The Khalas Tv Blog International ਨਹੀਂ ਰਹੇ ਪੰਜਾਬੀ ਦੇ ਮਸ਼ਹੂਰ ਗਾਇਕ ! ਕਈ ਹਿੱਟ ਗਾਣਿਆਂ ਨਾਲ ਲੋਕਾਂ ਦੇ ਦਿਲਾਂ ‘ਤੇ ਕੀਤਾ ਰਾਜ
International Punjab

ਨਹੀਂ ਰਹੇ ਪੰਜਾਬੀ ਦੇ ਮਸ਼ਹੂਰ ਗਾਇਕ ! ਕਈ ਹਿੱਟ ਗਾਣਿਆਂ ਨਾਲ ਲੋਕਾਂ ਦੇ ਦਿਲਾਂ ‘ਤੇ ਕੀਤਾ ਰਾਜ

Punjabi singer Nimma Kharoud death

ਪਟਿਆਲਾ ਦੇ ਰਹਿਣ ਵਾਲੇ ਸਨ ਗਾਇਕ ਨਿੰਮਾ ਖਰੌੜਾ

ਬਿਊਰੋ ਰਿਪੋਰਟ : ਪੰਜਾਬੀ ਗਾਇਕੀ ਸਨਅਤ ਨੂੰ ਵੱਡਾ ਝਟਕਾ ਲੱਗਿਆ ਹੈ । ਗਾਇਕ ਨਿੰਮਾ ਖਰੌੜਾ ਦਾ ਅਚਨਚੇਤ ਦੇਹਾਂਤ ਦੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਦੀ ਮੌ ਤ ਆਸਟ੍ਰੇਲੀਆ ਵਿੱਚ ਹੋਈ ਹੈ । ਨਿੰਮਾ ਖਰੌੜਾ ਦੀ ਮੌਤ ਦਾ ਅਸਲ ਕਾਰਨ ਕੀ ਹੈ ਇਸ ਦਾ ਹੁਣ ਤੱਕ ਪਤਾ ਨਹੀਂ ਚੱਲਿਆ ਹੈ । ਨਿੰਮਾ ਦੀ ਮੌਤ ‘ਤੇ ਪੰਜਾਬ ਸਨਅਤ ਦੇ ਕਈ ਗਾਇਕਾਂ ਵੱਲੋਂ ਦੁੱਖ ਜਤਾਇਆ ਗਿਆ ਹੈ । ਨਿੰਮਾ ਪਟਿਆਲਾ ਦੇ ਲੰਗ ਪਿੰਡ ਦਾ ਰਹਿਣ ਵਾਲਾ ਸੀ ਅਤੇ ਉਸ ਨੇ ਕਈ ਹਿੱਟ ਗਾਣੇ ਦਿੱਤੇ ਜਿਸ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਸੀ ।

ਨਿੰਮਾ ਵੱਲੋਂ ਗਾਏ ਗਏ ਗਾਣਿਆਂ ਵਿੱਚ ‘ਡਾਲਰ’ ‘ਪੱਗ ਦੀ ਪੂਣੀ’ ਵਰਗੇ ਕਈ ਹਿੱਟ ਗਾਣੇ ਸ਼ਾਮਲ ਹਨ । ਲੰਮੇ ਵਕਤ ਤੋਂ ਨਿੰਮਾ ਖਰੌੜਾ ਆਸਟ੍ਰੇਲੀਆ ਵਿੱਚ ਸੀ। ਗਾਇਕ ਨਿੰਮਾ ਦੇ 2 ਬੱਚੇ ਸਨ ਜਿੰਨਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਪਤਨੀ ਦੇ ਮੋਢਿਆਂ ‘ਤੇ ਆ ਗਈ ਹੈ । ਨਿੰਮਾ ਦੇ ਫੈਨਸ ਦੇ ਨਾਲ ਪਰਿਵਾਰ ਦਾ ਵੀ ਉਸ ਦੇ ਜਾਨ ਨਾਲ ਬੁਰਾ ਹਾਲ ਹੈ । ਪਤਨੀ ਅਤੇ ਬੱਚਿਆਂ ਨੂੰ ਹੁਣ ਵੀ ਯਕੀਨ ਨਹੀਂ ਆ ਰਿਹਾ ਹੈ ਕੀ ਨਿੰਮਾ ਖਰੌੜਾ ਉਨ੍ਹਾਂ ਦੇ ਨਾਲ ਨਹੀਂ ਹੈ । ਇਸ ਤੋਂ ਪਹਿਲਾਂ ਸਵੇਰੇ ਪੰਜਾਬੀ ਦੇ ਮਸ਼ਹੂਰ ਗਾਇਕ ਰਣਜੀਤ ਬਾਵਾ ਦੇ PA ਦੀ ਵੀ ਮੌਤ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ । PA ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਰਣਜੀਤ ਬਾਵਾ ਵੀ ਕਾਫੀ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਆਪਣੇ ਦੋਸਤ ਨਾਲ ਫੋਟੋ ਸਾਂਝੀ ਕਰਦੇ ਹੋਏ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਸਨ
ਇਸ ਦਿਨ ਤੋਂ ਪੰਜਾਬ ਨੂੰ ਮਿਲੇਗੀ ਠੰਢ ਤੋਂ ਰਾਹਤ, ਜਾਣੋ ਮੌਸਮ ਦੀ ਭਵਿੱਖਬਾਣੀ | Weather Report | The Khalas Tv
ਰਣਜੀਤ ਬਾਵਾ ਦੇ PA ਦੀ ਮੌਤ

ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀ.ਏ ਡਿਪਟੀ ਵੋਹਰਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ । ਵੋਹਰਾ ਦੀ ਗੱਡੀ ਪਿੰਡ ਲਿੱਧੜਾਂ ਨੇੜੇ ਪਿੱਲਰ ਨਾਲ ਟਕਰਾਉਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ । ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਨੂੰ ਆਪਣੇ ਮੈਨੇਜਰ ਡਿਪਟੀ ਵੋਹਰਾ ਦੀ ਮੌਤ ਦਾ ਡੂੰਘਾ ਸਦਮਾ ਲੱਗਾ ਹੈ। ਇਸ ਤੇ ਉਨ੍ਹਾਂ ਵੱਲੋਂ ਆਪਣੇ ਮੈਨੇਜਰ ਨਾਲ ਪੁਰਾਣੇ ਦਿਨਾਂ ਦੀ ਖਾਸ ਤਸਵੀਰ ਸ਼ੇਅਰ ਕਰ ਸੋਗ ਪ੍ਰਗਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ‘ਮੇਰਾ ਭਰਾ ਡਿਪਟੀ ਵੋਹਰਾ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ , ਭਰਾ ਹਾਲੇ ਅਸੀ ਬਹੁਤ ਕੰਮ ਕਰਨਾ ਸੀ ਬਹੁਤ ਅੱਗੇ ਜਾਣਾ ਸੀ ਸਾਡੀ ਵੀਹ ਸਾਲ ਦੀ ਯਾਰੀ ਨੂੰ ਤੋੜ ਗਿਆ ਯਾਰਾ ਮੈ ਕਿੱਥੌਂ ਲੱਭੂ ਤੇਰੇ ਵਰਗਾ ਇਮਾਨਦਾਰ , ਦਲੇਰ ਤੇ ਦਿਲ ਦਾ ਰਾਜਾ ਭਰਾ ਅਲਵਿਦਾ ਭਰਾ ਮੇਰੀ ਸੱਜੀ ਬਾਂਹ ਭੱਜ ਗਈ ਅੱਜ ਮਾੜਾ ਕੀਤਾ ਰੱਬਾ ਬਹੁਤ’ ਪਿਛਲੇ ਮਹੀਨੇ ਜਦੋਂ ਗਾਇਬ ਰਣਜੀਤ ਸਿੰਘ ਰਣਜੀਤ ਸਿੰਘ ਦੇ ਘਰ IT ਦੀ ਰੇਡ ਪਈ ਸੀ ਤਾਂ ਵਿਭਾਗ ਦੇ ਅਧਿਕਾਰੀਆਂ ਨੇ PA ਡਿਪਟੀ ਵੋਹਰਾ ਦੇ ਘਰ ਵਿੱਚ ਰੇਡ ਮਾਰੀ ਸੀ ।

Exit mobile version