The Khalas Tv Blog Punjab ਜਥੇਦਾਰ ਦੇ ਬਿਆਨ ‘ਤੇ ਭਖੀ ਪੰਜਾਬ ਦੀ ਸਿਆਸਤ
Punjab

ਜਥੇਦਾਰ ਦੇ ਬਿਆਨ ‘ਤੇ ਭਖੀ ਪੰਜਾਬ ਦੀ ਸਿਆਸਤ

‘ਦ ਖ਼ਾਲਸ ਬਿਊਰੇ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਬਿਆਨ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਨੇ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹਰ ਸਿੱਖ ਲਾਇਸੈਂਸੀ ਹਥਿ ਆਰ ਰੱਖੇ। ਉਨ੍ਹਾਂ ਕਿਹਾ ਹਾਲਾਤ ਨੂੰ ਦੇਖਦਿਆਂ ਸਿੱਥ ਹਥਿ ਆਰ ਰੱਖਣ।

ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਇਸ ਬਿਆਨ ਨਾਲ ਪੰਜਾਬ ਦੀ ਸਿਆਸਤ ਵਿੱਚ ਹੜਕੰਮ ਮੱਚ ਗਿਆ ਹੈ। ਇਸੇ ਦੌਰਾਨ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਹੈ ਕਿ ਜਥੇਦਾਰ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ।ਗਰੇਵਾਲ ਨੇ ਆਖਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਉਨ੍ਹਾਂ ਨੂੰ ਆਪਣੇ ਬਿਆਨਾਂ ਉਤੇ ਗੌਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਬਾਦਲ ਪਰਿਵਾਰ ਬਾਰੇ ਸੋਚਦੇ ਹਨ ਕਿਉਂਕਿ ਉਹ ਸਿਆਸਤ ਵਿਚੋਂ ਬਾਹਰ ਹੋ ਰਹੇ ਹਨ।

ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਜਥੇਦਾਰ ਦੇ ਬਿਆਨ ਤੇ ਕਿਹਾ ਕਿ ਸਾਡੇ ਸਿੱਖ ਧਰਮ ਚ ਸ਼ਸ ਤਰ ਤੇ ਹਥਿਆਰ ਦੀ ਵੱਡੀ ਮਹੱਤਤਾ ਹੈ ਤੇ ਸਾਡੇ ਗੁਰੂਆਂ ਦਾ ਹੁਕਮ ਹੈ ਕਿ ਹਰ ਸਿੱਖ ਨੂੰ ਸ਼ਸ ਤਰ ਧਾਰੀ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਥੇਦਾਰ ਸਿੱਖਾਂ ਦੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੇ ਅਤੇ ਕਿਸੇ ਨੂੰ ਵੀ ਉਨ੍ਹਾਂ ਦੇ ਫੈਸਲੇ ਤੇ ਕਿੰਤੂ-ਪਰੰਤੂ ਕਰਨ ਦਾ ਕੋਈ ਹੱਕ ਨਹੀ।

ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਥੇਦਾਰ ਹਰਪ੍ਰੀਤ ਸਿੰਘ ਦੇ ਬਿਆਨ ‘ਤੇ ਕਿਹਾ ਕਿ ਅਕਾਲ ਤਖਤ ਦੇ ਜਥੇਦਾਰ ਨੇ ਸ਼੍ਰੀ ਗੁਰੂ ਸਾਹਿਬ ਜੀ ਦਾ ਹੁਕਮ ਯਾਦ ਕਰਵਾਇਆ ਹੈ ਜਿਸ ਵਿੱਚ ਗੁਰੂ ਸਾਹਿਬ ਨੇ ਮੀਰੀ ਪੀਰੀ ਦੀਆਂ ਦੋ ਕਿਰ ਪਾਨਾ ਪਹਿਨ ਕੇ ਸਮੁੱਚੀ ਸਿੱਖ ਕੌਮ ਨੂੰ ਇਹ ਉਪਦੇਸ਼ ਦਿੱਤਾ ਕਿ ਹੁਣ ਵਖਤ ਆ ਗਿਆ ਹੈ ਕਿ ਹਰ ਸਿੱਖ ਨੂੰ ਗੁਰਬਾਣੀ ਦੇ ਨਾਲ ਨਾਲ ਸ਼ਸ਼ਤਰ ਵੀ ਧਾਰਨ ਕਰੇ ਤਾਂ ਜੋ ਸਮਾਂ ਆਉਣ ‘ਤੇ ਉਹ ਆਪਣੇ ਨਾਲ ਮਜਬੂਰਾਂ ਦੀ ਮਦਦ ਕਰ ਸਕੇ। ਉਨ੍ਹਾਂ ਨੇ ਕਿਹਾ ਕਿ ਗੁਰੂ ਸਹਿਬਾਨ ਨੇ ਇਹ ਹੁਕਮ ਹੈ ਕਿ ਹਰ ਸਿੱਖ ਨੂੰ ਸ਼ਸ਼ਤਰ ਰੱਖਣੇ  ਜਰੂਰੀ ਹਨ। ਜਗੀਰ ਕੌਰ ਨੇ ਕਿਹਾ ਜਥੇਦਾਰ ਦੇ ਇਸ ਬਿਆਨ ‘ਤੇ ਰਾਜਨਿਤੀ ਨਾਂ ਕੀਤੀ ਜਾਵੇ।

