India Manoranjan

ਨਹੀਂ ਰਿਹਾ ਰੇਡੀਓ ਦਾ ਸਭ ਤੋਂ ਵੱਡਾ ਨਾਂ ! ਹਰ ਭਾਸ਼ਾ,ਹਰ ਉਮਰ ਦਾ ਸ਼ਕਸ ਸੀ ਅਵਾਜ਼ ਦਾ ਫੈਨ ! ਅਮਿਤਾਭ ਬਚਨ ਨੂੰ ਮਿਲਣ ਤੋਂ ਇਨਕਾਰ ਕੀਤਾ !

 

ਬਿਉਰੋ ਰਿਪੋਟ : ਰੇਡੀਓ (Radio) ਦਾ ਸਭ ਤੋਂ ਵੱਡਾ ਨਾਂ ਅਮੀਨ ਸਯਾਨੀ (Ameen sayani) ਦਾ 91 ਸਾਲ ਦੀ ਉਮਰ ਵਿੱਚ ਮੁੰਬਈ ਵਿੱਚ ਦੇਹਾਂਤ ਹੋ ਗਿਆ ਹੈ । ਪੁੱਤਰ ਰਜਿਲ ਨੇ ਦਸਿਆ ਅਮੀਨ ਸਯਾਨੀ ਨੂੰ ਦਿਲ ਦਾ ਦੌਰਾ ਪਿਆ ਸੀ । ਰਜਿਲ ਨੇ ਕਿਹਾ ਪਿਤਾ ਦਾ ਅੰਤਮ ਸਸਕਾਰ ਵੀਰਵਾਰ ਨੂੰ ਹੋਵੇਗਾ । ਕੁਝ ਰਿਸ਼ਤੇਦਾਰਾਂ ਦਾ ਇੰਤਜ਼ਾਰ ਹੈ ।

ਅਮੀਨ ਸਯਾਨੀ ਨੇ 1952 ਤੋਂ 1994 ਤੱਕ ਰੋਡੀਓ ਸ਼ੋਅ ਗੀਤਮਾਲਾ ਨੂੰ ਹੋਸਟ ਕੀਤਾ ਸੀ । ਅਮੀਨ ਸਯਾਨੀ ਦੀ ਵਜ੍ਹਾ ਕਰਕੇ ਇਸ ਰੇਡੀਓ ਸ਼ੋਅ ਨੂੰ ਦੇਸ਼ ਭਰ ਤੋਂ ਮਕਬੂਲੀਅਤ ਮਿਲੀ ਸੀ ।

21 ਦਸੰਬਰ 1932 ਨੂੰ ਮੁੰਬਈ ਵਿੱਚ ਜਨਮੇ ਅਮੀਨ ਨੇ ਰੇਡੀਓ ਪ੍ਰਜੈਂਟਰ ਦੇ ਤੌਰ ‘ਤੇ ਆਪਣਾ ਕਰੀਅਰ ਸ਼ੁਰੂਆਤ ਆਲ ਇੰਡੀਆ ਰੇਡੀਓ ਮੁੰਬਈ ਤੋਂ ਕੀਤੀ ਸੀ । ਉਨ੍ਹਾਂ ਦੇ ਭਰਾ ਹਾਮਿਦ ਸਯਾਨੀ ਨੇ ਉਨ੍ਹਾਂ ਨੂੰ ਰੇਡੀਓ ਵਿੱਚ ਮਿਲਵਾਇਆ ਸੀ । 10 ਸਾਲ ਤੱਕ ਉਹ ਇੰਗਲਿਸ਼ ਪ੍ਰੋਗਰਾਮ ਦਾ ਹਿੱਸਾ ਰਹੇ । ਅਜ਼ਾਦੀ ਦੇ ਬਾਅਦ ਉਨ੍ਹਾਂ ਨੇ ਹਿੰਦੀ ਦਾ ਰੁੱਖ ਕੀਤਾ । ਸਯਾਨੀ ਨੂੰ ਅਸਲ ਪਛਾਣ ਦਸੰਬਰ 1952 ਵਿੱਚ ਸ਼ੁਰੂ ਹੋਈ ਰੇਡੀਓ ਸ਼ੋਅ ਗੀਤਮਾਲਾ ਤੋਂ ਮਿਲੀ ।

