ਬਿਊਰੋ ਰਿਪੋਰਟ : ਮਲਟੀਪਲੈਕਸ ਚੇਨ PVR ਆਈਨਾਕਸ (INOX) ਨੇ ਖਾਣ-ਪਾਣ ਦੇ ਸਮਾਨ ਦੀ ਕੀਮਤ ਵਿੱਚ 40% ਦੀ ਕਮੀ ਕਰ ਦਿੱਤੀ ਹੈ । ਕੰਪਨੀ ਨੂੰ ਸੋਸ਼ਲ ਮੀਡੀਆ ‘ਤੇ ਆਪਣੀ ਦਰਾਂ ਨੂੰ ਲੈਕੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਕੰਪਨੀ ਨੇ ਹੁਣ 99 ਰੁਪਏ ਵਿੱਚ ਫੂਡ ਕਾਮਬੋ ਪੇਸ਼ ਕੀਤਾ ਹੈ । ਉਧਰ GST ਕਾਉਂਨਸਿਲ ਨੇ 11 ਜੁਲਾਈ ਨੂੰ ਸਿਨੇਮਾ ਹਾਲ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦੇ ਬਿੱਲ ਵਿੱਚ ਲੱਗਣ ਵਾਲੇ GST ਨੂੰ 18% ਤੋਂ ਘੱਟ ਕਰਕੇ 5% ਕਰ ਦਿੱਤਾ ਹੈ । ਇਸ ਫੈਸਲੇ ਦਾ ਪੋਜ਼ੀਟਿਵ ਅਸਰ ਮਲਟੀਪਲੈਕਸ ਵਿੱਚ ਨਜ਼ਰ ਆ ਰਿਹਾ ਹੈ ਜਿਸ ਨੂੰ OTT ਪਲੇਟਫਾਰਮ ਤੋਂ ਕਰੜੀ ਚੁਣੌਤੀ ਮਿਲ ਰਹੀ ਸੀ ।
ਇਸ ਸਾਲ ਦੇ ਸ਼ੁਰੂਆਤ ਵਿੱਚ OTT ਨਾਲ ਮੁਕਾਬਲੇ ਦੇ ਲਈ ਆਈਨਾਕਸ ਅਤੇ PVR ਨੇ ਮਰਜਨ ਕਰ ਲਿਆ ਸੀ । ਮਰਜਰ ਦੇ ਬਾਅਦ 1500 ਤੋਂ ਜ਼ਿਆਦਾ ਸਕ੍ਰੀਨ ਦੇ ਨਾਲ ਭਾਰਤ ਦੀ ਸਭ ਤੋਂ ਵੱਡੀ ਅਤੇ ਦੁਨੀਆ ਦੀ ਪੰਜਵੀਂ ਮਲਟੀ ਪਲੈਕਸ ਚੇਨ ਬਣ ਗਈ । ਟਾਪ ‘ਤੇ ANC ਥਿਏਟਰ ਹੈ ਜਿਸ ਦੀ 10,500 ਸਕ੍ਰੀਨ ਹਨ ।
ਕੰਪਨੀ ਦੀ ਵੈਬਸਾਈਟ ਦੇ ਮੁਤਾਬਿਕ ਇਸ ਵੇਲੇ ਭਾਰਤ ਅਤੇ ਸ੍ਰੀਲੰਕਾ ਦੇ 114 ਸ਼ਹਿਰਾਂ ਵਿੱਚ ਉਸ ਦੀ 360 ਜਾਇਦਾਦ ਤੇ 1600 ਤੋਂ ਜ਼ਿਆਦਾ ਸਕ੍ਰੀਨ ਹਨ । ਹਾਲ ਵੀ ਵਿੱਚ ਉਸ ਨੇ ਦਿੱਲੀ ਅਤੇ ਅਹਿਮਦਾਬਾਦ ਵਿੱਚ 15 ਸਕ੍ਰਈਨ ਓਪਨ ਕੀਤੀ ਹੈ । ਅਗਲੇ 5 ਸਾਲ ਵਿੱਚ ਸਕ੍ਰੀਨ ਦੀ ਗਿਣਤੀ 3,000 ਤੋਂ 4,000 ਲਿਜਾਉਣ ਦਾ ਪਲਾਨ ਹੈ ।