Punjab

ਸਵਾਲਾਂ ‘ਚ ਪੰਜਾਬ ਦੇ ਨਵੇਂ AG

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਨਵੇਂ ਏਜੀ ਦੀਪਇੰਦਰ ਸਿੰਘ ਪਟਵਾਲੀਆ ‘ਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਨਵੇਂ ਏਜੀ ਦੀ ਅਗਵਾਈ ਵਿੱਚ ਟਰਾਂਸਪੋਰਟ ਵਿਭਾਗ ਨੂੰ ਲੱਗੇ ਝਟਕੇ ਨੂੰ ਲੈ ਕੇ ਸਵਾਲ ਉੱਠੇ ਹਨ। ਪਟਵਾਲੀਆ ਨੇ ਹਾਈਕੋਰਟ ਵਿੱਚ ਇਨ੍ਹਾਂ ਕੇਸਾਂ ਦੀ ਪੈਰਵੀ ਕੀਤੀ ਸੀ। ਵਕੀਲ ਮਨਦੀਪ ਸਿੰਘ ਗਿੱਲ ਨੇ ਸਵਾਲ ਉਠਾਉਂਦਿਆਂ ਕਿਹਾ ਕਿ “ਰਾਜਾ ਵੜਿੰਗ ਜੀ, ਤੁਸੀਂ ਸੁਪਰੀਮ ਕੋਰਟ ਵਿੱਚ ਫੈਸਲੇ ਨੂੰ ਚੈਲੰਜ ਕਿਵੇਂ ਕਰ ਸਕਦੇ ਹੋ, ਜਿੱਥੇ ਤੁਹਾਡੇ ਨਵੇਂ ਏਜੀ ਦਾ ਭਰਾ ਬਤੌਰ ਐਡੀਸ਼ਨਲ ਸਾਲਿਸਟਰ ਜਨਰਲ ਤਾਇਨਾਤ ਹੈ। ਕੀ ਤੁਸੀਂ ਮਾਮਲੇ ਵਿੱਚ ਪਾਰਦਸ਼ਤਾ ਦੀ ਉਮੀਦ ਕਰ ਸਕਦੇ ਹੋ। ਚੀਜ਼ਾਂ ਦਾ ਮਜ਼ਾਕ ਨਾ ਬਣਾਉ।”

ਮਨਦੀਪ ਗਿੱਲ ਨੇ ਇੱਕ ਹੋਰ ਟਵੀਟ ਕਰਕੇ ਕਿਹਾ ਕਿ “ਕੀ ਤੁਸੀਂ ਜਾਣਦੇ ਕਿ ਸੀਨੀਅਰ ਐਡਵੋਕੇਟ ਪੀਐੱਸ ਪਟਵਾਲੀਆ ਕਈ ਕੇਸਾਂ ਵਿੱਚ ਬਾਦਲਾਂ ਵੱਲੋਂ ਪੈਰਵਾਈ ਕਰ ਚੁੱਕੇ ਹਨ ਅਤੇ ਸੁਪਰੀਮ ਕੋਰਟ ਵਿੱਚ ਪੰਜਾਬ ਦੇ ਏਜੀ ਦਫ਼ਤਰ ਵਿੱਚ ਕਈ ਸਾਲਾਂ ਤੱਕ ਤਾਇਨਾਤ ਰਹਿ ਚੁੱਕੇ ਹਨ। ਇਸ ਤੋਂ ਬਾਅਦ ਬੀਜੇਪੀ ਵੱਲੋਂ ਉਨ੍ਹਾਂ ਨੂੰ ਐਡੀਸ਼ਨਲ ਸੋਲੀਸਟਰ ਜਨਰਲ ਬਣਾਇਆ ਗਿਆ ਸੀ ਅਤੇ ਹੁਣ ਦਾ ਛੋਟਾ ਭਰਾ ਡੀਐੱਸ ਪਟਵਾਲੀਆ ਪੰਜਾਬ ਦਾ ਨਵਾਂ ਏਜੀ ?”