The Khalas Tv Blog Punjab ਪੰਜਾਬ ਦੇ ਇਹਨਾਂ 7 ਪਿੰਡਾਂ ਨੂੰ ਕੌਮੀ ਪੁਰਸਕਾਰ ਦੇਵੇਗੀ ਮੋਦੀ ਸਰਕਾਰ
Punjab

ਪੰਜਾਬ ਦੇ ਇਹਨਾਂ 7 ਪਿੰਡਾਂ ਨੂੰ ਕੌਮੀ ਪੁਰਸਕਾਰ ਦੇਵੇਗੀ ਮੋਦੀ ਸਰਕਾਰ

‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਵੱਲੋਂ ਕੱਲ੍ਹ ਸਾਲ 2018-19 ਦੇ ਕੌਮੀ ਪੁਰਸਕਾਰ ਐਲਾਨੇ। ਜੋ ਕਿ ਪੰਜਾਬ ਦੀ ਇੱਕ ਜ਼ਿਲ੍ਹਾ ਪਰਿਸ਼ਦ, 2 ਬਲਾਕ ਸਮਿਤੀਆਂ ਤੇ 7 ਗ੍ਰਾਮ ਪੰਚਾਇਤਾਂ ਦੀ ਝੋਲੀ ਪਏ ਹਨ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੌਮੀ ਪੁਰਸਕਾਰ ਜੇਤੂ ਪੰਚਾਇਤੀ ਰਾਜ ਸੰਸਥਾਵਾਂ ਨੂੰ ਵਧਾਈ ਦਿੱਤੀ ਹੈ।

ਇਸ ‘ਤੇ ਪੰਚਾਇਤ ਵਿਭਾਗ ਦੀ ਵਿੱਤ ਕਮਿਸ਼ਨਰ ਸੀਮਾ ਜੈਨ ਨੇ ਦੱਸਿਆ ਕਿ ਕਿ ਇਨ੍ਹਾਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਦੀਨਦਿਆਲ ਉਪਾਧਿਆਏ ਪੰਚਾਇਤ ਸ਼ਸ਼ਕਤੀਕਰਨ ਪੁਰਸਕਾਰ ਲਈ ਚੁਣਿਆ ਗਿਆ ਹੈ। ਇਨ੍ਹਾਂ ‘ਚ ਜ਼ਿਲ੍ਹਾ ਪਰਿਸ਼ਦ ਮੁਕਤਸਰ ਨੂੰ 50 ਲੱਖ, ਬਲਾਕ ਸਮਿਤੀ ਮਾਛੀਵਾੜਾ ਤੇ ਨਵਾਂ ਸ਼ਹਿਰ ਨੂੰ 25 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਇਸੇ ਤੋਂ ਇਲਾਵਾ ਮੋਗਾ ਜ਼ਿਲ੍ਹੇ ਦੀ ਗ੍ਰਾਮ ਪੰਚਾਇਤ ਰਣਸੀਂਹ ਕਲਾਂ, ਰੋਪੜ ਦੇ ਪਿੰਡ ਬੱੜਾ, ਸੰਗਰੂਰ ਦੇ ਪਿੰਡ ਭੱਦਲਵੱਢ, ਮੁਹਾਲੀ ਦੇ ਪਿੰਡ ਢਕੋਰਾ ਕਲਾਂ, ਲੁਧਿਆਣਾ ਦੇ ਪਿੰਡ ਰੁਰੇਵਾਲ, ਜਲੰਧਰ ਦੇ ਪਿੰਡ ਸੀਚੇਵਾਲ, ਫਰੀਦਕੋਟ ਦੇ ਪਿੰਡ ਟਹਿਣਾ ਦੀ ਪੰਚਾਇਤ ਨੂੰ 5 ਤੋਂ 10 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਗ੍ਰਾਮ ਪੰਚਾਇਤ ਰਣਸੀਹ ਕਲਾਂ ਨੂੰ ਨਾਨਾ ਜੀ ਦੇਸ਼ਮੁਖ ਰਾਸ਼ਟਰੀ ਗੌਰਵ ਪੁਰਸਕਾਰ ਲਈ ਵੀ ਚੁਣਿਆ ਗਿਆ ਹੈ। ਇਸ ਦੀ ਇਨਾਮੀ ਰਾਸ਼ੀ 10 ਲੱਖ ਰੁਪਏ ਹੈ। ਬੱਚਿਆਂ ਦੀ ਸਿਹਤ ਅਤੇ ਵਿਕਾਸ ਲਈ ਕੰਮ ਕਰਨ ਵਾਲੀ ਗ੍ਰਾਮ ਪੰਚਾਇਤ ਨੂੰ 5 ਲੱਖ ਦੀ ਇਨਾਮੀ ਰਾਸ਼ੀ ਵਾਲਾ ਚਾਈਲਡ ਫਰੈਂਡਲੀ ਗ੍ਰਾਮ ਪੰਚਾਇਤ ਐਵਾਰਡ ਦਿੱਤਾ ਗਿਆ ਹੈ, ਜੋ ਕਿ ਅਸਰਪੁਰ ਨੇ ਹਾਸਲ ਕੀਤਾ ਹੈ।

Exit mobile version