India Punjab

ਪੰਜਾਬ,ਹਰਿਆਣਾ ਤੇ ਚੰਡੀਗੜ੍ਹ ‘ਚ ਮੁੜ ਤੋਂ ਵਜਣਗੇ ਸਾਇਰਨ ! ਨਵੀਂ ਤਰੀਕ ਦਾ ਐਲਾਨ

ਬਿਉਰੋ ਰਿਪੋਰਟ – ਆਪਰੇਸ਼ਨ ਸ਼ੀਲਡ ਦੇ ਤਹਿਤ ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਵਿੱਚ ਹੁਣ 31 ਮਈ ਨੂੰ ਮੌਕ ਡ੍ਰਿਲ ਅਤੇ ਬਲੈਕਆਉਟ ਹੋਵੇਗਾ। ਕੇਂਦਰ ਸਰਕਾਰ ਨੇ ਮੌਕ ਡ੍ਰਿਲ ਲਈ ਨਵੀਂ ਤਾਰੀਕ ਤੈਅ ਕੀਤੀ ਹੈ। ਬੁੱਧਵਾਰ ਸ਼ਾਮ ਨੂੰ ਕੇਂਦਰ ਸਰਕਾਰ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਡਰਿੱਲ ਵਿੱਚ ਹਵਾਈ ਹਮਲਿਆਂ ਤੋਂ ਬਚਣ ਦਾ ਅਭਿਆਸ ਕੀਤਾ ਜਾਵੇਗਾ। ਇਸਦੇ ਨਾਲ ਹੀ ਸੁਰੱਖਿਆ ਅਤੇ ਐਮਰਜੈਂਸੀ ਪ੍ਰਬੰਧਾਂ ਨੂੰ ਵੀ ਪਰਖਿਆ ਜਾਵੇਗਾ । ਇਸ ਤੋਂ ਪਹਿਲਾਂ 7 ਮਈ ਨੂੰ ਮੌਕ ਡਰਿੱਲ ਕੀਤੀ ਗਈ ਸੀ। ਇਸ ਦੌਰਾਨ ਹਵਾਈ ਹਮਲਿਆਂ ਦੀ ਚੇਤਾਵਨੀ ਲਈ ਸਾਇਰੇਨ ਵਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ।

ਮਾਕ ਡਰਿੱਲ ਅਤੇ ਬਲੈਕਆਉਟ ਦੇ ਜ਼ਰੀਏ ਸਰਕਾਰ ਦਾ ਮਕਸਦ ਸੂਬੇ ਵਿੱਚ ਐਮਰਜੈਂਸੀ ਤਿਆਰੀਆਂ ਨੂੰ ਪਰਖਨਾ ਅਤੇ ਯੁੱਧ ਜਾਂ ਹਵਾਈ ਹਮਲਿਆਂ ਦੇ ਮੌਕੇ ‘ਤੇ ਜਵਾਬ ਦੇਣ ਦੀ ਸਮਰੱਥਾ ਨੂੰ ਵਧਾਉਣਾ ਹੈ। ਮੁਸ਼ਕਿਲ ਦੇ ਵੇਲੇ ਜਲਦੀ ਅਤੇ ਸਹੀ ਮਦਦ ਮਿਲ ਸਕੇ,ਆਮ ਲੋਕਾਂ,ਸੁਰੱਖਿਆ ਬਲਾਂ ਅਤੇ ਪ੍ਰਸ਼ਾਸਨ ਦੇ ਵਿਚਕਾਰ ਵਧੀਆ ਤਾਲਮੇਲ ਹੋਵੇ,ਇਸਨੂੰ ਯਕੀਨੀ ਬਣਾਉਣਾ ਹੈ। ਇਸ ਅਭਿਆਸ ਦੌਰਾਨ ਹਵਾਈ ਜਾਂ ਡ੍ਰੋਨ ਹਮਲੇ ਦੇ ਵੇਲੇ ਪੈਦਾ ਹੋਈ ਸਥਿਤੀ ਦੇ ਮੁਤਾਬਕ ਕਮੀਵਾਂ ਨੂੰ ਪਰਖ ਕੇ ਉਨ੍ਹਾਂ ਨੂੰ ਅਗੇ ਲਈ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ।

ਪੰਜਾਬ ਦੇ 6 ਜਿਲ੍ਹਿਆਂ ਦੀ ਸਰਹੱਦ ਪਾਕਿਸਤਾਨ ਦੇ ਨਾਲ ਹੈ। ਆਪਰੇਸ਼ਨ ਸਿੰਦੂਰ ਦੇ ਬਾਅਦ ਪਾਕਿਸਤਾਨ ਨੇ ਜਦੋਂ ਭਾਰਤ ‘ਤੇ ਡਰੋਨ ਅਤੇ ਮਿਸਾਈਲਾਂ ਚਲਾਈਆਂ ਤਾਂ ਸਭ ਤੋਂ ਜ਼ਿਆਦਾ ਅਸਰ ਸਰਹੱਦੀ ਜ਼ਿਲ੍ਹਿਆਂ ਵਿੱਚ ਵੇਖਣ ਨੂੰ ਮਿਲਿਆ ਸੀ ।