ਪੰਜਾਬੀ ਸੰਗੀਤ ਜਗਤ ਨੂੰ ਅੱਜ ਇੱਕ ਵੱਡਾ ਝਟਕਾ ਲੱਗਿਆ ਹੈ, ਕਿਉਂਕਿ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦਾ ਦਿਹਾਂਤ ਹੋ ਗਿਆ ਹੈ। ਉਹ ਪਿਛਲੇ 12 ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਨਾਜ਼ੁਕ ਹਾਲਤ ਵਿੱਚ ਜ਼ੇਰੇ ਇਲਾਜ ਸਨ। ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ, “ਮੌਤ ਕੁਲਿਹਣੀ ਜਿੱਤ ਗਈ, ਜਵੰਦਾ ਹਾਰ ਗਿਆ, ਕਿਵੇਂ ਭੁੱਲਾਂਗੇ ਤੈਨੂੰ ਨਿੱਕੇ ਵੀਰ।” ਰਾਜਵੀਰ ਜਵੰਦਾ ਦੀ ਮੌਤ ਨੇ ਪੰਜਾਬੀ ਸੰਗੀਤ ਜਗਤ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ।
ਹਸਪਤਾਲ ਦੇ ਬਾਹਰ ਪ੍ਰਸ਼ੰਸਕਾਂ ਅਤੇ ਸਮਰਥਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ, ਅਤੇ ਮੋਹਾਲੀ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ। ਪਰਿਵਾਰ ਨੇ ਹਾਲੇ ਤੱਕ ਰਾਜਵੀਰ ਦੀ ਮੌਤ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ, ਪਰ ਫੋਰਟਿਸ ਹਸਪਤਾਲ ਵੱਲੋਂ ਜਲਦੀ ਹੀ ਰਸਮੀ ਐਲਾਨ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਰਾਜਵੀਰ ਦੀ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਪੂਨਾ, ਜਗਰਾਉਂ, ਲੁਧਿਆਣਾ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਦੀ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ।
ਪੰਜਾਬੀ ਅਦਾਕਾਰਾਂ ਤੇ ਗਾਇਕਾਂ ਨੇ ਪ੍ਰਗਟਾਇਆ ਦੁੱਖ
ਰਾਜਵੀਰ ਜਵੰਦਾ ਦੀ ਮੌਤ ‘ਤੇ ਪੰਜਾਬੀ ਸੰਗੀਤ ਜਗਤ ਅਤੇ ਸਿਆਸੀ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਸ਼ਹੂਰ ਗਾਇਕ ਮਨਕੀਰਤ ਔਲਖ ਨੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ, “ਅੱਜ ਦੁਨੀਆ ਤੋਂ ਇਕ ਅਣਮੁੱਲਾ ਹੀਰਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਅੱਜ ਇਕ ਮਾਂ ਦਾ ਪੁੱਤ, ਇਕ ਭੈਣ ਦਾ ਵੀਰ, ਇਕ ਘਰਵਾਲੀ ਦਾ ਸੁਹਾਗ, ਬੱਚਿਆਂ ਦਾ ਬਾਪ ਤੇ ਯਾਰਾਂ ਦਾ ਯਾਰ ਸਭ ਨੂੰ ਅਲਵਿਦਾ ਆਖ ਗਿਆ।” ਉਨ੍ਹਾਂ ਨੇ ਪਰਿਵਾਰ ਨਾਲ ਹਮਦਰਦੀ ਜਤਾਉਂਦੇ ਹੋਏ ਵਾਹਿਗੁਰੂ ਤੋਂ ਉਨ੍ਹਾਂ ਨੂੰ ਸਹਿਣਸ਼ਕਤੀ ਦੇਣ ਦੀ ਅਰਦਾਸ ਕੀਤੀ।
ਅਦਾਕਾਰ ਨੀਰੂ ਬਾਜਵਾ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਜਵੰਦਾ ਦੀ ਇਕ ਫੋਟੋ ਸਾਂਝੀ ਕਰਦਿਆ ਲਿਖਿਆ, ਇੰਨੀ ਦੁਖਦਾਈ ਖਬਰ ਸੁਣ ਕੇ ਦਿਲ ਟੁੱਟ ਗਿਆ ਹੈ। ਰਾਜਵੀਰ ਦੇ ਪਰਿਵਾਰ ਪ੍ਰਤੀ ਡੂੰਘੀ ਹਮਦਰਦੀ। ਇਸ ਕਲਪਨਾਯੋਗ ਸਮੇਂ ਦੌਰਾਨ ਤੁਹਾਨੂੰ ਤਾਕਤ ਅਤੇ ਸ਼ਾਂਤੀ ਮਿਲੇ। ਬਹੁਤ ਜਲਦੀ ਚਲੇ ਗਏ, ਪਰ ਤੁਹਾਨੂੰ ਕਦੇ ਨਹੀਂ ਭੁੱਲਿਆ ਜਾ ਸਕੇਗਾ।
ਸਿਆਸੀ ਆਗੂਆਂ ਨੇ ਪ੍ਰਗਟਾਇਆ ਦੁੱਖ
ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਵੀ ਰਾਜਵੀਰ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਪੰਜਾਬੀ ਸੰਗੀਤ ਜਗਤ ਲਈ ਬਹੁਤ ਦੁਖਦਾਈ ਸਮਾਂ ਹੈ, ਕਿਉਂਕਿ ਅਸੀਂ ਇੱਕ ਹੋਣਹਾਰ ਨੌਜਵਾਨ ਗਾਇਕ ਗੁਆ ਲਿਆ ਹੈ। ਉਨ੍ਹਾਂ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਰਾਜਵੀਰ ਦੀ ਆਤਮਾ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਦੀ ਤਾਕਤ ਮਿਲੇ।
ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਵੀ ਰਾਜਵੀਰ ਦੀ ਮੌਤ ‘ਤੇ ਸੋਗ ਜਤਾਇਆ ਅਤੇ ਲਿਖਿਆ ਕਿ ਸਾਰੀਆਂ ਪ੍ਰਾਰਥਨਾਵਾਂ ਦੇ ਬਾਵਜੂਦ ਕਿਸਮਤ ਨੇ ਉਨ੍ਹਾਂ ਨੂੰ ਸਾਡੇ ਵਿੱਚੋਂ ਖੋਹ ਲਿਆ। ਉਨ੍ਹਾਂ ਨੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਾਹਿਗੁਰੂ ਤੋਂ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਦੀ ਪ੍ਰਾਰਥਨਾ ਕੀਤੀ।
Deeply saddened by the untimely demise of Rajvir Jawanda Ji.
Despite all prayers for his recovery, destiny had other plans — he left us far too soon. My heartfelt condolences to his family, friends, and admirers in this difficult time.
May Waheguru grant eternal peace to his… pic.twitter.com/FXAtebZ8U5
— Pargat Singh (@PargatSOfficial) October 8, 2025
ਕਾਂਗਰਸ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਰਾਜਵੀਰ ਦੀ ਮੌਤ ‘ਤੇ ਦੁੱਖ ਜਤਾਇਆ ਅਤੇ ਕਿਹਾ ਕਿ ਸਾਰੀਆਂ ਪ੍ਰਾਰਥਨਾਵਾਂ ਦੇ ਬਾਵਜੂਦ, ਰੱਬ ਦੀ ਮਰਜ਼ੀ ਅੱਗੇ ਕੋਈ ਨਹੀਂ ਟਿਕ ਸਕਿਆ। ਉਨ੍ਹਾਂ ਨੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਮਦਰਦੀ ਜਤਾਈ।
Saddened by the passing away of Rajvir jaivanda ji. We all prayed for his speedy recovery but sadly god had other plans. My heart goes out to his family, friends and fans who are shattered with this tragic loss. May Waheguru grant eternal peace to the departed soul and give… pic.twitter.com/3w8YCvu0yJ
— Amarinder Singh Raja Warring (@RajaBrar_INC) October 8, 2025
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਰਾਜਵੀਰ ਦੀ ਬੇਵਕਤੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਰੂਹਾਨੀ ਆਵਾਜ਼ ਸਦਾ ਲਈ ਸਾਡੇ ਦਿਲਾਂ ਵਿੱਚ ਗੂੰਜਦੀ ਰਹੇਗੀ।
Heartbreaking to hear about the untimely passing of Rajvir Jawanda.
