ਬਿਉਰੋ ਰਿਪੋਰਟ : ਭਾਰਤ ਦੇ ਰਾਸ਼ਟਰਪਤੀ ਵੱਲੋਂ ਗੋਲਡ ਮੈਡਲ ਲੈਣ ਵਾਲੇ ਰਿਟਾਇਡ ਕੈਪਟਨ ਨਵਤੇਜ ਸਿੰਘ ਗਿੱਲ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ । ਕਤਰ ਵਿੱਚ ਜਿੰਨਾਂ 8 ਸਮੁੰਦਰੀ ਫੌਜ ਦੇ ਭਾਰਤੀ ਜਵਾਨਾਂ ਨੂੰ ਮੌਤ ਦੀ ਸਜ਼ਾ ਮਿਲੀ ਹੈ ਉਸ ਵਿੱਚ ਨਵਤੇਜ ਸਿੰਘ ਗਿੱਲ ਪਹਿਲੇ ਨੰਬਰ ‘ਤੇ ਹਨ । ਚੰਡੀਗੜ੍ਹ ਦੇ ਰਹਿਣ ਵਾਲੇ ਗਿੱਲ ਅਤੇ ਉਨ੍ਹਾਂ ਦੇ ਸਾਥੀਆਂ ‘ਤੇ ਜਸੂਸੀ ਦਾ ਇਲਜਾਮ ਲੱਗਿਆ ਹੈ । ਜਿਸ ਤੋਂ ਬਾਅਦ ਕਤਰ ਦੀ ਅਦਾਲਤ ਨੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ ।
1987 ਵਿੱਚ ਭਾਰਤੀ ਸਮੁੰਦਰੀ ਫੌਜ ਵਿੱਚ ਨਿਯੁਕਤ ਹੋਏ ਨਵਤੇਜ ਸਿੰਘ ਗਿੱਲ ਨੂੰ ਦੇਸ਼ ਦੇ ਰਾਸ਼ਟਰਪਤੀ ਵੱਲੋਂ ਗੋਲਡ ਮੈਡਲ ਮਿਲਿਆ ਸੀ । ਸਿਰਫ ਇਨ੍ਹਾਂ ਹੀ ਨਹੀਂ ਉਨ੍ਹਾਂ ਦੇ ਪਿਤਾ ਵੀ ਫੌਜ ਤੋਂ ਰਿਟਾਇਡ ਹੋਏ ਸਨ । ਉਹ ਦੇਸ਼ ਦੀ ਮਸ਼ਹੂਰ ਡਿਫੈਂਸ ਸਰਵਿਸੇਜ ਸਟਾਫ ਕਾਲਜ ਵੇਲਿੰਗਟਨ,ਤਮਿਲਨਾਡੂ ਵਿੱਚ ਇੰਸਟਰਕਟਰ ਵੀ ਰਹਿ ਚੁੱਕੇ ਹਨ ।
ਗਿੱਲ ਦੇ ਨਾਲ ਕੰਮ ਕਰਨ ਵਾਲੇ ਉਨ੍ਹਾਂ ਦੇ ਸਾਥੀ ਦੱਸ ਦੇ ਹਨ ਕਿ ਉਨ੍ਹਾਂ ਦੇ ਦੇਸ਼ ਦੇ ਲਈ ਵਿਦੇਸ਼ੀ ਧਰਤੀ ‘ਤੇ ਕਈ ਮਿਸ਼ਨ ਦੌਰਾਨ ਅਹਿਮ ਕੰਮ ਕੀਤਾ ਹੈ ।
