Punjab

ਸਕੂਲਾਂ ਨੂੰ 10 ਹਜ਼ਾਰ ਦਾ ਕੋਟਾ ਅਲਾਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਕੇਸਾਂ ਦੇ ਘੱਟ ਹੋਣ ਤੋਂ ਬਾਅਦ ਸਕੂਲ ਖੋਲ੍ਹ ਦਿੱਤੇ ਗਏ ਹਨ। ਹੁਣ ਇੱਕ ਤਾਜ਼ਾ ਹੁਕਮ ਜਾਰੀ ਕਰਕੇ ਰੋਜ਼ਾਨਾ 10 ਹਜ਼ਾਰ ਬੱਚਿਆਂ ਦੇ ਕੋਰੋਨਾ ਟੈਸਟ ਕਰਾਏ ਜਾਣ ਦਾ ਟੀਚਾ ਮਿੱਥਿਆ ਹੈ। ਇਸ ਸਬੰਧੀ ਬਾਕਾਇਦਾ ਜ਼ਿਲ੍ਹਿਆਂ ਨੂੰ ਕੋਟਾ ਅਲਾਟ ਕਰ ਦਿੱਤਾ ਗਿਆ ਹੈ। ਸਭ ਤੋਂ ਵੱਧ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਹਜ਼ਾਰ ਬੱਚਿਆਂ ਦੇ ਪ੍ਰਤੀ ਦਿਨ ਟੈਸਟ ਹੋਣਗੇ। ਪਠਾਨਕੋਟ ਦਾ ਕੋਟਾ ਸਭ ਤੋਂ ਘੱਟ 205 ਰੱਖਿਆ ਗਿਆ ਹੈ।