Punjab

ਮੌਸਮ ਵਿਭਾਗ ਦੀ ਪੰਜਾਬ ‘ਚ ਮੀਂਹ ਨੂੰ ਲੈ ਕੇ ਸਭ ਤੋਂ ਤਾਜ਼ਾ ਭਵਿੱਖਵਾਣੀ !

ਬਿਊਰੋ ਰਿਪੋਰਟ : ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਦੇ ਮੌਸਮ ਨੂੰ ਲੈਕੇ ਤਾਜ਼ਾ ਅਪਡੇਟ ਜਾਰੀ ਕਰ ਦਿੱਤੀ ਹੈ । ਵਿਭਾਗ ਨੇ ਭਵਿੱਖਵਾੜੀ ਕੀਤੀ ਹੈ ਕਿ ਪੰਜਾਬ ਵਿੱਚ ਇਸੇ ਤਰ੍ਹਾਂ ਮੀਂਹ ਪੈਂਦਾ ਰਹੇਗਾ ਪਰ ਔਖਾ ਸਮਾਂ ਲੱਗ ਗਿਆ ਹੈ । ਮੀਂਹ ਰਫਤਾਰ ਪਿਛਲੇ 4 ਦਿਨਾਂ ਵਾਂਗ ਨਹੀਂ ਰਹੇਗੀ ਪਰ ਮਾਸੂਨ ਹੋਣ ਦੀ ਵਜ੍ਹਾ ਕਰਕੇ ਮੀਂਹ ਜ਼ਰੂਰ ਪਏਗਾ । ਮੌਸਮ ਵਿਭਾਗ ਨੇ ਕਿਹਾ ਲੋਕਾਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਸੀ ਪਰ ਉਨ੍ਹਾਂ ਨੇ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ । ਮੌਸਮ ਵਿਭਾਗ ਨੇ ਹਿਮਾਚਲ,ਪੰਜਾਬ ਅਤੇ ਹਰਿਆਣਾ ਵਿੱਚ ਮੀਂਹ ਨਾਲ ਹੋਈ ਤਬਾਹੀ ਪਿੱਛੇ ਵੈਸਟਨ ਡਿਸਟਰਬੈਂਸ ਅਤੇ ਮਾਨਸੂਨ ਦੋਵਾਂ ਦਾ ਅਸਰ ਦੱਸਿਆ ।

ਕੀ ਹੁੰਦਾ ਹੈ ਪੱਛਮੀ ਗੜਬੜੀ ?

8 ਜੁਲਾਈ ਨੂੰ ਉੱਤਰ ਭਾਰਤ ਸਮੇਤ ਪੰਜਾਬ ਵਿੱਚ ਮੀਂਹ ਨੇ ਜਿਹੜਾ ਕਹਿਰ ਮਚਾਇਆ ਹੈ, ਉਸ ਦੇ ਪਿੱਛੇ ਮੌਸਮ ਵਿਭਾਗ ਮੁਤਾਬਿਕ ਪੱਛਮੀ ਗੜਬੜੀ ਅਤੇ ਮਾਨਸੂਨ ਦੋਵਾਂ ਦਾ ਮੇਲ ਹੈ । ਪਿਛਲੇ ਦਿਨਾਂ ਦੌਰਾਨ ਮੀਂਹ ਸਿਰਫ ਮਾਨਸੂਨ ਦੀ ਦੇਨ ਨਹੀਂ ਹੈ । ਇਸ ਸਾਲ ਮਾਨਸੂਨ ਦੇ ਨਾਲ ਪੱਛਮੀ ਗੜਬੜੀਆਂ ਵੀ ਟਕਰਾਈਆਂ । ਪੱਛਮੀ ਗੜਬੜੀ ਮੈਰੀਡੇਰੀਅਨ ਸਮੁੰਦਰ ਤੋਂ ਪਾਕਿਸਤਾਨ ਦੇ ਉੱਤੋਂ ਹੁੰਦਿਆ ਭਾਰਤ ਦੇ ਕਈ ਇਲਾਕਿਆਂ ਤੱਕ ਪਹੁੰਚਿਆ ਹੈ। 8 ਜੁਲਾਈ ਨੂੰ ਜਦੋਂ ਇਹ ਮਾਨਸੂਨ ਦੇ ਨਾਲ ਰਲਿਆ ਤਾਂ ਪੂਰੇ ਉੱਤਰ ਭਾਰਤ ਵਿੱਚ ਤੇਜ਼ ਮੀਂਹ ਸ਼ੁਰੂ ਹੋ ਗਿਆ । ਹਿਮਾਚਲ ਦੇ ਪਹਾੜਾਂ ਨਾਲ ਟਕਰਾਉਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਵਿੱਚ ਵੀ ਤੇਜ਼ ਮੀਂਹ ਵੇਖਣ ਨੂੰ ਮਿਲਿਆ । ਮੌਸਮ ਵਿਭਾਗ ਦੇ ਮੁਤਾਬਿਕ ਪੱਛਮੀ ਗੜਬੜੀ ਦਾ ਅੰਦਾਜ਼ਾ ਲਗਾਉਣਾ ਅਸਾਨ ਨਹੀਂ ਹੁੰਦਾ ਹੈ । ਇਸ ਦੇ ਆਉਣ ਤੋਂ 3 ਤੋਂ 4 ਦਿਨ ਪਹਿਲਾਂ ਇਸ ਬਾਰੇ ਪਤਾ ਚੱਲ ਦਾ ਹੈ ।

ਮੌਸਮ ਵਿਭਾਗ ਮੁਤਾਬਿਕ ਪੱਛਮੀ ਗੜਬੜੀ ਦਾ ਹੀ ਅਸਰ ਸੀ ਕਿ ਇਸ ਵਾਰ ਮਈ ਮਹੀਨੇ ਦੇ ਅੰਦਰ ਇੰਨੀ ਗਰਮੀ ਵੇਖਣ ਨੂੰ ਨਹੀਂ ਮਿਲੀ। ਵਿਭਾਗ ਨੇ ਕਿਹਾ ਪਹਿਲਾਂ ਵੀ ਕਈ ਵਾਰ ਪੱਛਮੀ ਗੜਬੜੀ ਵੇਖਣ ਨੂੰ ਮਿਲ ਦੀ ਹੈ ਪਰ ਇਸ ਵਾਰ ਇਸ ਦੀ ਰਫਤਾਰ ਕਾਫੀ ਤੇਜ਼ ਸੀ । ਮੌਸਮ ਵਿਭਾਗ ਵੀ ਇਸ ਨੂੰ ਵੇਖ ਕੇ ਹੈਰਾਨ ਹੋ ਗਏ । ਪੱਛਮੀ ਗੜਬੜੀ ਮਾਨਸੂਨ ਰੁੱਤ ਵਿੱਚ ਨਹੀਂ ਵੇਖੀ ਜਾਂਦੀ ਹੈ ਪਰ ਇਸ ਸੀਜ਼ਨ ਵਿੱਚ ਇਹ ਹੋਣਾ ਚਿੰਤਾ ਦਾ ਵਿਸ਼ਾ ਹੈ । ਇਸ ਤੋਂ ਸਾਫ ਹੁੰਦਾ ਹੈ ਕਿ ਇਹ ਵਾਤਾਵਰਣ ਵਿੱਚ ਬਦਲੇ ਮਾਹੌਲ ਵੱਲ ਇਸ਼ਾਰਾ ਕਰ ਰਿਹਾ ਹੈ ਜਿਸ ਤੋਂ ਅਲਰਟ ਰਹਿਣ ਦੀ ਜ਼ਰੂਰਤ ਹੈ ।