ਸੂਤਰਾਂ ਦੇ ਮੁਤਾਬਿਕ ਉਨ੍ਹਾਂ ਨੇ 20 ਤੋਂ 22 ਸਾਲ ਭਾਰਤੀ ਸਮੁੰਦਰੀ ਫੌਜ ਵਿੱਚ ਨੌਕਰੀ ਕਰਨ ਤੋਂ ਬਾਅਦ ਸਮੇਂ ਤੋਂ ਪਹਿਲਾਂ ਰਿਟਾਇਡਮੈਂਟ ਲੈ ਲਈ ਸੀ । ਜਿਸ ਤੋਂ ਬਾਅਦ ਉਹ ਪ੍ਰਾਈਵੇਟ ਸੈਕਟਰ ਦੇ ਲਈ ਕੰਮ ਕਰਨ ਲੱਗੇ । ਨਵਜੇਤ ਸਿੰਘ ਗਿੱਲ ਅਤੇ ਉਨ੍ਹਾਂ ਦੇ 7 ਹੋਰ ਸਾਥੀ ਕਤਰ ਵਿੱਚ ਦਾਹਰਾ ਗਲੋਬਰ ਤਕਨੋਲਿਜੀ ਅਤੇ ਕਾਉਂਸਲੇਟ ਸਰਵਿਸ ਵਿੱਚ ਕੰਮ ਕਰਦੇ ਸਨ ਜੋ ਕਤਰ ਦੀ ਫੌਜ ਨੂੰ ਟ੍ਰੇਨਿੰਗ ਦਿੰਦੀ ਸੀ ।
ਕੀ ਇਜ਼ਰਾਇਲ ਦੀ ਜਸੂਸੀ ਕਰਨ ਲਈ ਮੌਤ ਦੀ ਸਜ਼ਾ ਸੁਣਾਈ ਗਈ ?
ਕਤਰ ਦੇ ਵੱਲੋਂ ਸਿਰਫ ਮੌਤ ਦੀ ਸਜ਼ਾ ਬਾਰੇ ਦੱਸਿਆ ਗਿਆ ਹੈ । ਪਰ ਹੁਣ ਤੱਕ ਇਲਜ਼ਾਮਾਂ ਦੇ ਬਾਰੇ ਨਹੀਂ ਦੱਸਿਆ ਗਿਆ ਹੈ । ਫਾਇਨੇਂਸ਼ੀਅਲ ਟਾਇਮਸ ਦੇ ਮੁਤਾਬਿਕ 8 ਭਾਰਤੀਆਂ ‘ਤੇ ਇਜ਼ਰਾਇਲ ਦੇ ਲਈ ਜਸੂਸੀ ਦਾ ਇਲਜ਼ਾਮ ਹੈ । ਅਲ ਜਜੀਰਾ ਦੀ ਇੱਕ ਰਿਪੋਰਟ ਦੇ ਮੁਤਾਬਿਕ 8 ਭਾਰਤੀਆਂ ਫੌਜੀਆਂ ‘ਤੇ ਕਤਰ ਦੀ ਸਬਮਰੀਨ ਪ੍ਰੋਜੈਕਟ ਨਾਲ ਜੁੜੀ ਜਾਣਕਾਰੀ ਇਜ਼ਰਾਇਲ ਨਾਲ ਸਾਂਝੀ ਕਰਨ ਦਾ ਇਲਜ਼ਾਮ ਹੈ ।
ਮੀਡੀਆ ਰਿਪੋਰਟ ਦੇ ਮੁਤਾਬਿਕ ਕਤਰ ਇਟਲੀ ਤੋਂ ਇੱਕ ਸਬਮਰੀਨ ਖਰੀਦ ਰਿਹਾ ਸੀ । ਇਹ ਬਹੁਤ ਛੋਟੀ ਹੈ ਅਤੇ ਰਡਾਰ ਨਾਲ ਨਹੀਂ ਫੜੀ ਜਾਂਦੀ ਹੈ । ਕਤਰ ਦੇ ਸਮੁੰਦਰੀ ਬੇੜੇ ਵਿੱਚ ਸ਼ਾਮਲ ਕੀਤੇ ਜਾਣ ਤੋਂ ਪਹਿਲਾਂ ਇਸ ‘ਤੇ ਕਤਰ ਸਰਕਾਰ ਨੇ ਕਈ ਭਾਰਤੀ ਸਮੁੰਦਰੀ ਫੌਜੀ ਅਫਸਰਾਂ ਦੀ ਸਲਾਹ ਅਤੇ ਮਦਦ ਲਈ। ਇਹ ਸਾਰੇ 8 ਸਮੁੰਦਰੀ ਫੌਜੀ ਕਤਰ ਦੀ ਸਮੁੰਦਰੀ ਫੌਜ ਨੂੰ ਟ੍ਰੇਨਿੰਗ ਦਿੰਦੇ ਸਨ ਤਾਂ ਉਨ੍ਹਾਂ ਨੂੰ ਵੀ ਇਸ ਦੀ ਜਾਣਕਾਰੀ ਸੀ ।
