‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਉੱਘੇ ਖੇਤੀਬਾੜੀ ਅਰਥਸ਼ਾਸਤਰੀ ਸਰਦਾਰਾ ਸਿੰਘ ਜੌਹਲ ਨੇ ਕਿਸਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ‘ਕਿਸਾਨਾਂ ਨੂੰ ਕੇਂਦਰ ਸਰਕਾਰ ਨੂੰ ਕਾਨੂੰਨਾਂ ਦਾ ਬਦਲ ਦੇਣਾ ਚਾਹੀਦਾ ਹੈ ਅਤੇ ਬਦਲ ਦੇਣ ਲਈ ਕਿਸਾਨਾਂ ਨੂੰ ਆਪਣੇ ਮਾਹਿਰਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਇਸ ਲਈ ਕਿਸਾਨਾਂ ਨੂੰ ਮਾਹਿਰਾਂ ਦੇ ਨਾਲ ਬੈਠ ਕੇ ਆਪਣਾ ਸਿਸਟਮ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਇਹ ਮੰਨ ਕੇ ਚੱਲੀਏ ਕਿ ਖੇਤੀ ਕਾਨੂੰਨ ਰੱਦ ਹੋ ਗਏ ਪਰ ਬਾਅਦ ਵਿੱਚ ਕੀ ਸਾਡੀ ਕੋਈ ਪਲੈਨਿੰਗ ਹੈ ਕਿ ਸਾਡੇ ਕੋਲ ਕੀ ਹੋਣਾ ਚਾਹੀਦਾ ਹੈ।
ਕੌਣ ਹਨ ਸਰਦਾਰਾ ਸਿੰਘ ਜੌਹਲ
- ਸਰਦਾਰਾ ਸਿੰਘ ਜੌਹਲ ਚਾਰ ਕੇਂਦਰ ਸਰਕਾਰਾਂ ਦੇ ਸਲਾਹਕਾਰ ਵੀ ਰਹਿ ਚੁੱਕੇ ਹਨ।
- ਤਿੰਨ ਸੂਬਾ ਸਰਕਾਰਾਂ ਅਤੇ ਸ਼ੀਲੰਕਾ ਦੇ ਸਲਾਹਕਾਰ ਰਹਿ ਚੁੱਕੇ ਹਨ।
- CACP ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। CACP ਕਮਿਸ਼ਨ ਵੱਲੋਂ ਐੱਮਐੱਸਪੀ ਤੈਅ ਕੀਤੀ ਜਾਂਦੀ ਹੈ।
- ਆਰਬੀਆਈ, ਯੂ.ਐੱਨ., ਵਰਲਡ ਬੈਂਕ ਵਿੱਚ ਵੀ ਸੇਵਾਵਾਂ ਨਿਭਾਅ ਚੁੱਕੇ ਹਨ।
- PAU, PU ਪਟਿਆਲਾ ਦੇ ਵਾਈਸ ਚਾਂਸਲਰ ਵੀ ਰਹਿ ਚੁੱਕੇ ਹਨ।