ਬਿਉਰੋ ਰਿਪੋਰਟ : ਕਤਰ ਦੀ ਇੱਕ ਅਦਾਲਤ ਨੇ ਭਾਰਤ ਦੇ 8 ਸਾਬਕਾ ਸਮੁੰਦਰੀ ਫੌਜੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ । ਇਹ ਸਾਰੇ ਕਤਰ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਕੈਦ ਹਨ । ਭਾਰਤ ਸਰਕਾਰ ਨੇ ਇਸ ‘ਤੇ ਹੈਰਾਨੀ ਜਤਾਉਂਦੇ ਹੋਏ ਉਨ੍ਹਾਂ ਨੂੰ ਛੱਡਣ ਦੇ ਲਈ ਕਾਨੂੰਨੀ ਰਸਤਾ ਤਲਾਸ਼ ਰਹੀ ਹੈ । ਵਿਦੇਸ਼ ਮੰਤਰਾਲਾ ਦੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਸੀਂ ਇਸ ਫੈਸਲੇ ਦੀ ਡਿਟੇਲਿੰਗ ਦਾ ਇੰਤਜ਼ਾਰ ਕਰ ਰਹੇ ਹਾਂ। ਦੱਸਿਆ ਜਾ ਰਿਹਾ ਹੈ ਕਿ ਕਤਰ ਦੀ ਸਰਕਾਰ ਨੇ ਇਨ੍ਹਾਂ ਸਾਰਿਆ ਖਿਲਾਫ ਇਜ਼ਰਾਇਲ ਦੀ ਜਸੂਸੀ ਦਾ ਇਲਜ਼ਾਮ ਲਗਾਇਆ ਸੀ ।
ਕਤਰ ਸਰਕਾਰ ਨੇ 8 ਭਾਰਤੀ ਮੁਲਜ਼ਮਾਂ ਨੂੰ ਜਨਤਕ ਨਹੀਂ ਕੀਤਾ ਹੈ । ਕਤਰ ਵਿੱਚ ਜਿੰਨਾਂ 8 ਸਾਬਕਾ ਸਮੁੰਦਰੀ ਅਫਸਰਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਉਨ੍ਹਾਂ ਦਾ ਨਾਂ ਕੈਪਟਨ ਨਵਜੋਤ ਸਿੰਘ ਗਿੱਲ,ਕੈਪਟਨ ਸੌਰਭ ਵਸ਼ਿਸ਼ਠ,ਕੈਪਟਨ ਬੀਰੇਂਦਰ ਕੁਮਾਰ ਵਰਮਾ, ਕਮਾਂਡਰ ਪੂਣੇਂਦੂ ਤਿਵਾਰੀ,ਕਮਾਂਡਰ ਸੁਗਾਨਕਰ ਪਕਾਲਾ,ਕਮਾਂਡਰ ਸੰਜੀਪ ਗੁਪਤਾ, ਕਮਾਂਡਰ ਅਮਿਤ ਨਾਗਪਾਲ ਅਤੇ ਸੇਲਰ ਰਾਗੇਸ਼ ਹੈ ।
ਇੱਕ ਮਹੀਨੇ ਤੱਕ ਪਰਿਵਾਰ ਅਤੇ ਸਰਕਾਰ ਨੂੰ ਗ੍ਰਿਫਤਾਰੀ ਦੀ ਜਾਣਕਾਰੀ ਨਹੀਂ ਦਿੱਤੀ
