Punjab

ਰਾਘਵ ਚੱਢਾ ਤੇ ਪਰਨੀਤੀ ਚੋਪੜਾ ਦੇ ਰਿਸ਼ਤੇ ‘ਤੇ ਲੱਗੀ ਮੋਹਰ ! ਸਗਾਈ ਦੀ ਤਰੀਕ ਦਾ ਐਲਾਨ !

 

ਬਿਊਰੋ ਰਿਪੋਰਟ : ਪੰਜਾਬ ਤੋਂ ਰਾਜਸਭਾ ਐੱਸਪੀ ਅਤੇ ਆਪ ਆਗੂ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰਨੀਤੀ ਚੋਪੜਾ ਦੀ ਸਗਾਈ ਦੀ ਤਰੀਕ ਦਾ ਐਲਾਨ ਹੋ ਗਿਆ ਹੈ। ਦੋਵੇਂ 13 ਮਈ ਨੂੰ ਸਗਾਈ ਕਰਨ ਜਾ ਰਹੇ ਹਨ । ਸੂਤਰਾਂ ਮੁਤਾਬਿਕ ਸਗਾਈ ਦਾ ਪ੍ਰੋਗਰਾਮ ਦਿੱਲੀ ਵਿੱਚ ਹੋਵੇਗਾ ਜਿਸ ਵਿੱਚ ਪਰਿਵਾਰ ਦੇ ਦੋਸਤਾਂ ਤੋਂ ਇਲਾਵਾ ਤਕਰੀਬਨ ਡੇਢ ਸੌ ਮਹਿਮਾਨਾਂ ਦੇ ਸ਼ਾਮਲ ਹੋਣ ਦੀ ਖ਼ਬਰ ਹੈ । ਹਾਲਾਂਕਿ ਫਿਲਹਾਲ ਵਿਆਹ ਦੀ ਤਰੀਕ ਤੈਅ ਨਹੀਂ ਹੈ । ਪਰ ਦੱਸਿਆ ਜਾ ਰਿਹਾ ਹੈ ਕਿ ਇਸੇ ਸਾਲ ਹੀ ਵਿਆਹ ਹੋਵੇਗਾ । ਦੱਸਿਆ ਜਾ ਰਿਹਾ ਹੈ ਕਿ ਚੱਢਾ ਪਰਿਵਾਰ ਨੇ ਸਗਾਈ ਤੋਂ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਕਰਵਾਉਣ ਦਾ ਫੈਸਲਾ ਲਿਆ ਹੈ।  ਹਾਲਾਂਕਿ ਜਦੋਂ ਰਾਘਵ ਚੱਢਾ ਅਤੇ ਪਰਨੀਤੀ ਚੋਪੜਾ ਦੇ ਰਿਸ਼ਤੇ ਦੀਆਂ ਖ਼ਬਰਾਂ ਆਇਆ ਸਨ ਤਾਂ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਸੀ ਜਿਸ ਵਿੱਚ ਪਰਨੀਤੀ ਚੋਪੜਾ ਨੇ ਦਾਅਵਾ ਕੀਤਾ ਸੀ ਕਿ ਉਹ ਕਦੇ ਵੀ ਕਿਸੇ ਸਿਆਸਤਦਾਨ ਨਾਲ ਵਿਆਹ ਨਹੀਂ ਕਰਾਏਗੀ।

