ਕਾਂਗਰਸ ਨੇ ਸਪੀਕਰ ਨੂੰ ਮਿਲਕੇ ਵਿਧਾਨਸਭਾ ਸੈਸ਼ਨ ਵਧਾਉਣ ਦੀ ਮੰਗ ਕੀਤੀ
‘ਦ ਖ਼ਾਲਸ ਬਿਊਰੋ : ਕੇਂਦਰ ਦੀ ਪਾਰਲੀਮੈਂਟ ਅਤੇ ਸੂਬਿਆਂ ਦੀਆਂ ਵਿਧਾਨ ਸਭਾ ਉਹ ਮੰਚ ਹੁੰਦਾ ਹੈ ਜਿੱਥੇ ਵਿਧਾਇਕ ਆਪਣੇ ਹਲਕੇ,ਸੂਬੇ ਨਾਲ ਜੁੜੇ ਜਨਤਾ ਦੇ ਮੁੱਦੇ ਸਰਕਾਰ ਦੇ ਸਾਹਮਣੇ ਚੁੱਕ ਦੇ ਨੇ ਅਤੇ ਜਵਾਬ ਦੀ ਉਮੀਦ ਕਰਦੇ ਨੇ,ਪਰ ਲਗਾਤਾਰ ਵੇਖਿਆ ਜਾ ਰਿਹਾ ਹੈ ਕਿ ਕੇਂਦਰ ਤੋਂ ਲੈ ਕੇ ਸੂਬਿਆਂ ਦੀ ਵਿਧਾਨ ਸਭਾ ਦੇ ਸੈਸ਼ਨ ਦੀ ਮਿਆਦ ਸਿਰਫ਼ 2 ਤੋਂ 5 ਦਿਨਾਂ ਦੇ ਅੰਦਰ ਹੀ ਸਿਮਟ ਕੇ ਰਹਿ ਗਈ ਹੈ । ਪੰਜਾਬ ਵਿੱਚ ਸੱਤਾ ਦਾ ਸੁੱਖ ਮਾਣ ਰਹੀ ਆਮ ਆਦਮੀ ਪਾਰਟੀ ਜਦੋਂ ਵਿਰੋਧੀ ਧਿਰ ਵਿੱਚ ਸੀ ਤਾਂ ਵਾਰ-ਵਾਰ ਸੈਸ਼ਨ ਦਾ ਸਮਾਂ ਘੱਟ ਹੋਣ ‘ਤੇ ਕਾਂਗਰਸ ਸਰਕਾਰ ਨੂੰ ਘੇਰ ਦੀ ਸੀ ਅਤੇ ਸੈਸ਼ਨ ਤੋਂ ਪਹਿਲਾਂ ਸਪੀਕਰ ਨੂੰ ਮਿਲਕੇ ਸੈਸ਼ਨ ਦਾ ਸਮਾਂ ਵਧਾਉਣ ਦੀ ਮੰਗ ਕਰਦੀ ਸੀ ।
ਪਰ ਹੁਣ ਜਦੋਂ ਆਪ ਵਜ਼ਾਰਤ ਵਿੱਚ ਆਈ ਤਾਂ ਆਪਣਾ ਪਹਿਲਾਂ ਬਜਟ ਸੈਸ਼ਨ ਸਿਰਫ਼ 5 ਦਿਨਾਂ ਦਾ ਹੀ ਰੱਖਿਆ ਹੁਣ ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਪੀਕਰ ਕੁਲਤਾਰ ਸੰਧਵਾਂ ਨੂੰ ਸੈਸ਼ਨ ਦਾ ਸਮਾਂ ਵਧਾਉਣ ਦਾ ਮੰਗ ਪੱਤਰ ਸੌਂਪ ਰਹੇ ਨੇ। ਕੁੱਲ ਮਿਲਾਕੇ ਇਹ ਦੋਵੇ ਤਸਵੀਰਾਂ ਸਿਆਸੀ ਪਾਰਟੀਆਂ ਦੇ ਸੱਤਾ ਤੋਂ ਬਾਹਰ ਅਤੇ ਅੰਦਰ ਦੀਆਂ ਪੋਲ ਖੋਲ੍ਹ ਰਹੀਆਂ ਨੇ, ਤੁਹਾਨੂੰ ਅੰਕੜੇ ਜਾਣ ਕੇ ਹੈਰਾਨੀ ਹੋਵੇਗੀ ਪਿਛਲੇ 4 ਦਹਾਕਿਆਂ ਵਿੱਚ ਪੰਜਾਬ ਅਤੇ ਹਰਿਆਣਾ ਦੇਸ਼ ਦੇ ਅਜਿਹੇ ਸੂਬਿਆਂ ਵਿੱਚ ਸ਼ੁਮਾਰ ਨੇ ਜਿੱਥੇ ਸਾਲ ਵਿੱਚ ਵਿਧਾਨ ਸਭਾ ਦਾ ਸੈਸ਼ਨ ਸਭ ਤੋਂ ਛੋਟਾ ਹੁੰਦਾ ਹੈ,ਅੰਕੜਿਆਂ ਦੇ ਜ਼ਰੀਏ ਤੁਹਾਨੂੰ ਸਮਝਾਉਂਦੇ ਹਾਂ।
ਪੰਜਾਬ ਵਿੱਚ ਸਾਲ ‘ਚ 15 ਦਿਨਾਂ ਦਾ ਸੈਸ਼ਨ
