‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਡੀਜ਼ਲ-ਪੈਟਰੋਲ ਮਗਰੋਂ ਹੁਣ ਸਰ੍ਹੋਂ ਤੇਲ ਲੋਕਾਂ ਨੂੰ ਤੰਗ ਕਰ ਰਿਹਾ ਹੈ। ਮਸ਼ੀਨਾਂ ’ਤੇ ਮਿਲਣ ਵਾਲਾ ਸਰੋਂ ਤੇਲ ਸਿਰਫ 5 ਦਿਨਾਂ ’ਚ 140 ਰੁਪਏ ਪ੍ਰਤੀ ਲਿਟਰ ਤੋਂ 175 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ ਹੈ। ਯਾਨੀ ਕਿ ਤੇਲ ਦਾ ਰੇਟ 35 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ।
ਕੇਂਦਰੀ ਖਪਤਕਾਰ ਮੰਤਰਾਲਾ ਦੀ ਵੈੱਬਸਾਈਟ ਮੁਤਾਬਕ ਸਰੋਂ ਦੇ ਪੈਕ ਤੇਲ ਦੀ ਕੀਮਤ ’ਚ ਵੀ ਪਿਛਲੇ ਇਕ ਮਹੀਨੇ ’ਚ 45 ਰੁਪਏ ਵਧੇ ਹਨ। ਦੱਸ ਦਈਏ ਕਿ ਸਰੋਂ ਦਾਣਾ 6500 ਰੁਪਏ ਕੁਇੰਟਲ ਸੀ, ਉਹ ਅੱਜ 8000 ਰੁਪਏ ਕੁਵਇੰਟਲ ਤੋਂ ਪਾਰ ਚਲਾ ਗਿਆ ਹੈ। ਇਸ ਕਾਰਨ ਵੀ ਤੇਲ ਦੇ ਭਾਅ ਵਧ ਰਹੇ ਹਨ।
ਜਾਣਕਾਰੀ ਅਨੁਸਾਰ ਹੋਲੀ ਮੌਕੇ ਸਰੋਂ ਦਾ ਤੇਲ 120 ਰੁਪਏ ਲਿਟਰ ਵਿਕਿਆ ਸੀ ਅਤੇ ਹੁਣ 175 ਰੁਪਏ ਵਿੱਕ ਰਿਹਾ ਹੈ। ਤੇਲ ਦੇ ਰੇਟ ਘੱਟ ਹੋਣ ਦੇ ਹਾਲੇ ਵੀ ਆਸਾਰ ਨਹੀਂ ਹਨ। ਪੰਜਾਬ ਵਿੱਚ ਰੇਟ ਪੌਣੇ ਦੋ ਸੌ ਰੁਪਏ ਦੇ ਕਰੀਬ ਹੈ ਉੱਥੇ ਹੀ ਮਹਾਰਾਸ਼ਟਰਾ ਦੇ ਮੁੰਬਈ ’ਚ 180 ਅਤੇ ਨਾਸਿਕ ’ਚ ਇਹ 194 ਰੁਪਏ ਲਿਟਰ ਸਰੋਂ ਦਾ ਤੇਲ ਵਿਕ ਰਿਹਾ ਹੈ।