ਇਸ ਤਰ੍ਹਾਂ ਸਾਹਮਣੇ ਆਇਆ ਦੋਵਾਂ ਦਾ ਰਿਸ਼ਤਾ

ਰਾਘਵ ਚੱਢਾ ਅਤੇ ਪਰਨੀਤੀ ਚੋਪੜਾ ਮੌਜੂਦਾ IPL ਦੇ ਦੌਰਾਨ ਕਈ ਵਾਰ ਨਾਲ ਵੇਖੇ ਗਏ। ਮੁਹਾਲੀ ਸਟੇਡੀਅਮ ਵਿੱਚ ਗਰਾਉਂਡ ਤੋਂ ਵੀ ਦਰਸ਼ਕਾਂ ਵੱਲੋਂ ਦੋਵਾਂ ਦੇ ਰਿਸ਼ਤਿਆਂ ਨੂੰ ਲੈਕੇ ਸਵਾਲ ਪੁੱਛੇ ਜਾਣ ਦਾ ਵੀਡੀਓ ਵਾਇਰਲ ਹੋਇਆ ਸੀ । ਤਸਵੀਰਾਂ ਵਿੱਚ ਪਰਨੀਤੀ ਚੋਪੜਾ ਨੇ ਰਾਘਵ ਚੱਢਾ ਦੇ ਮੋਢਿਆਂ ‘ਤੇ ਸਿਰ ਰੱਖਿਆ ਸੀ । 2 ਮਹੀਨੇ ਪਹਿਲਾਂ ਦੋਵਾਂ ਦੀ ਇੱਕ ਤਸਵੀਰ ਸਾਹਮਣੇ ਆਈ ਸੀ ਜਦੋਂ ਰਾਘਵ ਚੱਢਾ ਅਤੇ ਪਰਨੀਤੀ ਚੋਪੜਾ ਮੁੰਬਈ ਵਿੱਚ ਕਾਫੀ ਪੀਕੇ ਬਾਹਰ ਨਿਕਲ ਰਹੇ ਸਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੀ ਦੋਵਾਂ ਦੇ ਰਿਸ਼ਤਿਆਂ ਨੂੰ ਲੈਕੇ ਕਿਆਸ ਲੱਗ ਰਹੇ ਸਨ । ਇਸ ਤੋਂ ਬਾਅਦ ਪਰਨੀਤੀ ਚੋਪੜਾ ਨੂੰ ਬਾਲੀਵੁੱਡ ਦੇ ਡਿਜ਼ਾਇਨਰ ਮਨੀਸ਼ ਮਲਹੋਤਰਾ ਦੇ ਘਰ ਦੇ ਬਾਹਰ ਤੋਂ ਵੀ ਨਿਕਲ ਦੇ ਹੋਏ ਵੇਖਿਆ ਗਿਆ ਸੀ । ਸੋਸ਼ਲ ਮੀਡੀਆ ‘ਤੇ ਖ਼ਬਰਾਂ ਸਾਹਮਣੇ ਆਇਆ ਸਨ ਕਿ ਪਰਨੀਤੀ ਚੋਪੜਾ ਆਪਣੇ ਵਿਆਰ ਦੀ ਤਿਆਰੀਆਂ ਨੂੰ ਲੈਕੇ ਮਨੀਸ਼ ਮਲਹੋਤਰਾ ਨੂੰ ਮਿਲੀ ਹੈ । ਦੋਵਾਂ ਦੇ ਰਿਸ਼ਤਿਆਂ ਨੂੰ ਲੈਕੇ ਉਸ ਵੇਲੇ ਮੋਹਰ ਲੱਗ ਗਈ ਸੀ ਜਦੋਂ ਆਪ ਦੇ ਰਾਜਸਭਾ ਦੇ ਐੱਮਪੀ ਸੰਜੀਵ ਅਰੋੜਾ ਨੇ ਟਵੀਟ ਕਰਕੇ ਰਾਘਵ ਚੱਢਾ ਨੂੰ ਨਵਾਂ ਜੀਵਨ ਸ਼ੁਰੂ ਕਰਨ ਦੇ ਲਈ ਵਧਾਈ ਦਿੱਤੀ ਸੀ । ਹਾਲਾਂਕਿ ਦੋਵਾਂ ਨੇ ਕਦੇ ਵੀ ਖੁੱਲ ਕੇ ਆਪਣੇ ਰਿਸ਼ਤੇ ਬਾਰੇ ਖੁਲਾਸਾ ਨਹੀਂ ਕੀਤਾ ਸੀ ਪਰ ਵੀਡੀਓ ਅਤੇ ਫੋਟੋਆਂ ਦੇ ਜ਼ਰੀਏ ਇਸ਼ਾਰਾ ਜ਼ਰੂਰ ਕਰ ਦਿੱਤਾ ਸੀ ।