After days of brave struggle, he left us too soon.
Your soulful voice and vibrant spirit will echo in our hearts forever. Rest in eternal peace, Rajvir. pic.twitter.com/QW4WboSPgz— Partap Singh Bajwa (@Partap_Sbajwa) October 8, 2025
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਇੱਕ ਪੋਸਟ ਸਾਂਝੀ ਕਰਦਿਆਂ ਰਾਜਵੀਰ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਉਹ ਪੰਜਾਬ ਦੇ ਪੁੱਤ ਵਜੋਂ ਸਦਾ ਯਾਦ ਰਹਿਣਗੇ।
ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਨੇ ਵੀ ਰਾਜਵਾਰ ਜਵੰਦਾ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਆਪਣੇ ਗੀਤਾਂ ਤੇ ਆਵਾਜ਼ ਨਾਲ ਲੋਕ ਦਿਲਾਂ ‘ਤੇ ਰਾਜ ਕਰਨ ਵਾਲਾ ਰਾਜਵੀਰ ਜਵੰਦਾ ਅੱਜ ਜ਼ਿੰਦਗੀ ਦੀ ਜੰਗ ਹਾਰ ਗਿਆ… ਪੰਜਾਬੀ ਮਾਂ ਬੋਲੀ ਦੇ ਮਾਣਮੱਤੇ ਫ਼ਨਕਾਰ ਨੂੰ ਪਰਮਾਤਮਾ ਚਰਨਾਂ ‘ਚ ਥਾਂ ਦੇਣ ਤੇ ਪਰਿਵਾਰ ਸਮੇਤ ਚਾਹੁਣ ਵਾਲਿਆਂ ਨੂੰ ਇਹ ਅਸਹਿ ਭਾਣਾ ਮੰਨਣ ਦਾ ਹੌਂਸਲਾ ਹਿੰਮਤ ਬਖ਼ਸ਼ਣ… ਵਾਹਿਗੁਰੂ।
ਆਪਣੇ ਗੀਤਾਂ ਤੇ ਆਵਾਜ਼ ਨਾਲ ਲੋਕ ਦਿਲਾਂ ‘ਤੇ ਰਾਜ ਕਰਨ ਵਾਲਾ ਰਾਜਵੀਰ ਜਵੰਦਾ ਅੱਜ ਜ਼ਿੰਦਗੀ ਦੀ ਜੰਗ ਹਾਰ ਗਿਆ… ਪੰਜਾਬੀ ਮਾਂ ਬੋਲੀ ਦੇ ਮਾਣਮੱਤੇ ਫ਼ਨਕਾਰ ਨੂੰ ਪਰਮਾਤਮਾ ਚਰਨਾਂ ‘ਚ ਥਾਂ ਦੇਣ ਤੇ ਪਰਿਵਾਰ ਸਮੇਤ ਚਾਹੁਣ ਵਾਲਿਆਂ ਨੂੰ ਇਹ ਅਸਹਿ ਭਾਣਾ ਮੰਨਣ ਦਾ ਹੌਂਸਲਾ ਹਿੰਮਤ ਬਖ਼ਸ਼ਣ…
ਵਾਹਿਗੁਰੂ pic.twitter.com/9gkrEIARD6— Gurpreet Kaur Mann (@PBGurpreetKaur) October 8, 2025
ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਦੁੱਖ ਜਤਾਉਂਦਿਆਂ ਕਿਹਾ ਕਿ ਪਿਆਰੇ ਪੰਜਾਬੀ ਗਾਇਕ ਰਾਜਵੀਰ ਜਵੰਦਾ, ਇੱਕ ਅਜਿਹੀ ਆਵਾਜ਼ ਜਿਸਨੇ ਪੰਜਾਬ ਦੀ ਰੂਹ ਨੂੰ ਆਪਣੇ ਨਾਲ ਜੋੜਿਆ, ਦੇ ਦਿਲ ਤੋੜਨ ਵਾਲੇ ਦੇਹਾਂਤ ‘ਤੇ ਬਹੁਤ ਦੁੱਖ ਹੋਇਆ। ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਇੱਕ ਦੁਖਦਾਈ ਹਾਦਸੇ ਤੋਂ ਬਾਅਦ ਸੱਟਾਂ ਨਾਲ ਜੂਝਣ ਤੋਂ ਬਾਅਦ ਉਨ੍ਹਾਂ ਦੇ ਬੇਵਕਤੀ ਦੇਹਾਂਤ ਨੇ ਸਾਡੀ ਸੱਭਿਆਚਾਰਕ ਅਤੇ ਸੰਗੀਤਕ ਵਿਰਾਸਤ ਵਿੱਚ ਇੱਕ ਨਾ ਪੂਰਾ ਹੋਣ ਵਾਲਾ ਖਲਾਅ ਛੱਡ ਦਿੱਤਾ ਹੈ।
Deeply anguished by the heartbreaking demise of beloved Punjabi singer Rajvir Jawanda , a voice that carried the very soul of Punjab. His untimely passing after battling injuries from a tragic accident in Baddi, Himachal Pradesh, has left an irreplaceable void in our cultural and… pic.twitter.com/vvRGScDemg
— Malvinder Singh Kang (@kang_malvinder) October 8, 2025
ਜਿਵੇਂ ਕਿ ਅਸੀਂ ਆਪਣੇ ਸਮੇਂ ਦੇ ਇਸ ਹੀਰੇ ਨੂੰ ਅਲਵਿਦਾ ਕਹਿ ਰਹੇ ਹਾਂ, ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਆਤਮਾ ਨੂੰ ਸਦੀਵੀ ਸ਼ਾਂਤੀ ਦੇਣ ਅਤੇ ਉਨ੍ਹਾਂ ਦੇ ਪਰਿਵਾਰ, ਪ੍ਰਸ਼ੰਸਕਾਂ ਅਤੇ ਸੰਗੀਤ ਭਾਈਚਾਰੇ ਨੂੰ ਇਸ ਅਣਕਿਆਸੇ ਨੁਕਸਾਨ ਨੂੰ ਸਹਿਣ ਦੀ ਸ਼ਕਤੀ ਦੇਣ।
ਅਮਰਿੰਦਰ ਸਿੰਘ ਨੇ ਰਾਜਵੀਰ ਦੀ ਰੂਹਾਨੀ ਆਵਾਜ਼ ਅਤੇ ਜਨੂੰਨ ਦੀ ਸ਼ਲਾਘਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਤਾਈ।
Deeply saddened to learn of the untimely demise of Rajvir Jawanda.
His soulful voice and passion touched many lives.
My thoughts and prayers are with his family, friends and fans in this hour of grief.