ਉੱਥੇ ਹੀ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੇ ਜਥੇਦਾਰ ਦੇ ਹੱਥਿ ਆਰ ਰੱਖਣ ਵਾਲੇ ਬਿਆਨ ਤੇ ਆਪਣਾ ਪ੍ਰਤੀਕਰਨ ਪ੍ਰਗਟ ਕਰਦਿਆਂ ਕਿਹਾ ਕਿ ਜਥੇਦਾਰ ਸਾਹਿਬ ਆਪਣੇ ਬਿਆਨ ਤੇ ਸਪਸ਼ਟਕਰਨ ਦੇਣ ਕਿ ਆਖ਼ਿਰ ਇਸ ਬਿਆਨ ਦੀ ਜ਼ਰੂਰਤ ਕਿਉਂ ਪਈ। ਉਨ੍ਹਾਂ ਨੇ ਕਿਹਾ ਕਿ ਕੀ ਸੱਚ-ਮੁੱਚ ਹਥਿਆਰਾਂ ਦੀ ਜ਼ਰੂਰਤ ਹੈ, ਕਿਤੇ ਜਥੇਦਾਰ ਸਾਹਿਬ ਬਾਦਲਾਂ ਨੂੰ ਪੰਜਾਬ ਚ ਸੁਰਜੀਤ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ।

ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਦੇ ਹਥਿ ਆਰ ਰੱਖਣ ਵਾਲੇ ਬਿਆਨ ‘ਤੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਨ ਅਤੇ ਉਨ੍ਹਾਂ ਨੇ ਸਿੱਖ ਮਰਿਆਦਾ ਨੂੰ ਕਾਇਮ ਰੱਖਣ ਲਈ ਇਹ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਵੀ ਜਥੇਦਾਰ ਸਿੰਘ ਸਾਹਿਬ ਦੇ ਇਸ ਬਿਆਨ ‘ਤੇ ਟਿੱਪਣੀ ਨਹੀਂ ਕਰਨੀ ਚਾਹੀਦੀ ।

ਇਸ ਤੋਂ ਬਾਅਦ ਹਿੰਦੂ ਨੇਤਾ  ਵਿਜੇ ਭਰਦਵਾਜ ਨੇ ਕਿਹਾ ਕਿ ਜਥੇਦਾਰ ਨੇ ਬਿਆਨ ਦਿੱਤਾ ਤਾਂ  ਉਨ੍ਹਾਂ ਨੇ ਕੁਝ ਸੋਚ ਸਮਝ ਕੇ ਹੀ ਇਹ ਬਿਆਨ ਦਿੱਤਾ ਹੋਵੇਗਾ । ਉਨ੍ਹਾਂ ਨੇ ਕਿਹਾ ਕਿ ਅਸੀਂ ਵੀ ਹਿੰਦੂ ਸਮਾਜ ਨੂੰ ਅਪੀਲ ਕਰਦੇ ਹਾਂ ਕਿ ਹਿੰਦੂ ਵੀ ਆਪਣੇ ਘਰ ਚ ਲਾਇਸੈਂਸੀ ਹ ਥਿਆਰ ਰੱਖਣ। ਉਨ੍ਹਾਂ ਕਿਹਾ ਕਿ ਆਪਣੀ ਆਤਮ ਰਖੀਆਂ ਲਈ ਹਿੰਦੂਆਂ ਨੂੰ ਵੀ ਹਥਿ ਆਰ ਰਖਣੇ ਚਾਹੀਦੇ ਨੇ। ਉਨ੍ਹਾਂ ਕਿਹਾ ਕਿ ਵਿਦੇਸ਼ੀ ਸ਼ਕਤੀਆਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ੀਸ਼ਾ ਕਰ ਰਹੀਆਂ ਨੇ।

ਮਨਿੰਦਰਜੀਤ ਸਿੰਘ ਬਿੱਟਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਦੇ ਬਿਆਨ ‘ਤੇ ਕਿਹਾ ਕਿ ਜਥੇਦਾਰ ਦਾ ਇਹ ਬਿਆਨ ਲੋਕ  ਹਿੱਤ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਸਿੰਘ ਸਾਹਿਬ ਇਹ ਜਵਾਬ ਦੇਣ ਕਿ ਦੇਸ਼ ਵਿੱਚ ਸਿੱਖਾਂ ਨੂੰ ਕਿੱਥੇ ਖਤ ਰਾ ਹੈ। ਉਨ੍ਹਾਂ ਨੇ ਕਿਹਾ ਕਿ ਜਥੇਦਾਰ ਦਾ ਇਹ ਬਿਆਨ ਲੋਕ ਹਿੱਤ ਦੇ ਖ਼ਿਲਾ ਫ਼ ਹੈ।

ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਵਸ ‘ਤੇ ਸਿੱਖ ਸੰਗਤ ਨੂੰ ਸੰਦੇਸ਼ ਦਿੰਦਿਆਂ ਉਨ੍ਹਾਂ ਵੱਲੋਂ ਲੜੀਆਂ ਗਈਆਂ ਜੰਗਾਂ ਦਾ ਜ਼ਿਕਰ ਕਰਦਿਆਂ ਸਿੱਖ ਕੌਮ ਨੂੰ ਗੁਰੂ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦੇਸ਼ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਹਰ ਸਿੱਖ ਨੂੰ ਲਾਇਸੈਂਸੀ ਹਥਿ ਆਰ ਰੱਖਣੇ ਚਾਹੀਦੇ ਹਨ। ਅੱਜ ਲੋੜ ਹੈ ਕਿ ਸਾਰੇ ਸਿੱਖ ਬਾਣੀ ਤੇ ਬਾਣੇ ਨਾਲ ਜੁੜਨ, ਸਾਰੇ ਹਥਿਆਰਬੰਦ ਹੋ ਕੇ ਅੱਜ ਦੇ ਯੁੱਗ ਦੇ ਆਧੁਨਿਕ ਹਥਿ ਆਰਾਂ ਨੂੰ ਕਾਨੂੰਨੀ ਤੌਰ ‘ਤੇ ਆਪਣੇ ਕੋਲ ਰੱਖਣ।

Exit mobile version