India Punjab

ਜਬਰ ਜਨਾਹ ਦੇ ਦੋਸ਼ ‘ਚ ਇੰਗਲੈਂਡ ‘ਚ ਪੰਜਾਬੀ ਨੂੰ ਉਮਰ ਕੈਦ

UK ‘ਚ ਆਈਜ਼ਲਵਰਥ ਅਦਾਲਤ ਨੇ ਪੰਜਾਬੀ ਮੂਲ ਦੇ 24 ਸਾਲਾ ਨਵਰੂਪ ਸਿੰਘ ਨੂੰ ਨਾਬਾਲਗ ਲੜਕੀ ਨਾਲ ਜਬਰ ਜਨਾਹ ਅਤੇ ਇਕ ਹੋਰ ਲੜਕੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਦੇ ਦੋਸ਼ਾਂ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 13 ਅਕਤੂਬਰ 2024 ਨੂੰ ਨਵਰੂਪ ਨੇ ਸਾਊਥਾਲ ਪਾਰਕ ਵਿੱਚ 20 ਸਾਲਾ ਲੜਕੀ ਨਾਲ ਜਬਰਦਸਤੀ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਨਕਲੀ ਬੰਦੂਕ ਨਾਲ ਡਰਾਇਆ ਗਿਆ।

ਪੀੜ੍ਹਿਤਾ ਨੂੰ ਪੁਲਿਸ ਨੇ ਬਚਾਇਆ। 23 ਅਕਤੂਬਰ ਨੂੰ ਉਸ ਨੇ ਹੇਜ਼ ਇੰਡ ਪਾਰਕ ਵਿੱਚ 13 ਸਾਲਾ ਬੱਚੀ ਨਾਲ ਜਬਰ ਜਨਾਹ ਕੀਤਾ। ਸੀਸੀਟੀਵੀ ਦੀ ਮਦਦ ਨਾਲ 27 ਅਕਤੂਬਰ ਨੂੰ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਨੇ ਨਵਰੂਪ ਨੂੰ ਜਬਰ ਜਨਾਹ, ਹਮਲੇ ਅਤੇ ਨਕਲੀ ਹਥਿਆਰ ਰੱਖਣ ਦੇ ਦੋਸ਼ਾਂ ਵਿੱਚ ਘੱਟੋ-ਘੱਟ 14 ਸਾਲ ਦੀ ਸਜ਼ਾ ਸੁਣਾਈ।