾਫੀ ਬਲ ਮਿਲਿਆ ਹੈ।