Punjab

ਸੂਫੀ ਗਾਇਕ ਦੀ ਗੱਡੀ ਨਾਲ ਵਾਪਰਿਆ ਹਾਦਸਾ!

ਪੰਜਾਬ ਦੇ ਪ੍ਰਸਿੱਧ ਪੰਜਾਬੀ ਸੂਫੀ ਗਾਇਕ ਵਿਜੇ ਮਨ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ। ਉਨ੍ਹਾਂ ਦੀ ਗੱਡੀ ਦਾ ਫਿਲੌਰ ਨਵਾਂ ਸ਼ਹਿਰ ਮੁੱਖ ਮਾਰਗ ‘ਤੇ ਭਿਆਨਰ ਸੜਕ ਹਾਦਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਪਰਾ ਦੇ ਨੇੜੇ ਦੇ ਪਿੰਡ ਸੇਲਕੀਆਣਾ ਵਿੱਚ ਇਨੋਵਾ ਗੱਡੀ ਅਤੇ ਟਿੱਪਰ ਦੀ ਟੱਕਰ ਹੋਈ ਹੈ। ਇਨੋਵਾ ਵਿੱਚ 8 ਲੋਕ ਸਵਾਰ ਸਨ, ਜੋ ਇਸ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਹਨ।  ਇਨੋਵਾ ਵਿੱਚ ਪ੍ਰਸਿੱਧ ਸੂਫੀ ਗਾਇਕ ਵਿਜੇ ਮਨ ਆਪਣੇ ਸਾਥੀਆਂ ਨਾਲ ਪ੍ਰੋਗਰਾਮ ਕਰਨ ਲਈ ਜਾ ਰਹੇ ਸਨ ਕਿ ਉਨ੍ਹਾਂ ਦੀ ਗੱਡੀ ਟਿੱਪਰ ਨਾਲ ਟਕਰਾ ਗਈ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਵਿਜੇ ਮਨ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੈ ਅਤੇ ਉਸ ਦੇ ਸਾਥੀਆਂ ਦੀਆਂ ਕਈ ਥਾਵਾਂ ਤੋਂ ਹੱਡੀਆਂ ਟੁੱਟ ਗਈਆਂ ਹਨ। ਇਸ ਤੋਂ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਟਿੱਪਰ ਚਾਲਕ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ – ਪੰਜਾਬ ਦੇ ਗੈਂਗਸਟਰ ਨੂੰ ਸਤਾ ਰਿਹਾ ਹੈ ਐਨਕਾਊਂਟਰ ਦਾ ਡਰ