International

ਪੰਜਾਬੀ ਟਰੱਕ ਡਰਾਈਵਰ ਨੂੰ ਕੈਨੇਡਾ ’ਚੋਂ ਡਿਪੋਰਟ ਕਰਨ ਦਾ ਹੁਕਮ, ਜਾਣੋ ਸਾਰਾ ਮਾਮਲਾ

ਕੈਨੇਡਾ ’ਚ ਸਾਲ 2018 ’ਚ ਹੋਏ ਭਿਆਨਕ ਹਾਦਸੇ ’ਚ ਸ਼ਾਮਲ ਪੰਜਾਬੀ ਡਰਾਈਵਰ ਨੂੰ ਭਾਰਤ ਡਿਪੋਰਟ ਕਰ ਦਿਤਾ ਜਾਵੇਗਾ। ਇਸ ਹਾਦਸੇ ’ਚ ਜੂਨੀਅਰ ਹਾਕੀ ਟੀਮ ਦੇ 16 ਮੈਂਬਰਾਂ ਦੀ ਮੌਤ ਹੋ ਗਈ ਸੀ। ਜਾਣਕਾਰੀ ਮੁਤਾਬਕ ਹਮਬੋਲਟ ਬ੍ਰੋਂਕੋਸ ਜੂਨੀਅਰ ਹਾਕੀ ਟੀਮ ਨਾਲ ਜੁੜੇ ਭਿਆਨਕ ਬੱਸ ਹਾਦਸੇ ਲਈ ਜ਼ਿੰਮੇਵਾਰ ਭਾਰਤੀ ਮੂਲ ਦੇ ਟਰੱਕ ਡਰਾਈਵਰ ਜਸਕੀਰਤ ਸਿੱਧੂ ਨੂੰ ਡਿਪੋਰਟ ਕਰਨ ਦਾ ਹੁਕਮ ਦਿੱਤਾ ਗਿਆ ਹੈ।

ਇਹ ਫ਼ੈਸਲਾ ਕੈਲਗਰੀ ਵਿਚ ਪਰਵਾਸੀ ਤੇ ਸ਼ਰਨਾਰਥੀ ਬੋਰਡ ਦੀ ਸੁਣਵਾਈ ਦੌਰਾਨ ਆਇਆ। ਜਸਕੀਰਤ ਸਿੱਧੂ ਨੂੰ ਸਸਕੈਚਵਨ ਸੂਬੇ ਵਿਚ 2018 ਦੇ ਬ੍ਰੋਂਕੋਸ ਬੱਸ ਹਾਦਸੇ ਦਾ ਕਾਰਨ ਬਣਨ ਲਈ ਅੱਠ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਇਸ ਹਾਦਸੇ ਵਿਚ ਜੂਨੀਅਰ ਹਾਕੀ ਟੀਮ ਦੇ 16 ਮੈਂਬਰ ਮਾਰੇ ਗਏ ਸਨ ਅਤੇ 13 ਹੋਰ ਜ਼ਖ਼ਮੀ ਹੋਏ ਸਨ। ਪਰਮਾਨੈਂਟ ਰੈਜ਼ੀਡੈਂਟ ਜਸਕੀਰਤ ਸਿੱਧੂ ਟਰੱਕ ਚਲਾ ਰਿਹਾ ਸੀ ਅਤੇ ਇੰਟਰ ਸੈਕਸ਼ਨ (ਚੌਰਾਹੇ) ਉਤੇ ਬਣੇ ਸਟਾਪ ਸਾਈਨ ’ਤੇ ਨਹੀਂ ਰੁਕਿਆ ਤੇ ਸਿੱਧਾ ਇੱਕ ਬੱਸ ਨਾਲ ਟਕਰਾ ਗਿਆ। ਇਹ ਬੱਸ ਹੰਬੋਲਟ ਬ੍ਰੋਂਕੋਸ ਦੀ ਜੂਨੀਅਰ ਹਾਕੀ ਟੀਮ ਨੂੰ ਲਿਜਾ ਰਹੀ ਸੀ। ਦਸੰਬਰ ਵਿਚ ਫੈਡਰਲ ਕੋਰਟ ਨੇ ਜਸਕੀਰਤ ਦੇ ਵਕੀਲ ਵੱਲੋਂ ਡਿਪੋਰਟੇਸ਼ਨ ਖ਼ਿਲਾਫ਼ ਦਾਇਰ ਅਪੀਲ ਖ਼ਾਰਜ ਕਰ ਦਿੱਤੀ ਸੀ।

ਇਹ ਵੀ ਪੜ੍ਹੋ – ਜਲੰਧਰ ‘ਚ 3 ਬੱਚਿਆਂ ਦੇ ਪਿਤਾ ਦਾ ਕਤਲ, ਭਰਾ ਜ਼ਖਮੀ, ਸੜਕ ‘ਤੇ ਕਾਰ ਖੜ੍ਹੀ ਕਰਕੇ ਪੀ ਰਹੇ ਸਨ ਬੀਅਰ ਮੁਲਜ਼ਮ