Manoranjan Punjab

ਮਨਕੀਰਤ ਔਲਖ ਨੂੰ ਵਿਦੇਸ਼ੀ ਨੰਬਰ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ

ਬਿਊਰੋ ਰਿਪੋਰਟ: ਹਰਿਆਣਾ ਦੇ ਫਤਿਹਾਬਾਦ ਦੇ ਰਹਿਣ ਵਾਲੇ ਪੰਜਾਬੀ ਗਾਇਕ ਮਨਕੀਰਤ ਔਲਖ (Punjabi Singer Mankirat Aulakh) ਨੂੰ ਫ਼ੋਨ ਕਾਲ ਅਤੇ ਵ੍ਹੱਟਸਐਪ ਰਾਹੀਂ ਧਮਕੀ ਭਰੇ ਸੁਨੇਹੇ ਮਿਲੇ ਹਨ। ਉਹਨਾਂ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਮੈਸੇਜ ਆਇਆ ਜਿਸ ਵਿੱਚ ਗਾਇਕ ਅਤੇ ਉਹਨਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਸਿੰਗਰ ਦੀ ਪਾਸੋਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਮਨਕੀਰਤ ਔਲਖ ਨੂੰ ਜੋ ਸੁਨੇਹਾ ਮਿਲਿਆ ਹੈ, ਉਹ ਪੰਜਾਬੀ ਵਿੱਚ ਹੈ। ਉਸ ਵਿੱਚ ਲਿਖਿਆ ਸੀ –

“ਤਿਆਰੀ ਕਰ  ਲਾ ਮੇਰੇ ਪੁੱਤ ਤੇਰਾ ਟਾਈਮ ਆ ਗਿਆ। ਚਾਹੇ ਤੇਰੀ ਜਨਾਨੀ ਹੋਵੇ ਚਾਹੇ ਤੇਰਾ ਬੱਚਾ ਹੋਵੇ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ ਪੁੱਤ ਤੇਰਾ ਨੰਬਰ ਲਾਉਣਾ ਹੁੰਦਾ। ਇਹ ਨਾ ਸੋਚੀਂ ਕਿ ਤੈਨੂੰ ਧਮਕੀ  ਦਾ ਕੋਈ ਮਜ਼ਾਕ ਕੀਤਾ। ਨੰਬਰ ਲਾਣਾ ਪੁੱਤ ਕਿੱਦਾਂ ਲੱਗਦਾ। ਦੇਖੀ ਚੱਲ ਪੁੱਤ ਹੁਣ ਤੇਰੇ ਨਾਲ ਕੀ-ਕੀ ਹੋਣਾ।”

ਦੂਜੇ ਪਾਸੇ, ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਹਾਲੇ ਤੱਕ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਅਧਿਕਾਰਕ ਬਿਆਨ ਨਹੀਂ ਆਇਆ।

punjabi singer mankirat aulakh gets death threat from foreign number