May his soul rest in peace. pic.twitter.com/13AwoEhUAC— Capt.Amarinder Singh (@capt_amarinder) October 8, 2025
ਮਨੀਸ਼ ਸਿਸੋਦੀਆ ਨੇ ਕਿਹਾ ਕਿ ਰਾਜਵੀਰ ਦੀ ਆਵਾਜ਼ ਪੰਜਾਬ ਦੇ ਦਿਲਾਂ ਵਿੱਚ ਜਿਉਂਦੀ ਰਹੇਗੀ। ਉਸਦੇ ਪਰਿਵਾਰ, ਦੋਸਤਾਂ ਅਤੇ ਲੱਖਾਂ ਪ੍ਰਸ਼ੰਸਕਾਂ ਪ੍ਰਤੀ ਮੇਰੀਆਂ ਦਿਲੀ ਸੰਵੇਦਨਾ। ਵਾਹਿਗੁਰੂ ਉਸ ਦੀ ਆਤਮਾ ਨੂੰ ਸਦੀਵੀ ਸ਼ਾਂਤੀ ਦੇਵੇ।
Deeply saddened by the untimely passing of Rajvir Jawanda. Gone too soon, but his soulful voice will live on in every heartbeat of Punjab.
My heartfelt condolences to his family, friends, and millions of fans. May Waheguru bless his soul with eternal peace. pic.twitter.com/ZkU8KHDyxj
— Manish Sisodia (@msisodia) October 8, 2025
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿੱਠੀ ਆਵਾਜ਼ ਅਤੇ ਗੀਤ ਸਦਾ ਯਾਦ ਰਹਿਣਗੇ। ਸਾਰਿਆਂ ਨੇ ਵਾਹਿਗੁਰੂ ਤੋਂ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਸਹਿਣਸ਼ਕਤੀ ਦੀ ਅਰਦਾਸ ਕੀਤੀ। ਰਾਜਵੀਰ ਦੀ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਪੂਨਾ, ਜਗਰਾਉਂ, ਲੁਧਿਆਣਾ ਵਿਖੇ ਅੰਤਿਮ ਸੰਸਕਾਰ ਲਈ ਲਿਜਾਇਆ ਜਾਵੇਗਾ।
ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਦੇਹਾਂਤ ਦੀ ਖਬਰ ਸੁਣ ਕੇ ਮਨ ਨੂੰ ਗਹਿਰਾ ਦੁੱਖ ਪਹੁੰਚਿਆ।
ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਬੱਦੀ ਇਲਾਕੇ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਰਾਜਵੀਰ ਜਵੰਦਾ ਪਿਛਲੇ ਕਈ ਦਿਨਾਂ ਤੋਂ ਫੋਰਟਿਸ ਹਸਪਤਾਲ ‘ਚ ਜ਼ੇਰੇ ਇਲਾਜ ਸਨ।
ਗੁਰੂ ਸਾਹਿਬ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ… pic.twitter.com/kkPWp53GvU
— Harjot Singh Bains (@harjotbains) October 8, 2025
ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਕਿਹਾ ਕਿ ਜਵੰਦਾ ਬਹੁਤ ਜਲਦੀ ਚਲੇ ਗਏ, ਰਾਜਵੀਰ ਜਵੰਦਾ ਆਪਣੇ ਪਿਛੇ ਪਿਆਰ, ਸੰਗੀਤ ਅਤੇ ਪ੍ਰੇਰਨਾ ਦੀ ਵਿਰਾਸਤ ਛੱਡ ਗਏ ਹਨ। ਪੰਜਾਬ ਹਮੇਸ਼ਾ ਉਨ੍ਹਾਂ ਦੀ ਰੂਹਾਨੀ ਆਵਾਜ਼ ਨੂੰ ਯਾਦ ਰੱਖੇਗਾ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਮੇਰੀਆਂ ਦਿਲੀ ਸੰਵੇਦਨਾਵਾਂ ਹਨ।
Gone far too soon, Rajvir Jawanda leaves behind a legacy of love, music and inspiration.
Punjab will always remember his soulful voice. My heartfelt condolences to his family and fans.
May Waheguru grant peace to his soul and strength to all grieving. pic.twitter.com/8f5EkQKn6T
— Manjinder Singh Sirsa (@mssirsa) October 8, 2025