ਬਿਉਰੋ ਰਿਪੋਰਟ – ਕਤਰ (QATAR) ਤੋਂ ਸਿੱਖ ਭਾਈਚਾਰੇ ਨੂੰ ਲੈ ਕੇ ਚੰਗੀ ਖ਼ਬਰ ਆਈ ਹੈ। ਕਤਰ ਸਰਕਾਰ ਨੇ ਦੋਹਾ (DOHA) ਵਿੱਚ ਭਾਰਤੀ ਅੰਬੈਸੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ (SRI GURU GRANTH SAHIB) ਦੇ 2 ਸਰੂਪ ਸੌਂਪ ਦਿੱਤੇ ਹਨ। ਪਿਛਲੇ ਸਾਲ ਇੱਕ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਫੜਿਆ ਸੀ। ਪੁਲਿਸ ਨੇ ਉਸ ਸ਼ਖਸ ਨੂੰ ਛੱਡ ਦਿੱਤਾ ਸੀ ਪਰ ਉਹ ਸਰੂਪ ਆਪਣੇ ਕੋਲ ਪੁਲਿਸ ਸਟੇਸ਼ਨ ਵਿੱਚ ਰੱਖ ਲਏ ਸਨ। ਇਲਜ਼ਾਮ ਸੀ ਕਿ ਉਸ ਸ਼ਖਸ ਨੇ ਬਿਨਾਂ ਇਜਾਜ਼ਤ ਧਾਰਮਿਕ ਗ੍ਰੰਥ ਨੂੰ ਆਪਣੇ ਨਾਲ ਰੱਖਿਆ ਸੀ।
ਇਸ ਦੀ ਜਾਣਕਾਰੀ ਇੱਕ ਵੀਡੀਓ ਦੇ ਜ਼ਰੀਏ ਜਦੋਂ SGPC ਨੂੰ ਮਿਲੀ ਤਾਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਭਾਰਤੀ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਕੇ ਕਤਰ ਸਰਕਾਰ ਸਾਹਮਣੇ ਇਹ ਮੁੱਦਾ ਚੁੱਕਣ ਦੀ ਅਪੀਲ ਕੀਤੀ ਸੀ। ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਉਸੇ ਵੇਲੇ ਇਹ ਮੁੱਦਾ ਚੁੱਕਿਆ।
ਭਰੋਸੇ ਤੋਂ ਬਾਅਦ ਹੁਣ ਕਤਰ ਸਰਕਾਰ ਨੇ ਸਰੂਪ ਭਾਰਤੀ ਅਧਿਕਾਰੀਆਂ ਨੂੰ ਦਿੱਤੇ ਹਨ। ਜਿਸ ਦੇ ਲਈ ਭਾਰਤ ਸਰਕਾਰ ਨੇ ਕਤਰ ਦਾ ਧੰਨਵਾਦ ਕਰਦੇ ਹੋਏ ਭਾਰਤੀ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਦੇ ਕਾਨੂੰਨ ਦਾ ਪਾਲਨ ਕਰਨ।