ਜਾਣਕਾਰਾਂ ਦੇ ਮੁਤਾਬਿਕ ਕਤਰ ਅਤੇ ਪਾਕਿਸਤਾਨ ਦੇ ਵਿਚਾਲੇ ਚੰਗੇ ਸਬੰਧ ਹਨ । ਪਾਕਿਸਤਾਨ ਇਹ ਸਬਮਰੀਨ ਕਤਰ ਤੋਂ ਲੈ ਸਕਦਾ ਸੀ। ਅਜਿਹੇ ਵਿੱਚ ਭਾਰਤ ਵੀ ਸਬਮਰੀਨ ਦੇ ਬਾਰੇ ਜਾਣਨਾ ਚਾਹੁੰਦਾ ਸੀ । ਇਸ ਦਾ ਦੂਜਾ ਪੱਖ ਇਹ ਹੈ ਕਿ ਭਾਰਤ ਇਜ਼ਰਾਇਲ ਤੋਂ ਫੌਜੀ ਹਥਿਆਰ ਖਰੀਦ ਦਾ ਹੈ । ਕਤਰ ਦੀ ਖੁਫਿਆ ਏਜੰਸੀ ‘ਕਤਰ ਸਟੇਟ ਸਕਿਉਰਟੀ’ ਮੁਤਾਬਿਕ ਸਾਬਕਾ ਭਾਰਤੀ ਸਮੁੰਦਰੀ ਫੌਜੀ ਅਫਸਰਾਂ ਨੇ ਇਸ ਸਿਸਟਮ ਨੂੰ ਫੜ ਲਿਆ ਸੀ ਜਿਸ ਤੋਂ ਉਹ ਜਸੂਸੀ ਕਰ ਰਹੇ ਸਨ ।
ਕੀ ਸਾਬਕਾ ਫੌਜੀ ਘਰ ਵਾਪਸ ਆ ਸਕਣਗੇ ?
ਕਤਰ ਦੀ ਉੱਚ ਅਦਾਲਤ ਵਿੱਚ ਭਾਰਤ ਦੇ ਸਾਬਕਾ ਅਫਸਰ ਜਾਂ ਉਨ੍ਹਾਂ ਦੇ ਵਕੀਲ ਸਾਬਿਤ ਕਰ ਸਕਦੇ ਹਨ ਕਿ ਉਹ ਬੇਗੁਨਾਹ ਹਨ ਤਾਂ ਉਨ੍ਹਾਂ ਦੀ ਵਾਪਸੀ ਹੋ ਸਕਦੀ ਹੈ। ਜਿਸ ਦੀ ਸੰਭਾਵਨਾ ਘੱਟ ਹੈ । ਜੇਕਰ ਕੌਮਾਂਤਰੀ ਕੋਰਟ ਆਫ ਜਸਟਿਸ ਵਿੱਚ ਜੇਕਰ ਭਾਰਤ ਜਾਂਦਾ ਹੈ ਤਾਂ ਇਹ ਕੇਸ ਜਿੱਤ ਜਾਂਦੇ ਹਨ ਤਾਂ ਇਹ ਹੋ ਸਕਦਾ ਹੈ ਕਿ ਉਹ ਵਾਪਸ ਆ ਜਾਣ। ਇਸ ਦਾ ਉਦਾਹਰਣ ਇਟਲੀ ਮਰੀਂਸ ਵਾਲਾ ਕੇਸ ਹੈ । ਜਿਸ ਵਿੱਚ 2 ਭਾਰਤੀ ਨਾਗਰਿਕਾਂ ਦੇ ਕਤਲ ਦੇ ਬਾਅਦ ਇਟਲੀ ਦੇ ਫੌਜੀਆਂ ਨੂੰ ਰਿਹਾਅ ਕੀਤਾ ਗਿਆ ਸੀ ।
ਕੀ ਭਾਰਤ ਇਟਲੀ ਮਰੀਂਸ ਵਾਲਾ ਕੇਸ ਵਾਲਾ ਰੁੱਖ ਅਪਨਾ ਸਕਦਾ ਹੈ ?
