Punjab

ਭਾਵੁਕ ਮਨਕੀਰਤ ਔਲਖ ਦੀ ਲੋਕਾਂ ਨੂੰ ਅਪੀਲ,ਕਿਹਾ ਇਹ ਕੰਮ ਨਾ ਕਰੋ, ਨਹੀਂ ਤਾਂ ….

ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਪੰਜਾਬ ਪੁਲਿਸ ਨੇ ਹੁਣ ਤੱਕ ਜਾਂਚ ਵਿੱਚ ਮਨਕੀਰਤ ਔਲਖ ਨੂੰ ਕਲੀਨ ਚਿੱਟ ਦਿੱਤੀ ਹੈ

‘ਦ ਖ਼ਾਲਸ ਬਿਊਰੋ :- ਸਿੱਧੂ ਮੂਸੇਵਾਲਾ ਦੇ ਕ ਤਲ ਪਿੱਛੇ ਹੁਣ ਤੱਕ ਜਾਂਚ ਵਿੱਚ ਕੈਨੇਡਾ ਵਿੱਚ ਮੌਜੂਦ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦਾ ਹੱਥ ਸਾਹਮਣੇ ਆ ਰਿਹਾ ਹੈ। ਪੰਜਾਬ ਪੁਲਿਸ ਵੱਲੋਂ ਕੀਤੀ ਗਈ ਹੁਣ ਤੱਕ ਦੀ ਜਾਂਚ ਵਿੱਚ ਬਿਸ਼ਨੋਈ ਨੇ ਮੰਨਿਆ ਹੈ ਕਿ ਵੀਡੀਓ ਕਾਲ ਦੇ ਜ਼ਰੀਏ ਜੇਲ੍ਹ ਤੋਂ ਸਿੱਧੂ ਮੂ੍ਸੇਵਾਲਾ ਨੂੰ ਮਾ ਰਨ ਦਾ ਪੂਰਾ ਪਲਾਨ ਤਿਆਰ ਹੋਇਆ ਸੀ। AGTF ਦੇ  ADGP ਬਾਨ ਨੇ ਗਾਇਕ ਮਨਕੀਰਤ ਔਲਖ ਨੂੰ ਕਲੀਨ ਚਿੱਟ ਦਿੰਦੇ ਹੋਏ ਮੂਸੇਵਾਲਾ ਕ ਤਲ ਵਿੱਚ ਸ਼ਮੂਲੀਅਤ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਹੁਣ ਮਨਕੀਰਤ ਔਲਖ ਨੇ ਇਕ ਪੋਸਟ ਦੇ ਜ਼ਰੀਏ ਆਪਣਾ ਦਰ ਦ ਅਤੇ ਡ ਰ ਨੂੰ ਬਿਆਨ ਕੀਤਾ ਹੈ।

ਮਨਕੀਰਤ ਔਲਖ ਦੀ ਅਪੀਲ

ਮਨਕੀਰਤ ਔਲਖ ਨੇ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਲਿਖਿਆ ਹੈ ਕਿ ‘ਮੈਨੂੰ ਨਹੀਂ ਪਤਾ ਕਿ ਮੈਂ ਇਸ ਦੁਨੀਆ ‘ਚ ਕਿੰਨੇ ਦਿਨਾਂ ਦਾ ਮਹਿਮਾਨ ਹਾਂ ਕਿਉਂਕਿ ਮੈਨੂੰ ਇਕ ਸਾਲ ਤੋਂ ਗੈਂ ਗਸਟਰਾਂ ਵੱਲੋਂ ਧਮ ਕੀਆਂ ਮਿਲ ਰਹੀਆਂ ਹਨ। ਮੇਰੀ ਬੇਨਤੀ ਹੈ ਕਿ ਤਹਿ ਤੱਕ ਜਾਣ ਤੋਂ ਬਿਨਾਂ ਕਿਸੇ ਨੂੰ ਕਿਸੇ ਨਾਲ ਨਾ ਜੋੜੋ। ਇਕ ਖਬਰ ਸਾਰੀ ਉਮਰ ਦੀ ਕਮਾਈ ਬਰਬਾਦ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਕ ਦਿਨ ਸਾਰਿਆਂ ਨੇ  ਸੰਸਾਰ ਨੂੰ ਛੱਡਣਾ ਹੈ। ਪਹਿਲਾਂ ਹੀ ਕਈ ਮਾਵਾਂ ਦੇ ਪੁੱਤ ਬਿਨਾਂ ਕਾਰਨ ਦੁਨੀਆ ਤੋਂ ਚਲੇ ਗਏ। ਉਨ੍ਹਾਂ ਅਪੀਲ ਕੀਤੀ ਕਿ ਕਿਰਪਾ ਕਰਕੇ ਇਸ ਤਰ੍ਹਾਂ ਦਾ ਕੰਮ ਇੱਥੇ ਹੀ ਬੰਦ ਕੀਤਾ ਜਾਵੇ ਕਿਉਂਕਿ ਇਸ ਕਾਰਨ ਕਿਸੇ ਵੀ ਮਾਂ ਨੂੰ ਅਜਿਹੇ ਉਦਾਸ ਦੌਰ ਵਿੱਚੋਂ ਨਹੀਂ ਲੰਘਣਾ ਚਾਹੀਦਾ।

ਬੰਬੀਹਾ ਗੈਂਗ ਤੋਂ ਔਲਖ ਨੂੰ ਧਮ ਕੀ

ਸਿੱਧੂ ਮੂਸੇਵਾਲਾ ਦੇ ਕ ਤਲ ਤੋਂ ਬਾਅਦ ਬੰਬੀਹਾ ਗੈਂ ਗ ਤੋਂ ਮਨਕੀਰਤ ਔਲਖ ਨੂੰ ਧਮ ਕੀ ਮਿਲ ਰਹੀ ਹੈ ਜਿਸ ਤੋਂ ਬਾਅਦ ਮਨਕੀਰਤ ਕੈਨੇਡਾ ਚਲਾ ਗਿਆ ਸੀ। ਉਸ ਨੇ ਆਪਣੀ ਜਾਨ ਨੂੰ  ਖ਼ਤ ਰਾ ਦੱਸਿਆ ਸੀ। 2 ਸਾਲ ਪਹਿਲਾਂ ਜਦੋਂ ਵਿੱਕੀ ਮਿੱਡੂ ਖੇੜਾ ਦਾ ਕ ਤਲ ਹੋਇਆ ਸੀ, ਮਨਕੀਰਤ ਵਿੱਕੀ ਦਾ ਦੋਸਤ ਸੀ, ਉਸ ਵੇਲੇ ਤੋਂ ਹੀ  ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਨੂੰ ਧਮ ਕੀ ਦੇਣੀ ਸ਼ੁਰੂ ਕਰ ਦਿੱਤੀ  ਸੀ, ਹਾਲਾਂਕਿ ਪੁਲਿਸ ਨੂੰ ਵਿੱਕੀ ਮਿੱਡੂ ਖੇੜਾ ਦੀ ਮੌ ਤ ਵਿੱਚ ਸਿੱਧੂ ਮੂਸੇਵਾਲਾ ਖਿਲਾਫ ਕੋਈ ਸਬੂਤ ਨਹੀਂ ਮਿਲੇ ਸਨ, ਸਿਰਫ਼ ਸ਼ਗੁਨ ਦਾ ਨਾਂ ਹੀ ਸਾਹਮਣੇ ਆਇਆ ਸੀ ਜੋ ਆਸਟ੍ਰੇਲੀਆ ਵਿੱਚ ਇਸ ਵੇਲੇ ਮੌਜੂਦ ਹੈ।