Punjab

ਪੰਜਾਬ ਦੇ 348 ਕਿਸਾਨਾਂ ਖਿਲਾਫ਼ ਕੇਸ ਦਰਜ ! ਪੁਲਿਸ ਨੇ ਲਿਆ ਵੱਡਾ ਐਕਸ਼ਨ

ਬਿਉਰੋ ਰਿਪੋਰਟ : ਜਲੰਧਰ ਵਿੱਚ ਕਿਸਾਨਾਂ ਵੱਲੋਂ ਗੰਨੇ ਦੇ ਰੇਟ ਵਧਾਉਣ ਨੂੰ ਲੈਕੇ ਜੰਮੂ ਹਾਈਵੇਅ ਅਤੇ ਰੇਲਵੇ ਟਰੈਟ ਜਾਮ ਕਰਨ ਦੇ ਮਾਮਲੇ ਵਿੱਚ ਕੇਸ ਦਰਜ ਹੋਇਆ ਹੈ । 24 ਨਵੰਬਰ ਨੂੰ ਰੇਲਵੇ ਟਰੈਕ ‘ਤੇ ਪ੍ਰਦਰਸਨ ਦੌਰਾਨ 182 ਟ੍ਰੇਨਾਂ ਪ੍ਰਭਾਵਿਤ ਹੋਇਆ ਸਨ ਜਿਸ ਤੋਂ ਬਾਅਦ ਰੇਲਵੇ ਵਿਭਾਗ ਦੀ ਸ਼ਿਕਾਇਤ ‘ਤੇ RPF ਥਾਣੇ ਵਿੱਚ 2 ਨਾਮਜਦ ਅਤੇ 348 ਕਿਸਾਨਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ ।

FIR ਦਰਜ ਹੋਣ ਦੀ ਪੁਸ਼ਟੀ RPF ਥਾਣਾ ਜਲੰਧਰ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਕੀਤੀ ਹੈ । ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਕੇਸ ਵਿੱਚ IPC ਦੀ ਧਾਰਾ 147 ਅਤੇ 174-A ਜੋੜੀਆਂ ਗਈਆਂ ਹਨ । ਨਾਮਜ਼ਦ ਕਿਸਾਨਾਂ ਵਿੱਚ ਬਲਵਿੰਦਰ ਸਿੰਘ ਰਾਜੂ ਔਲਖ ਅਤੇ ਮਾਝਾ ਕਿਸਾਨ ਯੂਨੀਅਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਦਾ ਨਾਂ ਵੀ ਸ਼ਾਮਲ ਹੈ । ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

84 ਘੰਟੇ ਹਾਈਵੇਅ ਅਤੇ 24 ਘੰਟੇ ਰੇਲ ਸੇਵਾ ਠੱਪ ਰਹੀ ਸੀ

ਗੰਨੇ ਦਾ ਰੇਟ ਵਧਾਉਣ ਅਤੇ ਹੋਰ ਮੰਗਾਂ ਨੂੰ ਲੈਕੇ ਕਿਸਾਨਾਂ ਨੇ ਤਕਰੀਬਨ 84 ਘੰਟੇ ਤੱਕ ਨਵੀਂ ਦਿੱਲੀ-ਜੰਮੂ ਨੈਸ਼ਨਲ ਹਾਈਵੇਅ ਜਾਮ ਰੱਖਿਆ ਸੀ । ਹਾਈਵੇਅ ਜਾਮ ਹੋਣ ਨਾਲ ਸੈਂਕੜੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣੇ ਕਰਨਾ ਪਿਆ ਸੀ। 84 ਘੰਟਿਆਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਹਾਈਵੇਅ 5 ਵਜੇ ਖੋਲ ਦਿੱਤਾ ਗਿਆ ਸੀ । ਉਧਰ 24 ਘੰਟੇ ਟਰੈਕ ਬੰਦ ਹੋਣ ਨਾਲ 182 ਟ੍ਰੇਨਾ ਪ੍ਰਭਾਵਿਤ ਹੋਈਆਂ ਸਨ । ਕਈ ਟ੍ਰੇਨਾਂ ਕੈਂਸਲ ਵੀ ਹੋਈਆਂ ਸਨ।