International Punjab

ਵਿਦੇਸ਼ਾਂ ‘ਚ ਛਾਏ ਪੰਜਾਬੀ, ਇਟਲੀ ‘ਚ ਨੌਜਵਾਨ ਨੇ ਵਧਾਇਆ ਪੰਜਾਬੀਆਂ ਦਾ ਮਾਣ

ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਪੂਰੀ ਦੁਨੀਆਂ ਵਿੱਚ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਆਪਣੀ ਮਿਹਨਤ ਸਦਕਾ ਵਿਦੇਸ਼ਾਂ ਵਿੱਚ ਸਫਲਤਾ ਦੇ ਝੰਡੇ ਗੱਡੇ ਹਨ। ਨੌਜਵਾਨ ਹਰਜੋਤ ਸਿੰਘ ਨੇ ਇਟਲੀ ਪੁਲਿਸ (Italy Police) ਵਿਚ ਭਰਤੀ ਹੋ ਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। ਹਰਜੋਤ ਸਿੰਘ ਦੀ ਉਮਰ 24 ਸਾਲ ਹੈ ਜੋ ਇਟਲੀ ਦਾ ਹੀ ਜੰਮਪਲ ਹੈ ਪਰ ਹਰਜੋਤ ਨਵਾਂਸਹਿਰ ਦੇ ਪਿੰਡ ਦੁਸਾਂਝ ਖੁਰਦ ਨਾਲ ਸੰਬੰਧਿਤ ਹੈ।

ਉਹ ਇਸ ਸਮੇਂ ਇਟਲੀ ਦੇ ਜ਼ਿਲ੍ਹਾ ਬੈਰਗਮੋ ਦੇ ਗੁਰਲਾਗੋ ਵਿਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ। ਉਸ ਨੇ ਇਟਲੀ ਦੇ ਬਰੇਸ਼ੀਆ ਇਲਾਕੇ ਵਿਚ ਪੁਲੀਸੀਆ ਲੋਕਾਲੇ ਇਲਾਕੇ ਵਿੱਚ ਨੌਕਰੀ ਹਾਸਲ ਕੀਤੀ ਹੈ। ਉਸ ਦੇ ਪਿਤਾ ਕੁਲਵਿੰਦਰ ਸਿੰਘ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਉਹ ਦਾਲਮੀਨੇ ਯੁਨੀਵਰਸਿਟੀ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਹੈ। ਉਸ ਦੀ ਇਸ ਸ਼ਾਨਦਾਰ ਉਪਲੱਬਧੀ ਨਾਲ ਸਮੁੱਚੇ ਪੰਜਾਬੀ ਭਾਈਚਾਰੇ ਦਾ ਮਾਣ ਵਧਿਆ ਹੈ।

ਇਹ  ਵੀ ਪੜ੍ਹੋ –   NRI ਜੋੜੇ ਤੋਂ ਬਾਅਦ ਹੁਣ ਮਣੀਕਰਨ ਸਾਹਿਬ ਗਏ ਪੰਜਾਬੀ ਕੌਂਸਲਰ ਦੇ ਪਰਿਵਾਰ ’ਤੇ ਹਮਲਾ