ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੀ ਮਦਦ ਨਾਲ 4 ਮੁਲਜ਼ਮਾਂ ਤੋਂ 1 IED ,2 9MM ਪਿਸਟਲ, 3 ਗ੍ਰੇਨੇਡ ਫੜੇ

‘ਦ ਖ਼ਾਲਸ ਬਿਊਰੋ : ਅਜ਼ਾਦੀ ਦਿਹਾੜੇ ਦੇ ਚੰਦ ਘੰਟੇ ਪਹਿਲਾਂ ਪੰਜਾਬ ਅਤੇ ਦਿੱਲੀ ਪੁਲਿਸ ਦੇ ਸਾਂਝੇ ਆਪਰੇਸ਼ਨ ਨਾਲ ਦਹਿ ਸ਼ਤ ਗਰਦੀ ਦੀ ਵੱਡੀ ਸਾਜਿਸ਼ ਨੂੰ ਨਾਕਾਮ ਕੀਤਾ ਗਿਆ ਹੈ। ਪੁਲਿਸ ਨੇ ਪਾਕਿਸਤਾਨ ਅਤੇ ISI ਦੇ 4 ਮੋਡੀਉਲ ਨੂੰ ਗ੍ਰਿਫਤਾਰਕੀਤਾ ਹੈ। ਉਨ੍ਹਾਂ ਤੋਂ (P-86) 3 ਗ੍ਰੇਨੇਡ, I IED, 2 9MM ਦੀ ਪਿਸਟਲ ਅਤੇ 40 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ।

ਪੁਲਿਸ ਮੁਤਾਬਿਕ ਇੰਨਾਂ ਚਾਰੋ ਮੋਡੀਉਲ ਦਾ ਸਬੰਧ ਕੈਨੇਡਾ ਵਿੱਚ ਬੈਠੇ ਦਹਿ ਸ਼ ਤਗਰਦ ਅਰਸ਼ ਡੱਲਾ ਅਤੇ ਆਸਟ੍ਰੇਲੀਆ ਦੇ ਗੁਰਜੰਟ ਸਿੰਘ ਨਾਲ ਹੈ। ਪੁਲਿਸ ਨੇ ਇੰਨਾਂ ਤੋਂ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ ਇੰਨਾਂ ਦੇ ਮਨਸੂਬਾ ਕੀ ਸੀ ? ਕੀ 15 ਅਗਸਤ ਨੂੰ ਇਹ ਕਿਸੇ ਸਾਜਿਸ਼ ਨੂੰ ਅੰਜਾਮ ਦੇਣ ਵਾਲੇ ਸਨ ਜਾਂ ਇੰਨਾਂ ਦੀ ਜ਼ਿੰਮੇਵਾਰੀ ਸਿਰਫ਼ ਹਥਿ ਆਰ ਪਹੁੰਚ ਤੱਕ ਸੀ ਅਤੇ ਸਾਜਿਸ਼ ਨੂੰ ਅੰਜਾਮ ਕਿਸੇ ਹੋਰ ਨੇ ਦੇਣਾ ਸੀ। ਪੰਜਾਬ ਦੀ ਸੁਰੱਖਿਆ ਨੂੰ ਵੇਖ ਦੇ ਹੋਏ ਪੰਜਾਬ ਪੁਲਿਸ ਦੀ ਇਹ ਇੱਕ ਵੱਡੀ ਕਾਮਯਾਬੀ ਹੈ,ਵੈਸੇ ਵੀ ਡੀਜੀਪੀ ਪੰਜਾਬ ਵੱਲੋਂ ਅਜ਼ਾਦੀ ਦਿਹਾੜੇ ਨੂੰ ਵੇਖ ਦੇ ਹੋਏ ਚੱਪੇ-ਚੱਪੇ ‘ਤੇ ਸੁਰੱਖਿਆ ਵਧਾਈ ਹੋਈ ਹੈ।

15 ਅਗਸਤ ਸੁਰੱਖਿਆ ਦੇ ਸਖ਼ਤ ਪ੍ਰਬੰਧ

15 ਅਗਸਤ ਦੇ ਮਦੇਨਜ਼ਰ ਪੂਰੇ ਸੂਬੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਵਿੱਚ ਝੰਡਾ ਲਹਿਰਾਉਣਗੇ ਜਿੱਥੇ ਸੀਨੀਅਰ ਅਧਿਕਾਰੀ ਸੁਰੱਖਿਆ ਪ੍ਰਬੰਧ ਵਿੱਚ ਲੱਗੇ ਹੋਏ ਹਨ। ਮੁੱਖ ਮੰਤਰੀ ਦੀ ਸੁਰੱਖਿਆ ਲਈ ਚਾਰ ਲੇਅਰ ਤਿਆਰ ਕੀਤੀ ਗਈ ਹੈ, ਇਸ ਦੇ ਨਾਲ ਧਾਰਮਿਕ,ਸਮਾਜਿਕ ਆਗੂਆਂ ਦੀ ਸੁਰੱਖਿਆ ਵੀ ਕਰੜੀ ਕੀਤੀ ਗਈ ਹੈ । ਕਿਉਂਕਿ ਉਨ੍ਹਾਂ ਨੂੰ ਵੀ ਲਗਾਤਾਰ ਧ ਮਕੀ ਮਿਲ ਰਹੀ ਸੀ। ਸ਼ੱਕੀ ਲੋਕਾਂ ‘ਤੇ ਨਜ਼ਰ ਰੱਖਣ ਦੇ ਲਈ ਸੁਰੱਖਿਆ ਵੈਨਾਂ ‘ਤੇ ਕੈਮਰੇ ਲਗਾਏ ਗਏ ਹਨ। ਸਟੇਡੀਅਮ ਦੇ ਅੰਦਰ ਅਤੇ ਬਾਹਰ ਆਉਣ ਵਾਲੇ ਦਰਵਾਜ਼ਿਆਂ ‘ਤੇ ਸੁਰੱਖਿਆ ਵੈਨਾਂ ਦੀ ਤੈਨਾਤੀ ਕੀਤੀ ਗਈ ਹੈ। ਲੁਧਿਆਣਾ ਦੇ ਫਵਾਰਾ ਚੌਕ ‘ਤੇ ਸੁਰੱਖਿਆ ਦੀ ਪਹਿਲੀ ਲੇਅਰ ਹੋਵੇਗਾ, ਦੂਜੀ ਲੇਅਰ ਰਖਬਾਗ ਦੇ ਕੋਲ ਹੋਵੇਗੀ। ਤੀਜੀ ਸਟੇਅਮ ਦੇ ਐਂਟਰੀ ਪੁਆਇੰਟ ‘ਤੇ ਹੋਵੇਗੀ ਚੌਥੀ VVIP ਦੀ ਐਂਟਰੀ ‘ਤੇ ਹੋਵੇਗੀ,ਇੱਥੇ ਸਾਰੇ ਮੁਲਾਜ਼ਮ ਆਧੁਨਿਕ ਹਥਿਆਰਾਂ ਨਾਲ ਲੈਸ ਹੋਣਗੇ,ਸੁਰੱਖਿਆ ਇੰਤਜ਼ਾਮਾਂ ਨੂੰ ਲੈਕੇ ਪੁਲਿਸ ਵੱਲੋਂ ਫਲੈਗ ਮਾਰਚ ਵੀ ਕੱਢਿਆ ਗਿਆ ਹੈ