1966 ਵਿੱਚ ਪੰਜਾਬ ਦਾ ਮੁੜ ਗਠਨ ਹੋਇਆ ਸੀ।1967 ਸਭ ਤੋਂ ਵਧ ਵਿਧਾਨ ਸਭਾ ਦੀਆਂ 42 ਸਿਟਿੰਗਸ ਹੋਇਆ ਸਨ ਅਤੇ ਉਸ ਤੋਂ ਬਾਅਦ ਇਹ ਅੰਕੜਾ ਲੱਗਾਤਾਰ ਘੱਟ ਹੁੰਦਾ ਰਿਹਾ। 1971, 1985, 2021 ਵਿੱਚ ਵਿਧਾਨ ਸਭਾ ਦੀਆਂ ਸਿਰਫ਼ 11 ਸਿਟਿੰਗ ਹੋਇਆ ਨੇ,ਜਦਕਿ ਪਿਛਲੇ 1 ਦਹਾਕੇ ਦੀ ਐਵਰੇਜ ਕਰੀਏ ਤਾਂ ਸਾਲ ਵਿੱਚ 15, ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕੀ ਕਿਸ ਤਰ੍ਹਾਂ ਸੱਤਾ ਵਿੱਚ ਆਉਣ ਤੋਂ ਬਾਅਦ ਪਾਰਟੀ ਵਿਧਾਨ ਸਭਾ ਸੈਸ਼ਨ ਬੁਲਾਉਣ ਨੂੰ ਲੈਕੇ ਆਪਣਾ ਸਟੈਂਡ ਬਦਲ ਲੈਂਦੀਆਂ ਨੇ, ਜਦਕਿ ਭਾਰਤ ਵਿੱਚ ਉਡੀਸ਼ਾ, ਕੇਰਨਾ ਅਤੇ ਵਿਦੇਸ਼ ਵਿੱਚ ਅਮਰੀਕਾ ਅਤੇ ਕੈਨੇਡਾ ਵਰਗੇ ਮੁਲਕ ਅਜਿਹੇ ਵੀ ਨੇ ਜਿੱਥੇ ਦੀਆਂ ਵਿਧਾਨ ਸਭਾ ਅਤੇ ਪਾਰਲੀਮੈਂਟਾਂ ਵਿੱਚ ਲੰਮੇ-ਲੰਮੇ ਸੈਸ਼ਨ ਬੁਲਾਏ ਜਾਂਦੇ ਨੇ ਤਾਂ ਕਿ ਵਧ ਤੋਂ ਵਧ ਲੋਕਾਂ ਦੇ ਮੁੱਦਿਆਂ ਨੂੰ ਚੁੱਕਿਆ ਜਾਵੇ।
ਉਡੀਸ਼ਾ ਤੇ ਕੇਰਲਾ ਵਿਧਾਨਸਭਾ ਸੈਸ਼ਨ ਦਾ ਵਧ ਸਮਾਂ
ਰਿਪੋਰਟ ਮੁਤਾਬਿਕ ਭਾਰਤ ਵਿੱਚ ਉਡੀਸ਼ਾ ਅਤੇ ਕੇਰਲਾ ਅਜਿਹੇ ਸੂਬੇ ਨੇ ਜਿੱਥੇ ਸਭ ਤੋਂ ਵਧ ਦਿਨ ਤੱਕ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਂਦਾ ਹੈ,ਉਡੀਸ਼ਾ ਵਿੱਚ ਸਾਲ ਵਿੱਚ ਔਸਤਨ 46 ਸਿਟਿੰਗ ਹੁੰਦਿਆਂ ਨੇ ਜਦਕਿ ਕੇਰਲਾ ਵਿੱਚ 43 ਸਿਟਿੰਗ,ਜਦਕਿ ਲੋਕ ਸਭਾ ਵਿੱਚ 63 ਦਿਨਾਂ ਦੀ ਸਿਟਿੰਗ ਹੁੰਦੀ ਹੈ।
ਅਮਰੀਕਾ ਤੇ ਕੈਨੇਡਾ ‘ਚ ਸੈਸ਼ਨ ਦੀ ਮਿਆਦ ਲੰਮੀ
ਅਮਰੀਕਾ ਵਿੱਚ 2020 ਵਿੱਚ HOSE OF REPRESENTATIVE ਦਾ ਸੈਸ਼ਨ 163 ਦਿਨਾਂ ਦਾ ਸੀ ਜਦਕਿ HOSE OF COMMONS ਵਿੱਚ 144 ਸਿਟਿੰਗ ਸੀ, ਅਮਰੀਕਾ ਵਿੱਚ ਔਸਤਨ ਸਟਿੰਗ 150 ਦਿਨ ਦੀ ਹੁੰਦੀ ਹੈ ਜਦਕਿ ਕੈਨੇਡਾ ਦੀ ਪਾਰਲੀਮੈਂਟ ਦੇ HOUSE OF COMMON ਦੀ 127 ਦਿਨਾਂ ਦੀ ਸਟਿੰਗ ਹੁੰਦੀ ਹੈ, ਇੰਨਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿਸ ਤਰ੍ਹਾਂ ਨਾਲ ਵਿਦੇਸ਼ਾਂ ਵਿੱਚ ਲੋਕਾਂ ਦੇ ਮੁੱਦੇ ਚੁੱਕਣ ਦੇ ਲਈ ਪਾਰਲੀਮੈਂਟ ਦਾ ਸੈਸ਼ਨ ਵਧ ਤੋਂ ਵਧ ਸਮੇਂ ਲਈ ਬੁਲਾਇਆ ਜਾਂਦਾ ਹੈ।