ਇਟਲੀ ਦੇ ਸਮੁੰਦਰੀ ਫੌਜੀਆਂ ਨੇ 2012 ਵਿੱਚ ਕੇਰਲ ਦੇ ਬੰਦਰਗਾਹ ਦੇ ਕੋਲ 2 ਭਾਰਤੀ ਮਛੇਰਿਆਂ ਦਾ ਕਤਲ ਕਰ ਦਿੱਤਾ ਸੀ । ਇਸ ਕੇਸ ਨੂੰ ਇਟਲੀ ਦੇ ਜਹਾਜ ਏਨਰਿਕਾ ਲੇਕਸ਼ੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ । ਭਾਰਤ ਦੀ ਪੁਲਿਸ ਨੇ ਇਟਲੀ ਦੇ 2 ਸਮੁੰਦਰੀ ਫੌਜੀਆਂ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਲਿਆ ਸੀ ।
ਇਟਲੀ ਨੇ ਇਸ ਦੇ ਖਿਲਾਫ ‘ਕੌਮਾਂਤਰੀ ਟ੍ਰਿਬਿਉਨਲ ਫਾਰ ਲਾ ਆਫ ਦ ਸੀ’ ਵਿੱਚ ਅਪੀਲ ਕੀਤੀ । ਉਧਰ ਇਟਲੀ ਨੇ ਦਸਿਆ ਕਿ ਉਸ ਦੇ ਸਮੁੰਦਰੀ ਫੌਜੀਆਂ ਨੂੰ ਗਲਤਫੈਮੀ ਹੋ ਗਈ ਸੀ । ਉਹ ਮਛੇਰੇ ਨਹੀਂ ਸਮੁੰਦਰੀ ਲੁਟੇਰੇ ਹਨ ਉਨ੍ਹਾਂ ਨੇ ਗੋਲੀ ਚੱਲਾ ਦਿੱਤੀ ਸੀ । ਮਾਮਲੇ ਵਿੱਚ ਫੈਸਲਾ ਆਇਆ ਸੀ ਕਿ ਇਹ ਸਮੁੰਦਰੀ ਫੌਜੀ ਆਪਣੇ ਦੇਸ਼ ਦੀ ਰੱਖਿਆ ਕਰ ਰਹੇ ਸੀ । ਅਜਿਹੇ ਵਿੱਚ ਉਨ੍ਹਾਂ ‘ਤੇ ਭਾਰਤੀ ਕਾਨੂੰਨ ਦੇ ਤਹਿਤ ਕੇਸ ਨਹੀਂ ਚਲਾਇਆ ਜਾ ਸਕਦਾ ਹੈ । ਇਸੇ ਤਰ੍ਹਾਂ ਉਹ ਸਮੁੰਦਰੀ ਫੌਜੀ ਬਰੀ ਹੋ ਗਏ ਸਨ ।