ਕਤਰ ਦੀ ਖੁਫਿਆ ਏਜੰਸੀ ਸਟੇਟ ਸਕਿਉਰਿਟੀ ਬਿਊਰੋ ਨੇ ਇੰਡੀਅਨ ਨੇਵੀ ਦੇ 8 ਸਾਬਕਾ ਫੌਜੀਆਂ ਨੂੰ 30 ਅਗਸਤ 2022 ਵਿੱਚ ਗ੍ਰਿਫਤਾਰ ਕੀਤਾ ਸੀ । ਹਾਲਾਂਕਿ ਭਾਰਤੀ ਡਿਪਲੋਮੈਟ ਨੂੰ ਸਤੰਬਰ ਦੇ ਵਿਚਾਲੇ ਇਸ ਗ੍ਰਿਫਤਾਰੀ ਬਾਰੇ ਦੱਸਿਆ ਗਿਆ ਸੀ ।
30 ਸਤੰਬਰ ਨੂੰ ਭਾਰਤੀਆਂ ਨੂੰ ਪਰਿਵਾਰਿਕ ਰਿਸ਼ਤੇਦਾਰਾਂ ਨਾਲ ਟੈਲੀਫੋਨ ‘ਤੇ ਗੱਲ ਕਰਵਾਈ ਗਈ ਸੀ । ਪਹਿਲੀ ਵਾਰ ਕੌਂਸੁਲੇਟ ਐਕਸੈਸ 4 ਅਕਤੂਬਰ ਗ੍ਰਿਫਤਾਰੀ ਦੇ ਇੱਕ ਮਹੀਨੇ ਦੇ ਬਾਅਦ ਮਿਲਿਆ । ਇਸ ਦੌਰਾਨ ਭਾਰਤੀ ਸਫਾਰਤ ਖਾਨੇ ਦੇ ਇੱਕ ਅਧਿਕਾਰੀ ਨਾਲ ਉਨ੍ਹਾਂ ਮਿਲਣ ਦਿੱਤਾ ਗਿਆ । ਇਸ ਤੋਂ 8 ਭਾਰਤੀ ਫੌਜੀਆਂ ਨੂੰ ਹਫਤੇ ਵਿੱਚ ਇੱਕ ਵਾਰ ਆਪਣੇ ਘਰ ਗੱਲ ਕਰਨ ਦੀ ਇਜਾਜ਼ਤ ਮਿਲੀ ਸੀ । ਦੂਜਾ ਕੌਂਸੁਲੇਟ ਐਕਸੈੱਸ ਦਸੰਬਰ ਵਿੱਚ ਮਿਲਿਆ ।
ਭਾਰਤ ਦੇ 8 ਸਾਬਕਾ ਸਮੁੰਦਰੀ ਫੌਜੀ ਕਤਰ ਦੇ ਦਾਹਰਾ ਗਲੋਬਲ ਟੈਕਨਾਲਿਜੀ ਐਂਡ ਕੰਸਲਟੈਂਸੀ ਨਾਂ ਦੀ ਨਿੱਜੀ ਕੰਪਨੀ ਵਿੱਚ ਕੰਮ ਕਰ ਰਹੇ ਸਨ। ਇਹ ਕੰਪਨੀ ਡਿਫੈਂਸ ਸਰਵਿਸ ਪ੍ਰੋਵਾਇਡ ਕਰਦੀ ਹੈ । ਓਮਾਨ ਏਅਰਫੋਰਸ ਦੇ ਰਿਟਾਇਡ ਸਕਾਇਡਨ ਲੀਡਰ ਖਮਿਸ ਅਲ ਆਜਮੀ ਇਸ ਦੇ ਮੁੱਖੀ ਸਨ ।
ਉਨ੍ਹਾਂ 8 ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਪਰ ਨਵੰਬਰ ਵਿੱਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ । ਇਹ ਕੰਪਨੀ ਕਤਰ ਵਿੱਚ ਸਮੁੰਦਰੀ ਫੌਜ ਯਾਨੀ QENF ਨੂੰ ਟ੍ਰੇਨਿੰਗ ਅਤੇ ਦੂਜੀ ਸਰਵਿਸਿਸ ਦਿੰਦੀ ਹੈ,ਕੰਪਨੀ ਆਪਣੇ ਆਪ ਨੂੰ ਡਿਫੈਂਸ ਯੰਤਰ ਨੂੰ ਚਲਾਉਣ ਅਤੇ ਉਸ ਦੀ ਰੀਪੇਅਰਿੰਗ ਦਾ ਮਾਹਿਰ ਦੱਸ ਦੀ ਸੀ ।
