Punjab

ਪੰਜਾਬ ਦੇ ਮਸ਼ਹੂਰ ਗਾਇਕ ਸੁਰਿੰਦਰ ਸ਼ਿੰਦਾ ਦੀ ਹਾਲਤ ਨਾਜ਼ੁਕ ! ਇਸ ਵਜ੍ਹਾ ਨਾਲ ਸਿਹਤ ਵਿਗੜੀ

ਬਿਊਰੋ ਰਿਪੋਰਟ : ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦੀ ਹਾਲਤ ਨਾਜ਼ੁਕ ਬਣ ਗਈ ਹੈ,ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜਨ ਗਈ ਜਿਸ ਦੇ ਚੱਲ ਦੇ ਉਨ੍ਹਾਂ ਨੂੰ ਲੁਧਿਆਣਾ ਦੇ ਮਾਡਲ ਟਾਉਨ ਸਥਿਤ ਦੀਪ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਛਿੰਦਾ ਨੂੰ ਡਾਕਟਰਾਂ ਨੇ ਵੈਂਟੀਲੇਟਰ ‘ਤੇ ਰੱਖਿਆ ਹੈ । ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਕਰੀਬੀ ਅਮਰਜੀਤ ਟਿੱਕਾ ਨੇ ਦੱਸਿਆ ਕਿ ਸ਼ਿੰਦਾ ਦਾ ਕੁਝ ਦਿਨ ਪਹਿਲਾ ਓਰੀਸਨ ਹਸਪਤਾਲ ਵਿੱਚ ਮਾਮੂਲੀ ਆਪਰੇਸ਼ ਹੋਇਆ ਸੀ । ਜਿਸ ਦੇ ਬਾਅਦ ਅਚਾਨਕ ਇਨਫੈਕਸ਼ਨ ਵੱਧ ਗਿਆ। ਇਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਆ ਰਹੀ ਸੀ ।

ਹੰਸਰਾਜ ਹੰਸ ਹਾਲ ਪੁੱਛਣ ਲਈ ਹਸਪਤਾਲ ਪਹੁੰਚੇ

ਸੁਰਿੰਦਰ ਸ਼ਿੰਦਾ ਦੀ ਹਾਲਤ ਖਰਾਬ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਫੌਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ । ਲਗਾਤਾਰ ਕਈ ਗਾਇਕ ਉਨ੍ਹਾਂ ਦਾ ਹਾਲ ਪੁੱਛਣ ਦੇ ਲਈ ਪਹੁੰਚ ਰਹੇ ਹਨ। ਮਸ਼ਹੂਰ ਗਾਇਕ ਅਤੇ ਐੱਮਪੀ ਹੰਸਰਾਜ ਹੰਸ ਉਨ੍ਹਾਂ ਦੀ ਤਬੀਅਤ ਪੁੱਛਣ ਦੇ ਲਈ ਹਸਪਤਾਲ ਪਹੁੰਚੇ ਸਨ । ਸੁਰਿੰਦਰ ਸ਼ਿੰਦਾ ਨੇ ਪੰਜਾਬ ਮਿਊਜ਼ਿਕ ਸਨਅਤ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਸ਼ਿੰਦਾ ਦੇ ਮਸ਼ਹੂਰ ਗਾਣਿਆਂ ਵਿੱਚ ਸਭ ਤੋਂ ਫੇਮਸ ਸੀ ‘ਪੁੱਟ ਜੱਟਾ ਦੇ’ ਟਰੱਕ ਬਿਲਿਆ’, ‘ਬਲਬੀਰੋ ਭਾਭੀ’,‘ਕਹੇਰ ਸਿੰਘ ਦੀ ਮੌਤ ’ ਅਜਿਹੇ ਕਈ ਹਿੱਟ ਗਾਣੇ ਸਨ ।

ਸੁਰਿੰਦਰ ਸ਼ਿੰਦਾ ਪੰਜਾਬ ਦੇ ਮਸ਼ੂਹਰ ਗਾਇਕ ਕੁਲਦੀਪ ਮਾਨਕ ਦੇ ਸਾਥੀ ਰਹੇ ਹਨ ਉਨ੍ਹਾਂ ਨਾਲ ਮਿਲਕੇ ਉਨ੍ਹਾਂ ਨੇ ਕਈ ਗੀਤ ਗਾਏ। ਸ਼ਿੰਦਾ ਨੇ ਮਸ਼ਹੂਰ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ,ਗਿੱਲ ਹਰਦੀਪ ਅਤੇ ਪੁੱਤਰ ਮਨਿੰਦਰ ਸ਼ਿੰਦਾ ਨੂੰ ਸੰਗੀਤ ਦੀ ਸਿੱਖਿਆ ਦਿੱਤੀ ।