Punjab

ਪੰਜਾਬ ਰਾਜਭਵਨ ਦੇ ਮੁਲਾਜ਼ਮ ਨੂੰ ਲੈਕੇ ਮਾੜੀ ਖਬਰ ! ਵੀਡੀਓ ਜਾਰੀ ਕਰਕੇ ਕੀਤਾ ਵੱਡਾ ਖੁਲਾਸਾ ! ਫਿਰ ਚੁੱਕਿਆ ਇਹ ਕਦਮ

ਬਿਊਰੋ ਰਿਪੋਰਟ : ਰਾਜਭਵਨ ਵਿੱਚ ਤਾਇਨਾਤ ਇੱਕ ਮੁਲਾਜ਼ਮ ਨੇ ਸ਼ਨਿੱਚਰਵਾਰ ਨੂੰ ਦੁਪਹਿਰ ਲਾਈਵ ਹੋਕੇ ਆਪਣੀ ਜ਼ਿੰਦਗੀ ਦੇ ਸਾਹਾਂ ਨੂੰ ਖਤਮ ਕਰ ਲਿਆ । ਉਸ ਦੀ ਲਾਸ਼ ਸੈਕਟਰ 7 ਬੀ ਵਿੱਚ ਚੁੰਨੀ ਨਾਲ ਮਿਲੀ । ਪੁਲਿਸ ਨੇ ਵੀਡੀਓ ਦੇ ਅਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਇਸ ਵੀਡੀਓ ਵਿੱਚ ਮ੍ਰਿਤਕ ਨੇ ਮਰਨ ਤੋਂ ਪਹਿਲਾਂ ਰਾਜਭਵਨ ਵਿੱਚ ਤਾਇਨਾਤ ਕੇਅਰਟੇਕਰ ਇੰਦਰਪ੍ਰੀਤ ਅਤੇ ਕੰਟ੍ਰੋਲਰ ਕੋਹਲੀ ਦਾ ਨਾਂ ਲਿਆ ਹੈ ।

ਮ੍ਰਿਤਕ ਦੀ ਪਛਾਣ ਲਾਲਚੰਦ ਦੇ ਰੂਪ ਵਿੱਚ ਹੋਈ ਹੈ। ਸਵੇਰ 10.30 ਵਜੇ ਦੇ ਕਰੀਬ ਮ੍ਰਿਤਕ ਦੀ ਪਤਨੀ ਘਰ ਵਿੱਚੋ ਕਿਸੇ ਕੰਮ ‘ਤੇ ਚੱਲੀ ਗਈ ਸੀ । ਉਸ ਤੋਂ ਬਾਅਦ ਪਤੀ ਨੇ ਆਪਣਾ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ । ਪਤਨੀ ਦੀ ਚੁੰਨੀ ਲਈ ਅਤੇ ਫਿਰ ਆਪਣੀ ਜਾਨ ਦੇ ਦਿੱਤੀ । ਪਤਨੀ ਜਦੋਂ ਘਰ ਪਹੁੰਚੀ ਤਾਂ ਉਸ ਦੇ ਹੋਸ਼ ਉੱਡ ਗਏ । ਗੁਆਂਢੀਆਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ । ਪੁਲਿਸ ਨੇ ਪਤਨੀ ਦੇ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਵੀਡੀਓ ਵਿੱਚ ਮੁਲਜ਼ਮਾਂ ‘ਤੇ ਲਗਾਏ ਪਰੇਸ਼ਾਨ ਕਰਨ ਦੇ ਇਲਜ਼ਾਮ

ਲਾਲਚੰਦ ਨੇ ਮਰਨ ਤੋਂ ਪਹਿਲਾਂ ਵੀਡੀਓ ਵਿੱਚ ਕਿਹਾ ਕਿ ਰਾਜਭਵਨ ਵਿੱਚ ਤਾਇਨਾਤ ਕੇਅਰਟੇਕਰ ਇੰਦਰਪ੍ਰੀਤ ਸਿੰਘ ਅਤੇ ਸਾਥੀ ਸੀਓ ਕੋਹਲੀ ਮੌਤ ਦਾ ਜ਼ਿੰਮਵਾਰ ਹੈ । ਉਸ ਨੇ ਕਿਹਾ ਉਸ ਦੇ ਪੈਰ ਵਿੱਚ ਸੱਟ ਲੱਗਣ ਦੇ ਬਾਅਦ ਲੋਹੇ ਦੀ ਰਾਡ ਪਾਈ ਗਈ ਸੀ । ਇਸ ਦੇ ਬਾਵਜੂਦ ਉਸ ਤੋਂ ਭਾਰੀ ਕੰਮ ਕਰਵਾਇਆ ਜਾਂਦਾ ਸੀ । ਮਨਾ ਕਰਨ ‘ਤੇ 2018 ਤੋਂ 2023 ਤੱਕ ਗਲਤ ਤਰੀਕੇ ਨਾਲ ਉਸ ‘ਤੇ 3.5 ਲੱਖ ਰੁਪਏ ਦੀ ਰਿਕਵਰੀ ਪਾਈ ਗਈ । ਜਿਸ ਦੀ ਵਜ੍ਹਾ ਕਰਕੇ ਉਸ ਦੀ ਤਨਖਾਹ ਤੋਂ ਹਰ ਮਹੀਨੇ 10 ਹਜ਼ਾਰ ਰੁਪਏ ਕੱਟਣੇ ਸ਼ੁਰੂ ਕਰ ਦਿੱਤੇ।

ਲਾਲਚੰਦ ਨੇ ਪੁਲਿਸ ਨੂੰ ਰਾਜਭਵਨ ਵਿੱਚ ਹੋਰ ਮੁਲਾਜ਼ਮਾਂ ਦੇ ਬਿਆਨ ਵੀ ਦਰਜ ਕਰਨ ਲਈ ਕਿਹਾ ਹੈ । ਉਸ ਨੇ ਕਿਹਾ ਹੈ ਰਾਜਭਵਨ ਦੇ ਹੋਰ ਮੁਲਾਜ਼ਮਾਂ ਦੇ ਬਿਆਨ ਕਰਨ ਨਾਲ ਇੰਦਰਜੀਤ ਸਿੰਘ ਦੀ ਹਰ ਹਰਕਤ ਸਾਹਮਣੇ ਆ ਜਾਵੇਗੀ । ਕਈ ਵਾਰ ਉਸ ਦੀ ਪਤਨੀ ਅਤੇ ਬੱਚੇ ਉੱਚ ਅਧਿਕਾਰੀਆਂ ਨੂੰ ਮਿਲਣ ਗਏ ਤਾਂ ਉਨ੍ਹਾਂ ਨੂੰ ਚਾਰ ਵਜੇ ਤੱਕ ਬਿਠਾਕੇ ਵਾਪਸ ਭੇਜ ਦਿੱਤਾ । ਜਿਸ ਦੇ ਬਾਅਦ ਉਹ ਪਰੇਸ਼ਾਨ ਹੋਕੇ ਇਹ ਕਦਮ ਚੁੱਕ ਰਿਹਾ ਹੈ ।