ਜੇਲ੍ਹ ਵਿੱਚ ਬੰਦ ਕਮਾਂਡਰ ਪੂਣੇਂਦੁ ਨੂੰ ਕਤਰ ਵਿੱਚ ਪ੍ਰਵਾਸੀ ਭਾਰਤੀ ਸਨਮਾਨ ਮਿਲ ਚੁੱਕਿਆ ਹੈ
ਦਾਹਰਾ ਕੰਪਨੀ ਵਿੱਚ ਮੈਨੇਜਿੰਗ ਡਾਇਰੈਕਟਰ ਰਿਟਾਇਡ ਕਮਾਂਡਰ ਪੁਣੇਂਦੁ ਤਿਵਾਰੀ ਨੂੰ ਭਾਰਤ ਅਤੇ ਕਤਰ ਦੇ ਵਿਚਾਲੇ ਸਬੰਧਾਂ ਨੂੰ ਅੱਗੇ ਵਧਾਉਣ ਨੂੰ ਲੈਕੇ 2019 ਵਿੱਚ ਪ੍ਰਵਾਸੀ ਸਨਮਾਨ ਦਾ ਅਵਾਰਡ ਮਿਲਿਆ ਸੀ । ਇਹ ਇਨਾਮ ਹਾਸਲ ਕਰਨ ਵਾਲੇ ਉਹ ਇੱਕ ਇਕੱਲੇ ਸ਼ਖਸ਼ ਸਨ ।
ਜਸੂਸੀ ਦਾ ਇਲਜ਼ਾਮ
ਕਤਰ ਸਰਕਾਰ ਨੇ 8 ਭਾਰਤੀਆਂ ‘ਤੇ ਲੱਗੇ ਇਲਜ਼ਾਮਾਂ ਨੂੰ ਹੁਣ ਤੱਕ ਜਨਤਕ ਨਹੀਂ ਕੀਤਾ ਹੈ । ਹਾਲਾਂਕਿ ਸਾਲਿਟਰੀ ਕਨਫਾਇਮੈਂਟ ਵਿੱਚ ਭੇਜੇ ਜਾਣ ਦੀ ਇਹ ਚਰਚਾ ਹੈ ਕਿ ਉਨ੍ਹਾਂ ਨੂੰ ਸੁਰੱਖਿਆ ਸਬੰਧੀ ਅਪਰਾਧ ਦੇ ਸਿਲਸਿਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ । ਸਥਾਨਕ ਮੀਡੀਆ ਰਿਪੋਰਟ ਦੇ ਮੁਤਾਬਿਕ ਭਾਰਤੀ ਸਮੁੰਦੀ ਫੌਜ ਦੇ ਸਾਬਕਾ ਅਧਿਕਾਰੀ ਇਜ਼ਰਾਇਲ ਦੇ ਲਈ ਉਨ੍ਹਾਂ ਦੇ ਦੇਸ਼ ਵਿੱਚ ਜਾਸੂਸੀ ਕਰਦੇ ਸਨ । ਹਾਲਾਂਕਿ ਇਸ ਵਿੱਚ ਵੀ ਤੱਥ ਪੇਸ਼ ਨਹੀਂ ਸਕਿਆ ਹੈ । ਇਹ ਪੁੱਛੇ ਜਾਣ ‘ਤੇ ਕੀ ਉਨ੍ਹਾਂ ‘ਤੇ ਕੀ ਇਲਜ਼ਾਮ ਹੈ ਤਾਂ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਗਾਚੀ ਨੇ ਕਿਹਾ ਇਹ ਕਤਰ ਦੀ ਸਰਕਾਰ ਨੂੰ ਪੁੱਛਿਆ ਜਾਣਾ ਚਾਹੀਦੀ ਹੈ।