30 ਮਿੰਟ ਦਾ ਰੇਡੀਓ ਸ਼ੋਅ,ਤਿੰਨ ਵਾਰ ਨਾਂ ਬਦਲੇ

ਸਯਾਨੀ ਦਾ ਸ਼ੋਅ ਬਿਨਾਕਾ ਗੀਤਮਾਲਾ ਪਹਿਲਾਂ ਰੇਡੀਓ ਸੇਲੋਨ ‘ਤੇ ਬ੍ਰਾਡਕਾਸਟ ਹੁੰਦਾ ਸੀ । ਇਹ 30 ਮਿੰਟ ਦਾ ਪ੍ਰੋਗਰਾਮ ਸੀ । 1952 ਵਿੱਚ ਸ਼ੁਰੂ ਹੋਇਆ ਇਹ ਸ਼ੋਅ ਕਾਫੀ ਮਸ਼ਹੂਰ ਹੋਇਆ । ਬਿਨਾਕਾ ਗੀਤਮਾਲਾ ਤੋਂ ਇਹ ਸਿਬਾਕਾ ਗੀਤਮਾਲਾ ਹੋਇਆ ਅਤੇ ਫਿਰ ਹਿੱਟ ਪਰੇਡ ਦੇ ਨਾਂ ਨਾਲ ਬ੍ਰਾਡਕਾਸਟ ਹੋਇਆ । ਪਰ ਕਦੇ ਵੀ ਇਸ ਦੀ ਮਕਬੂਲੀਅਤ ਘੱਟ ਨਹੀਂ ਹੋਈ। ਇਸ ਦੇ ਬਾਅਦ ਗੀਤਮਾਤਾ ਸ਼ੋਅ ਆਲ ਇੰਡੀਆ ਰੇਡੀਓ ਅਤੇ ਵਿਵਿਧ ਭਾਰਤੀ ‘ਤੇ ਬ੍ਰਾਡਕਾਸਟ ਹੋਇਆ ।

ਗੀਤਮਾਲਾ ਸ਼ੋਅ ਰੇਡੀਓ ‘ਤੇ ਬੁੱਧਵਾਰ ਰਾਤ 8 ਵਜੇ ਬ੍ਰਾਡਕਾਸਟ ਹੁੰਦਾ ਸੀ । ਆਲਮ ਇਹ ਸੀ ਕਿ ਹਰ ਕੋਈ ਇਸ ਸ਼ੋਅ ਦਾ ਇੰਤਜ਼ਾਰ ਕਰਦਾ ਸੀ । ਘਰ,ਦੁਕਾਨ,ਬਾਜ਼ਾਰ ਹਰ ਥਾਂ ‘ਤੇ ਲੋਕ ਸਯਾਨੀ ਨੂੰ ਸੁਣਨ ਦੇ ਲਈ ਬੇਕਰਾਰ ਰਹਿੰਦੇ ਸਨ । ਫਿਰ ਗੂੰਝ ਦੀ ਸੀ ਇੱਕ ਅਵਾਜ਼,’ਭੈਣੋ ਅਤੇ ਭਰਾਵੋ ਮੈਂ ਤੁਹਾਡਾ ਦੋਸਤ ਅਮੀਨ ਸਯਾਨੀ ਬੋਲ ਰਿਹਾ ਹਾਂ ਅਤੇ ਹੁਣ ਇਸ ਸਾਲ ਬਿਨਾਕਾ ਗੀਤਮਾਲਾ ਦਾ ਸਾਲ ਦਾ ਹਿੱਟ ਪਰੇਡ ਦਾ ਸਰਤਾਜ ਗੀਤ’। ਇਸ ਦੇ ਬਾਅਦ ਅਵਾਜ਼ ਗੂੰਝ ਦੀ ਸੀ ਅਮੀਨ ਸਯਾਨੀ ਕਹਿੰਦੇ ਸਨ ‘ਫਿਲਮ ਸੂਰਜ ਦਾ ਗਾਣਾ ਹੈ ਇਹ ਭੈਣੋ ਅਤੇ ਭਰਾਵੋ ਇਸ ਨੂੰ ਗਾਇਆ ਹੈ ਮੁਹੰਮਦ ਰਫੀ ਨੇ’ ।