ਸਰਕਾਰ ਬਣਨ ਤੋਂ ਬਾਅਦ ਇਨ੍ਹਾਂ ਵਿਧਾਇਕਾਂ ਦਾ ਵਿਆਹ ਹੋਇਆ

ਮਾਨ ਸਰਕਾਰ ਬਣਨ ਤੋਂ ਬਾਅਦ ਆਪ ਦੇ ਵਿਧਾਇਕਾਂ ਦੇ ਵਿਆਹ ਦੀ ਝੜੀ ਲੱਗ ਗਈ। 92 ਵਿਧਾਇਕਾਂ ਵਿੱਚੋਂ ਜ਼ਿਆਦਾਤਰ ਵਿਧਾਇਕ ਛੋਟੀ ਉਮਰ ਦੇ ਸਨ । ਸਭ ਤੋਂ ਪਹਿਲਾਂ ਨੰਬਰ ਮੁੱਖ ਮੰਤਰੀ ਭਗਵੰਤ ਮਾਨ ਦਾ ਲੱਗਿਆ । ਉਨ੍ਹਾਂ ਨੇ 7 ਜੁਲਾਈ ਨੂੰ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਦੂਜਾ ਵਿਆਹ ਕੀਤਾ। ਇਸ ਤੋਂ ਬਾਅਦ ਸੰਗਰੂਰ ਤੋਂ ਆਪ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਦਾ 7 ਅਕਤੂਬਰ ਨੂੰ ਵਿਆਹ ਹੋਇਆ । 27 ਜਨਵਰੀ ਨੂੰ ਫਾਜ਼ਿਲਕਾ ਤੋਂ ਆਪ ਦੇ ਵਿਧਾਇਕ ਨਰਿੰਦਰ ਸਿੰਘ ਸਵਨਾ ਨੇ ਨਵੇਂ ਜੀਵਨ ਦੀ ਸ਼ੁਰੂਆਤ ਕਰਦੇ ਹੋਏ ਖੁਸ਼ਬੂ ਨਾਲ ਵਿਆਹ ਕੀਤਾ । 29 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਾਂਗ ਫਿਰੋਜ਼ਪੁਰ ਸ਼ਹਿਰੀ ਤੋਂ ਆਪ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਅਮਨਦੀਪ ਕੌਰ ਗੋਸਲ ਨਾਲ ਦੂਜਾ ਵਿਆਹ ਕੀਤਾ । ਕੁਝ ਸਾਲ ਪਹਿਲਾਂ ਹੀ ਉਨ੍ਹਾਂ ਦੀ ਪਤਨੀ ਦਾ ਦੇਹਾਂਤ ਹੋ ਗਿਆ ਸੀ । ਇਸੇ ਸਾਲ 2 ਅਪ੍ਰੈਲ ਨੂੰ ਬਾਘਾ ਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਇੱਕ NRI ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ । ਇਸ ਤੋਂ ਬਾਅਦ ਵਾਰੀ ਆਈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ। ਉਨ੍ਹਾਂ ਨੇ ਮਾਨਸਾ ਦੀ ਐੱਸਪੀ ਅਤੇ IPS ਅਫਸਰ ਜੋਤੀ ਯਾਦਵ ਨਾਲ 25 ਮਾਰਚ ਨੂੰ ਆਨੰਦ ਕਾਰਜ ਕੀਤਾ । ਹੁਣ ਰਾਘਵ ਚੱਢਾ ਵੀ ਪਰਨੀਤੀ ਚੋਪੜਾਂ ਦੇ ਨਾਲ ਵਿਆਹ ਕਰਨ ਜਾ ਰਹੇ ਹਨ। ਫਿਲਹਾਲ ਵਿਆਹ ਦੀ ਤਰੀਕ ਤੈਅ ਨਹੀਂ ਹੋਈ ਹੈ ਪਰ ਸਗਾਈਲ 13 ਮਈ ਨੂੰ ਜ਼ਰੂਰ ਹੋ ਰਹੀ ਹੈ ।