ਬਿਉਰੋ ਰਿਪੋਰਟ – ਦਿੱਲ਼ੀ ਦੀ ਮੁੱਖ ਮੰਤਰੀ ਆਤਿਸ਼ੀ (Delhi Cm Atishi) ਦਾ ਫਲੈਗ ਸਟਾਫ ਰੋਡ ਸਥਿਤ ਮੁੱਖ ਮੰਤਰੀ ਦਾ ਘਰ ਸੀਲ (Delhi Cm House sealed) ਕਰ ਦਿੱਤਾ ਗਿਆ ਹੈ । PWD ਨੇ ਘਰ ਤੋਂ ਸਮਾਨ ਬਾਹਰ ਕੱਢ ਦਿੱਤਾ ਹੈ । ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 4 ਅਕਤੂਬਰ ਨੂੰ ਘਰ ਖਾਲੀ ਕੀਤਾ ਸੀ ਦੋ ਦਿਨ ਪਹਿਲਾਂ ਹੀ ਆਤਿਸ਼ੀ ਇਸੇ ਘਰ ਵਿੱਚ ਰਹਿਣ ਲਈ ਆਈ ਸੀ ।
PWD ਦੇ ਅਧਿਕਾਰੀ ਬੁੱਧਵਾਰ ਸਵੇਰ 11-11:30 ਵਜੇ ਮੁੱਖ ਮੰਤਰੀ ਦੇ ਘਰ ਪਹੁੰਚੇ । ਉਨ੍ਹਾਂ ਦੇ ਮੁਤਾਬਿਕ ਘਰ ਹੈਂਡਓਵਰ ਕਰਨ ਦੇ ਨਿਯਮਾਂ ਦਾ ਪਾਲਨ ਨਹੀਂ ਕੀਤਾ ਗਿਆ ਹੈ । ਆਤਿਸ਼ੀ ਦੇ ਕੋਲ ਇਸ ਘਰ ਦੀਆਂ ਚਾਬੀਆਂ ਸਨ । ਪਰ ਉਨ੍ਹਾਂ ਦੇ ਕੋਲ ਘਰ ਅਲਾਟ ਕਰਨ ਦੇ ਅਧਿਕਾਰਕ ਕਾਗਜ਼ਾਦ ਨਹੀਂ ਸਨ । ਅਧਿਕਾਰੀਆਂ ਨੇ ਦੁਪਹਿਰ ਵੇਲੇ ਘਰ ਦੀਆਂ ਚਾਬੀਆਂ ਲੈ ਲਈਆਂ।
ਇਸ ਨੂੰ ਲੈਕੇ ਸੀਐੱਮ ਦਫਤਰ ਨੇ ਕਿਹਾ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੂੰ ਉਸ ਦਾ ਘਰ ਖਾਲੀ ਕਰਨ ਨੰ ਕਿਹਾ ਗਿਆ ਹੈ । LG ਨੇ ਬੀਜੇਪੀ ਦੇ ਕਹਿਣ ‘ਤੇ ਜ਼ਬਰਦਸਤੀ CM ਆਤਿਸ਼ੀ ਦਾ ਸਮਾਨ ਘਰ ਤੋਂ ਬਾਹਰ ਕੱਢਿਆ । ਸੀਐੱਮ ਦਾ ਘਰ ਕਿਸੇ ਵੱਡੇ ਬੀਜੇਪੀ ਆਗੂ ਨੂੰ ਦੇਣ ਦੀ ਤਿਆਰ ਚੱਲ ਰਹੀ ਹੈ । ਬੀਜੇਪੀ 27 ਸਾਲ ਤੋਂ ਦਿੱਲੀ ਵਿੱਚ ਸਰਕਾਰ ਤੋਂ ਬਾਹਰ ਹੈ । ਹੁਣ ਉਹ ਸੀਐੱਮ ਦਾ ਘਰ ‘ਤੇ ਕਬਜ਼ਾ ਕਰਨਾ ਚਾਹੁੰਦੀ ਹੈ ।
ਅਰਵਿੰਦ ਕੇਜਰੀਵਾਲ 4 ਅਕਤੂਬਰ ਨੂੰ ਦੁਪਹਿਰ ਲੁਟੀਅੰਸ ਦਿੱਲੀ ਦੇ ਫਿਰੋਜ਼ਸ਼ਾਹ ਰੋਡ ਦੇ ਬੰਗਲਾ ਨੰਬਰ -5 ਵਿੱਚ ਸ਼ਿਫਟ ਹੋ ਗਏ । ਇਹ ਬੰਗਲਾ ਪੰਜਾਬ ਵਿੱਚ AAP ਦੇ ਰਾਜਸਭਾ ਐੱਮਪੀ ਅਸ਼ੋਕ ਮਿੱਤਲ ਨੂੰ ਦਿੱਤਾ ਗਿਆ ਸੀ ।