ਅਮਿਤਾਭ ਨਾਲ ਮੁਲਾਕਾਤ ਤੋਂ ਇਨਕਾਰ ਕੀਤਾ ਸੀ

ਆਪਣੇ ਸ਼ੁਰੂਆਤ ਦੇ ਦਿਨਾਂ ਵਿੱਚ ਅਮਿਤਾਭ ਬਚਨ ਮੁੰਬਈ ਦੇ ਰੇਡੀਓ ਸਟੂਡੀਓ ਵਿੱਚ ਵੀ ਆਡੀਸ਼ਨ ਦੇਣ ਲਈ ਪਹੁੰਚੇ ਸਨ । ਬਿਨਾਂ ਅਪਾਇੰਟਮੈਂਟ ਲਏ ਬਿਗ ਬੀ ਸਯਾਨੀ ਨੂੰ ਮਿਲਣ ਚੱਲੇ ਗਏ । ਉਸ ਵਕਤ ਸਯਾਨੀ ਨੇ ਉਨ੍ਹਾਂ ਨਾਲ ਮਿਲਣ ਤੋਂ ਸਾਫ ਇਨਕਾਰ ਕਰ ਦਿੱਤਾ। ਸਯਾਨੀ ਨੇ ਬਿਨਾਂ ਅਵਾਜ਼ ਸੁਣ ਅਮਿਤਾਭ ਨੂੰ ਬਚਨ ਨੂੰ ਰੀਜੈਕਟ ਕਰ ਦਿੱਤਾ । ਬਾਅਦ ਵਿੱਚ BIG B ਦੀ ਅਵਾਜ਼ ਸੁਣਨ ਤੋਂ ਬਾਅਦ ਕਿਹਾ ਸੀ ਕਿ ਤੁਹਾਡੀ ਅਵਾਜ਼ ਸੁਣ ਕੇ ਲੋਕ ਡਰ ਜਾਣਗੇ ।

5 ਹਜ਼ਾਰ ਰੇਡੀਓ ਪ੍ਰੋਗਰਾਮ ਵਿੱਚ ਆਪਣੀ ਅਵਾਜ਼ ਦਿੱਤੀ

ਇੱਕ ਵਾਇਸ ਓਵਰ ਆਰਟਿਸ ਦੇ ਤੌਰ ‘ਤੇ ਅਮੀਨ ਸਯਾਨੀ ਨੇ ਰਿਕਾਰਡ ਬਣਾਇਆ । ਉਨ੍ਹਾਂ ਨੇ 54 ਹਜ਼ਾਰ ਤੋਂ ਜ਼ਿਆਦਾ ਰੇਡੀਓ ਪ੍ਰੋਗਰਾਮ ਹੋਸਟ ਕੀਤੇ ਅਤੇ ਅਵਾਜ਼ ਦਿੱਤੀ । ਲਿਮਕਾ ਬੁੱਕ ਆਫ ਰਿਕਾਰਡ ਵਿੱਚ ਉਨ੍ਹਾਂ ਦਾ ਨਾਂ ਸਭ ਤੋਂ ਜ਼ਿਆਦਾ 19000 ਜਿੰਗਲਸ ਅਤੇ ਵਾਇਸ ਓਵਰ ਦਾ ਰਿਕਾਰਡ ਸੀ । ਲਤਾ ਮੰਗੇਸ਼ਕਰ,ਮੁੰਹਮਦ ਰਫੀ,ਕਿਸ਼ੋਰ ਕੁਮਾਰ,ਰਾਜਕਪੂਰ ਜਿਵੇਂ ਦੀ ਹਸਤੀਆਂ ਦੇ ਨਾਲ ਉਨ੍ਹਾਂ ਨੇ ਇੰਟਰਵਿਉ ਕੀਤੇ । ਜਿਸ ਤੋਂ ਬਾਅਦ ਉਹ ਕਾਫੀ ਮਸ਼ਹੂਰ ਹੋ ਗਏ ਸਨ ।