ਪੰਜਾਬ ਸਰਕਾਰ ਦੀ ਦੀਵਾਲੀ ਬੰਪਰ ਲਾਟਰੀ ਵਿੱਚ ਪਹਿਲਾ ਇਨਾਮ ਆਖੀਰਕਾਰ ਆਪਣੇ ਅਸਲੀ ਹੱਕਦਾਰ ਤੱਕ ਪਹੁੰਚ ਗਿਆ ਹੈ। ਖੁਸ਼ਕਿਸਮਤ ਜੇਤੂ ਅਮਿਤ ਸੇਹੜਾ ਰਾਜਸਥਾਨ ਦੇ ਜ਼ਿਲ੍ਹਾ ਜੈਪੁਰ ਦੇ ਪਿੰਡ ਕਠਪੁਤਲੀ ਦਾ ਰਹਿਣ ਵਾਲਾ ਹੈ। ਉਹ ਰੋਜ਼ਾਨਾ ਪਿੰਡਾਂ ਵਿੱਚ ਸਬਜ਼ੀਆਂ ਵੇਚ ਕੇ ਗੁਜ਼ਾਰਾ ਕਰਦਾ ਹੈ। ਬਠਿੰਡਾ ਆਉਣ ਦੌਰਾਨ ਉਸ ਨੇ ਰਤਨ ਲਾਟਰੀ ਕਾਊਂਟਰ ਤੋਂ A ਸੀਰੀਜ਼ ਦਾ ਨੰਬਰ 438586 ਵਾਲਾ ਟਿਕਟ ਖਰੀਦਿਆ ਸੀ। ਟਿਕਟ ਖਰੀਦਣ ਤੋਂ ਬਾਅਦ ਉਸ ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਉਸ ਦੀ ਕਿਸਮਤ ਇੰਨੀ ਜਲਦੀ ਚਮਕਣ ਵਾਲੀ ਹੈ।
31 ਅਕਤੂਬਰ ਨੂੰ ਡਰਾਅ ਨਿਕਲਣ ਤੋਂ ਬਾਅਦ ਕਾਊਂਟਰ ਮਾਲਕ ਉਮੇਸ਼ ਕੁਮਾਰ ਅਤੇ ਮੈਨੇਜਰ ਕਰਨ ਕੁਮਾਰ ਨੇ ਪਿਛਲੇ ਪੰਜ ਦਿਨਾਂ ਤੋਂ ਜੇਤੂ ਦੀ ਭਾਲ ਕੀਤੀ। ਕਈ ਕੋਸ਼ਿਸ਼ਾਂ ਤੋਂ ਬਾਅਦ ਅੰਤ ਵਿੱਚ ਅਮਿਤ ਦਾ ਪਤਾ ਲੱਗ ਗਿਆ। ਉਹ ਆਪਣੀ ਟਿਕਟ ਲੈ ਕੇ ਅੱਜ ਦੁਪਹਿਰੇ ਬਠਿੰਡਾ ਪਹੁੰਚ ਰਿਹਾ ਹੈ, ਜਿੱਥੇ ਇਨਾਮ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਇਹ ਘਟਨਾ ਲਾਟਰੀ ਦੇ ਜੇਤੂਆਂ ਲਈ ਇੱਕ ਪ੍ਰੇਰਨਾ ਹੈ।

