ਬਿਉਰੋ ਰਿਪੋਰਟ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜਨ ਵਾਲੀ ਇੱਕ ਵਿਦਿਆਰਥਣ ਦੀ ਮੌ ਤ ਦੇ ਬਾਅਦ ਕੈਂਪਸ ਵਿੱਚ ਹੰਗਾਮੇ ਦੌਰਾਨ ਇੱਕ ਪ੍ਰੋਫੈਸਰ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਵਿਦਿਆਰਥੀਆਂ ਖਿਲਾਫ ਕੇਸ ਦਰਜ ਹੋ ਗਿਆ। ਅਰਬਨ ਅਸਟੇਟ ਪੁਲਿਸ ਨੂੰ ਆਪਣਾ ਬਿਆਨ ਦਿੰਦੇ ਹੋਏ ਪ੍ਰੋਫੈਸਰ ਸੁਰਜੀਤ ਨੇ ਤਿੰਨ ਵਿਦਿਆਰਥੀਆਂ ਦਾ ਨਾਂ ਲਿਖਵਾਇਆ ਹੈ । ਜਦਕਿ ਹੋਰ ਵਿਦਿਆਰਥੀਆਂ ਦਾ ਨਾਂ ਨਹੀਂ ਪਤਾ ਹੋਣ ਦੀ ਵਜ੍ਹਾ ਕਰਕੇ ਅਣਪਛਾਤੇ ਵਿਦਿਆਰਥੀਆਂ ਖਿਲਾਫ FIR ਦਰਜ ਕੀਤੀ ਗਈ ਹੈ।
ਪ੍ਰੋਫੈਸਰ ਦਾ ਫਿਲਹਾਲ ਹਸਪਤਾਲ ਵਿੱਚ ਇਲਾਜ ਹੋ ਰਿਹਾ ਹੈ ਉਨ੍ਹਾਂ ਦੀ ਸ਼ੁੱਕਰਵਾਰ ਨੂੰ ਛੁੱਟੀ ਨਹੀਂ ਹੋਈ ਹੈ । ਪੁਲਿਸ ਨੇ ਕਿਸੇ ਵੀ ਵਿਦਿਆਰਥੀ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ । ਉਧਰ ਕੇਸ ਦਰਜ ਹੋਣ ਤੋਂ ਬਾਅਦ ਵਿਦਿਆਰਥੀਆਂ ਦਾ ਗੁੱਸਾ ਵੱਧ ਗਿਆ ਅਤੇ ਉਨ੍ਹਾਂ ਨੇ ਪ੍ਰਦਰਸਨ ਦੀ ਤਿਆਰ ਕਰ ਲਈ ਹੈ ।
ਵਿਦਿਆਰਥੀ ਜਸ਼ਨਦੀਪ ਦੀ ਮੌਤ ਬਾਅਦ ਹੋਇਆ ਹੰਗਾਮਾ
ਜਸ਼ਨਦੀਪ ਕੌਰ ਪੰਜਾਬੀ ਯੂਨੀਵਰਸਿਟੀ ਵਿੱਚ 5 ਸਾਲ ਤੋਂ ਇੰਟੀਗ੍ਰੇਟੇਡ ਲੈਂਗਵੇਜ ਕੋਰਸ ਦੀ ਪੜਾਈ ਕਰ ਰਹੀ ਸੀ । ਜਸ਼ਨਦੀਪ ਨੂੰ ਸਾਹ ਦੀ ਪਰੇਸ਼ਾਨੀ ਸੀ । ਇਸ ਦੇ ਬਾਵਜੂਦ ਇਲਜ਼ਾਮ ਹੈ ਕਿ ਪ੍ਰੋਫੈਸਰ ਨੇ ਵਿਦਿਆਰਥੀ ਜਸ਼ਨਦੀਪ ਨੂੰ ਪਰੇਸ਼ਾਨ ਕੀਤਾ ਸੀ । ਇਸੇ ਪਰੇਸ਼ਾਨੀ ਦੀ ਵਜ੍ਹਾ ਕਰਕੇ ਉਸ ਦੀ ਤਬੀਅਤ ਵਿਗੜੀ ਅਤੇ ਪਰਿਵਾਰ ਦੇ ਲੋਕ ਬੁੱਧਵਾਰ ਨੂੰ ਮਜਬੂਰਨ ਘਰ ਲੈ ਗਏ ਸਨ । ਜਿੱਥੇ ਜਸ਼ਨਦੀਪ ਦਾ ਦੇਹਾਂਤ ਹੋ ਗਿਆ ਸੀ, ਉਸ ਦੇ ਦੁਨੀਆ ਤੋਂ ਜਾਣ ਲਈ ਪ੍ਰੋਫੈਸਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਇਹ ਇਲਜ਼ਾਮ ਲਗਾਉਂਦੇ ਹੋਏ ਵੀਰਵਾਰ ਨੂੰ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕੀਤਾ । ਵੀਸੀ ਆਫਿਸ ਦੇ ਬਾਹਰ ਗੱਲਬਾਤ ਦੇ ਦੌਰਾਨ ਹੀ ਪ੍ਰੋਫੈਸਰ ਅਤੇ ਵਿਦਿਆਰਥੀਆਂ ਵਿੱਚ ਬਹਿਸ ਹੋਈ ਅਤੇ ਫਿਰ ਹੱਥੋਪਾਈ ਹੋ ਗਈ ।
ਪੁਲਿਸ ਨੇ ਕੇਸ ਦਰਜ ਕੀਤਾ
ਇੰਸਪੈਕਟਰ ਅਮਨਦੀਪ ਸਿੰਘ ਕਿਹਾ ਕਿ ਅਸੀਂ ਪ੍ਰੋਫੈਸਰ ਦੇ ਬਿਆਨ ‘ਤੇ ਕੇਸ ਦਰਜ ਕਰ ਲਿਆ ਹੈ। ਕਿਸੇ ਵਿਦਿਆਰਥੀ ਨੇ ਆਪਣੇ ਬਿਆਨ ਪੁਲਿਸ ਨੂੰ ਨਹੀਂ ਦਿੱਤੇ ਹਨ । ਕਾਨੂੰਨ ਦੇ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।